ਘੁੱਟਦਾ ਏ ਦਮ ਇਥੇ ਨਿੱਤ ਹੋਈ ਜਾਣ ਕ਼ਤਲ ਜਜਬਾਤ |
ਪਰਿੰਦਿਆ ਜਿਹੀ ਹੋਵੇ ਜਿੰਦਗੀ ਰੋਕੇ ਹੱਦ ਨਾ ਕੋਈ ਹੋਵੇ ਪਖਪਾਤ |
ਧਰਮ ਤੇ ਰਾਜਨੀਤੀ ਵਗਦੀਆ ਜਿਹਨਾ ਪਿਛੇ ਖੂਨ ਦੀਆਂ ਨਦੀਆਂ ,
ਮਰੀ,ਮਾਰੀ ਜਾਂਦੇ ਲੋਕ ਕਿੰਨੀਆਂ ਨੇ ਬੀਤ ਗਈਆਂ ਸਦੀਆਂ ,
ਹਰ ਪਹਿਰ ਹੈ ਸਨਾਟਾ ਔਖੇ ਲੰਘਦੇ ਨੇ ਬੜੇ ਦਿਨਰਾਤ |

ਪਛਾਨਣੇ ਨੇ ਔਖੇ ਹੋਗੇ ਸਮਾਜ ਵਿਚੋ ਸਾਧੂ ਅਤੇ ਚੋਰ ,
ਖੰਬ ਲਾਕੇ ਨਕਲੀ ਕਾਂ ਵੀ ਬਣੀ ਫਿਰਦੇ ਨੇ ਮੋਰ ,
ਪੈਸਾ ਹੀ ਬਣਾਇਆ ਰੱਬ ਭੁੱਲ ਬੇਠੇ ਨੇ ਆਪਣੀ ਔਕਾਤ |

ਫਿਰ ਪਾਸ਼ ਜੀ ਦੀ ਕਹੀ ਮੈਨੂੰ ਇੱਕ ਗੱਲ ਯਾਦ ਆਉਂਦੀ ਏ ,
ਪੰਜ ਸਾਲਾ ਪਿਛੋ ਜਿਹੜੀ ਘੜੀ ਇੱਕ ਸਾਡੇ ਕੋਲ ਆਉਂਦੀ ਏ ,
ਜਦੋ ਕਾਗਜ਼ ਦੇ ਤੀਰ ਨਾਲ ਖੁਦ ਵਿਗਾੜ ਲੈਂਦਾ ਹਾਂ ਹਾਲਾਤ |

ਮੁੱਕੀ ਜਾਂਦੀ ਤੇਜਪਾਲਾ ਦਿਲ ਵਿਚੋ ਭਾਈਚਾਰੇ ਵਾਲੀ ਚਾਹਤ |