|
ਪਾਰਖੂ ਨਜ਼ਰ |
ਪਰਖ ਦੀ ਕਸਵੱਟੀ ਤੇ, ਪਾਰਖੂ ਨਜ਼ਰ ਨੇ, ਇਖਲਾਕ ਦੇ ਨਾਂ ਤੇ, ਸਵਰਗਾਂ ਦੇ ਸੁਪਨਿਆ ਦੀ, ਧਰਤੀ ਤੇ ਸਿਰਜ ਦੇਣ ਦੀ ਲਾਲਸਾ, ਹਿੰਮਤ ਕਰਕੇ ਆਪਣੀ ਸੀਮਾ ਤੋਂ ਪਰ੍ਹੇ, ਲਲਚਾਈਆਂ ਅੱਖਾਂ ਵਿਚੱਦੀ ਲੰਘਦੀ, ਦਰਿੰਦਗੀ ਵਰਗੇ ਸਮਾਜ ਵਿੱਚ, ਆਕਸ਼ਾਂ ਨੂੰ ਛੁਹਣ ਲਈ, ਰਸਤਿਆਂ ਨੂੰ ਛੱਡ, ਬਿਖੜੇ ਰਾਹੀਂ ਨਿਕਲਦੀ, ਔਰਤ ਨੂੰ ਵਹਿਮ ਹੈ, ਉਹ ਆਜ਼ਾਦ ਹੈ ਔਰਤ ਦੇ ਸ਼ੌਕ ਤੇ ਮਜ਼ਬੂਰੀ ਨੇ, ਮਾਂ ਧੀ ਭੈਣ ਤੇ ਪਤਨੀ ਦੇ ਰਿਸ਼ਤਿਆਂ ਨੂੰ, ਅਹਿਸਾਸਾਂ ਦੀ ਸਾਂਝ ਪਾਉਣ ਦਾ, ਇਸ਼ਕ ਦੇ ਨਾ ਗ਼ਰਜ਼ ਪੂਰੀ ਕਰਨ ਦਾ, ਸਾਧਨ ਬਣਾ ਲਿਆ ਮਨੁੱਖ ਨੇ, ਪੂਜਨ ਲਈ ਦੇਵੀ, ਅਸੀਸ ਲਈ ਮਾਂ, ਧਰਤੀ ਤੇ ਗਾਂ, ਲੱਭਦੇ ਮਾਂ ਵਰਗੀ ਛਾਂ, ਆਵਾਰਗੀ ਬਰਦਾਸ਼ਿਤ ਕਰਦੀ, ਆਪ ਵੀ ਵਹਿ ਜਾਂਦੀ ਵਹਿਣ ਵਿੱਚ, ਕਸੂਰ ਆਪਣਾ ਨਾ ਮੰਨਦੀ, ਆਜ਼ਾਸੀ ਚ ਔਲਾਦ ਜੰਮਦੀ, ਸੰਤਾਪ ਤਾਂ ਮੁਕਦਰ ਹੋਣਾ...ਲਾਜ਼ਮੀ ਹੈ........ ਸੱਚ ਤਾਂ ਸੱਚ ਹੈ , ਮਨੱਖ ਨੇ ਆਪਣਾ ਆਪ ਲੀਰੋ ਲੀਰ ਕਰ ਲਿਆ ਹੈ,
|
|
26 Jul 2013
|