|
 |
 |
 |
|
|
Home > Communities > Punjabi Poetry > Forum > messages |
|
|
|
|
|
ਪਾਤਰ ! ਦੱਸ ਮੇਰਾ ਪੰਜਾਬ ਕਿੱਥੇ ਹੈ ? |
ਪਾਤਰ ! ਦੱਸ ਮੇਰਾ ਪੰਜਾਬ ਕਿੱਥੇ ਹੈ ਦੁਨਿਆ ਦਾ ਉਹ ਨਵਾਬ ਕਿੱਥੇ ਹੈ ਛੱਡ ਕੇ ਗਿਆ ਮੈਂ ਤੇਰੇ ਵਿਹੜੇ ਤਰਜਾਂ ਲੱਦਿਆ ਸਾਜ਼ ਕਿੱਥੇ ਹੈ ਗਿਧੇ ਭੰਗੜੇ ਮੇਲਿਆਂ ਵਾਲਾ ਪੰਜ ਨਾਦਾਂ ਦਾ ਰਾਗ ਕਿੱਥੇ ਹੈ ਚਾਰ ਚੁਫੇਰੇ ਖੁਸ਼ਬੂ ਵੰਡਦਾ ਸੂਹਾ ਜਿਹਾ ਗੁਲਾਬ ਕਿੱਥੇ ਹੈ ਪਿੱਪਲ ਹੇਠਾਂ ਥੜਿਆਂ ਤੇ ਉਗਦਾ ਬੁਢਾ ਮੇਰਾ ਬਾਗ ਕਿੱਥੇ ਹੈ ਰੱਖ ਕੇ ਮੈਂ ਗਿਆ ਸ਼ੈਲਫ ਤੇਰੀ 'ਤੇ ਵਾਰਿਸ ਸ਼ਾਹ ਦੀ ਕਿਤਾਬ ਕਿੱਥੇ ਹੈ ਸ਼ਾਮ ਦੁਪਿਹਰੇ ਸਰਘੀ ਵੰਡਦੀ ਨਾਨਕ ਵਾਲੀ ਰਬਾਬ ਕਿੱਥੇ ਹੈ ਖੇਤਾਂ ਰਾਹਾਂ ਦੀ ਹਿੱਕ 'ਤੇ ਨੱਚਦਾ ਧਰਤ ਪੱਟਦਾ ਸ਼ਬਾਬ ਕਿੱਥੇ ਹੈ ਮਿਰਜ਼ਾ ਹੀਰ ਸਰੂਰ ਬਣ ਚੜਦੀ ਸਮਿਆਂ ਪੁਰਾਣੀ ਸ਼ਰਾਬ ਕਿੱਥੇ ਹੈ ਸੋਹਣੀ ਦੀ ਹਿੱਕ ਸੰਗ ਵਗਦਾ ਨੀਲਾ ਜਿਹਾ ਝਨਾਬ ਕਿੱਥੇ ਹੈ ਜੋ ਹਰ ਸੀਨੇ ਵਿਚ ਸੀ ਵਸਦਾ ਨਾਨਕ ਸੁੱਚਾ ਰਾਗ ਕਿੱਥੇ ਹੈ
ਡਾ. ਅਮਰਜੀਤ ਟਾਂਡਾ (ਆਸਟਰੇਲੀਆ ) - 0417271147
|
|
01 Mar 2012
|
|
|
|
ਸੂਹਾ ਜਿਹਾ ਗੁਲਾਬ ਕਿਥੇ ਹੈ ........Thnx bitu ji share ਕਰਨ ਲਈ.......
|
|
01 Mar 2012
|
|
|
ਪਾਤਰ ! ਦੱਸ ਮੇਰਾ ਪੰਜਾਬ ਕਿੱਥੇ ਹੈ ? |
ਵਾਹ ਬਿੱਟੂ ਜੀ ਦਿਲ ਨੂੰ ਛੂਨ ਵਾਲੀ ਕਵਿਤਾ ਸੁਨਾਈ ......ਧਨਵਾਦ ਆਪ ਜੀ ਦਾ .
|
|
01 Mar 2012
|
|
|
|
ਵਾਹ ਜੀ... ਸ਼ੁਕਰੀਆ ਸਾਂਝਾ ਕਰਨ ਲਈ
|
|
01 Mar 2012
|
|
|
|
ਬਹੁਤ ਵਧੀਆ ਬਿੱਟੂ ਜੀ ਕਮਾਲ ਕਰ ਦਿੱਤੀ..........................
|
|
01 Mar 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|