|
 |
 |
 |
|
|
Home > Communities > Punjabi Poetry > Forum > messages |
|
|
|
|
|
"ਪੱਥਰ ਨਹੀਂ ਹਾਂ ਮੈ" --ਦਾਦਰ ਪੰਡੋਰਵੀ |
ਮੇਰੀ ਮਨਪਸੰਦ..."ਦਾਦਰ ਪੰਡੋਰਵੀ" ਜੀ ਦੀ ਇੱਕ ਹੋਰ ਗਜ਼ਲ ਪੇਸ਼ ਹੈ ਜੀ...
ਤੇਰੇ ਅਹਿਸਾਨ ਤੋਂ ਵੀ ਦੋਸਤਾ ਮੁਨਕਿਰ ਨਹੀਂ ਹਾਂ ਮੈਂ | ਮਗਰ ਪੈਰਾਂ 'ਚ ਵਿਛ ਜਾਵਾਂ, ਕੋਈ ਚਾਦਰ ਨਹੀਂ ਹਾਂ ਮੈਂ |
ਮੈਂ ਮੰਨਦਾ ਹਾਂ ਕਿ ਮਾਇਕ ਤੌਰ 'ਤੇ ਬਿਹਤਰ ਨਹੀਂ ਹਾਂ ਮੈਂ, ਮਗਰ ਫਿਰ ਵੀ ਕਿਸੇ ਦੇ ਰਹਿਮ ਦਾ ਪਾਤਰ ਨਹੀਂ ਹਾਂ ਮੈਂ |
ਮੈਂ ਅੱਖੀਂ ਵੇਖ ਕੇ ਸਭ ਕੁਝ, ਜ਼ੁਬਾਂ ਨੂੰ ਮਾਰ ਲਾਂ ਤਾਲਾ, ਇਹ ਸੰਭਵ ਹੈ ਕਿਵੇਂ, ਇਨਸਾਨ ਹਾਂ ਪੱਥਰ ਨਹੀਂ ਹਾਂ ਮੈ |
ਕਰਾ ਸਕਦਾ ਹਾਂ ਆਪਣੀ ਹੋਂਦ ਦਾ ਅਹਿਸਾਸ ਮੈਂ ਤੈਨੂੰ, ਮਿਟਾ ਦੇਵੇਂ ਰਬੜ ਦੇ ਨਾਲ, ਉਹ ਅੱਖਰ ਨਹੀਂ ਹਾਂ ਮੈਂ |
ਮੈਂ ਆਪਣੇ ਪਿਆਰ ਬਦਲੇ, ਬੱਸ ਤੁਹਾਡਾ ਪਿਆਰ ਚਾਹੁੰਦਾ ਹਾਂ, ਕਰਾਂ ਕਿਉਂ ਪੂਜਾ ਦੀ ਚਾਹਤ, ਕਿ ਪੈਗੰਬਰ ਨਹੀਂ ਹਾਂ ਮੈਂ |
ਮੈਂ ਦਿਲ ਤੋਂ ਕੀਮਤੀ ਸ਼ੈਅ ਕੋਈ ਤੈਨੂੰ ਦੇ ਨਹੀਂ ਸਕਦਾ, ਕਿ ਬੇਰੁਜ਼ਗਾਰ ਫਿਰਦਾ ਹਾਂ, ਅਜੇ ਅਫਸਰ ਨਹੀਂ ਹਾਂ ਮੈਂ |
ਮੇਰੀ ਮਿਹਨਤ ਦੀ ਤਿੱਪ-ਤਿੱਪ 'ਤੇ ਤੁਸੀਂ ਨਜ਼ਰਾਂ ਟਿਕਾਵੋ ਨਾ, ਪਵੇਗਾ ਫਰਕ ਮੈਨੂੰ ਲਾਜ਼ਮੀ, ਸਾਗਰ ਨਹੀਂ ਹਾਂ ਮੈਂ |
ਮੈਂ ਫੁੱਲਾਂ ਦੀ ਤਰਾਂ ਖੁਸ਼ਬੂ ਖਿੰਡਾਵਾਂਗਾ ਫ਼ਿਜ਼ਾ ਅੰਦਰ, ਕਿਸੇ ਦੀ ਸੋਚ ਵਿੱਚ ਰੜਕਾਂ, ਕੋਈ ਛਿਲਤਰ ਨਹੀਂ ਹਾਂ ਮੈਂ |
ਗਜ਼ਲ ਮੇਰੀ 'ਚ 'ਦਾਦਰ' ਤਲਖੀਆਂ, ਹੁੱਝਾਂ, ਸਚਾਈਆਂ ਨੇ, ਨਿਰਾ ਜ਼ੁਲਫਾਂ ਦੁਆਲੇ ਘੁੰਮਦਾ ਸ਼ਾਇਰ ਨਹੀਂ ਹਾਂ ਮੈਂ |
----- ਦਾਦਰ ਪੰਡੋਰਵੀ -----
|
|
12 Dec 2010
|
|
|
|
wah Pandorvi Saab nahi reesan tuhadiyan..mere kol hor koi shabad nahi te na hi meri haisiyat hai ke main esde braber kuch likh ska...
share karn lyi meharbani Balihar bhaaji...jionde raho
|
|
12 Dec 2010
|
|
|
mind blowing bhaji |
thanx a ton for sharing such gems here
n rehi gal es composition di hr ik lafaz hr ik para ik toh vadh ke ik aa
smajh hee nee laggi kinna lines di tareef kra........all in all marvellous stroke!!!!!!!!!
tfs
|
|
12 Dec 2010
|
|
|
|
It's my pleasure to share it here....
Sohan & Aman tuhada bahut bahut DHANWAD hai jo isnu parhan layi tym kadhiya....
te haan eho jihiyan hor vee ne mere kol.....
hauli hauli type karke share karda rahanga...Stay Tuned
|
|
12 Dec 2010
|
|
|
|
ਆਹ ਤਾਂ ਬਾਈ ਜੀ, ਪਹਿਲਾ ਵਾਲੀ ਰਚਨਾ ਤੋਂ ਵੀ ਕਮਾਲ , ਬ-ਕਮਾਲ .....ਬਹੁਤ ਸੁੰਦਰ
ਅਨੰਦੁ ਆ ਗਿਆ ਜੀ .........ਬਹੁਤ ਸ਼ੁਕਰੀਆ ਬਾਈ ਜੀ ਤੁਹਾਡੇ ਸਾਡੇ ਨਾਲ ਸਾਂਝਿਆ ਕਰਨ ਲਈ.........
ਆਹ ਤਾਂ ਬਾਈ ਜੀ, ਪਹਿਲਾ ਵਾਲੀ ਰਚਨਾ ਤੋਂ ਵੀ ਕਮਾਲ , ਬ-ਕਮਾਲ .....ਬਹੁਤ ਸੁੰਦਰ
ਅਨੰਦੁ ਆ ਗਿਆ ਜੀ .........ਬਹੁਤ ਸ਼ੁਕਰੀਆ ਬਾਈ ਜੀ ਤੁਹਾਡੇ ਸਾਡੇ ਨਾਲ ਸਾਂਝਿਆ ਕਰਨ ਲਈ.........
|
|
12 Dec 2010
|
|
|
|
|
bahut bahut sohni rachna...
Words nai haigey byan karan nun..... ene sohne words made me read 3 times in a row...
Beautiful
Thanks for sharing Bhaji ... !!!
|
|
12 Dec 2010
|
|
|
|
ਲਾ- ਜਵਾਬ ਰਚਨਾ ਏ ,,,,,,,,,,, ,,,,,, ਸਾਂਝਾ ਕਰਨ ਲਈ ਸ਼ੁਕਰੀਆ ਵੀਰ ਜੀ ,,,,,,
|
|
12 Dec 2010
|
|
|
great creation...!! |
bahut hi kamaal hai..kalla kalla shabad moohon bolda hai..bas hor shabad ni han mere kol..
thankx for sharing Balihar bai ji...jionde raho
|
|
12 Dec 2010
|
|
|
|
veer g ... dilon dhanwad krda han g rachna nu share karn layee g...
|
|
12 Dec 2010
|
|
|
|
Jass 22, Kuljit, Gurminder, Simmi & Sunil....
tuhada sabh da SHUKRIYA es nu parhan te pasand karan layi....
|
|
13 Dec 2010
|
|
|
|
|
|
|
|
 |
 |
 |
|
|
|