|
" ਪੱਤਝੜ ਨਾਲ ਗੱਲ ਬਾਤ ",,, ਹਰਪਿੰਦਰ " ਮੰਡੇਰ ",,, |
ਮੁਕਦਰਾਂ ਚ ਮਿਲੀ ਇਹ ਜੋ ਪੀੜਾਂ ਦੀ ਸੁਗਾਤ ਹੈ,
ਖੁਸ਼ੀਆਂ ਦੇ ਵੇਹੜੇ ਛਾਈ ਗਮਾਂ ਵਾਲੀ ਰਾਤ ਹੈ,,,
ਸਾਂਝ ਸਾਡੀ ਪੈ ਗਈ ਹਨੇਰਿਆਂ ਦੇ ਨਾਲ ਹੁਣ,
ਸਵੇਰ ਨਾਲ ਖੋਰੇ ਹੋਣੀ ਕਦੋਂ ਮੁਲਾਕਾਤ ਹੈ,,,
ਕਰੋ ਨਾਂ ਉਡੀਕ ਹੁਣ ਆਉਣਾਂ ਨੀਂ ਬਹਾਰ ਨੇਂ,
ਪੱਤਝੜ ਨਾਲ ਮੇਰੀ ਹੋਈ ਗੱਲ ਬਾਤ ਹੈ,,,
ਟਾਹਣੀਆਂ ਤੋਂ ਫੁੱਲ ਨੇਂ ਉਮੀਦਾਂ ਵਾਲੇ ਸੁੱਕ ਚੱਲੇ ,
ਹਰ ਪਲ ਹੁੰਦੀ ਭਾਵੇਂ ਨੈਣਾ ਚੋਂ ਬਰਸਾਤ ਹੈ,,,
ਦਿਲ ਵਿਚੋਂ ਲਹੂ ਕੱਢ ਲਿੱਪ ਲਵਾਂ ਦੇਹਲੀਆਂ,
ਘਰ ਮੇਰੇ ਦੁੱਖਾਂ ਵਾਲੀ ਢੁਕਣੀ ਬਰਾਤ ਹੈ,,,
" ਮੰਡੇਰ " ਦੇ ਵੀ ਦਿਨ ਕਦੇ ਆਉਣੇ ਹਾਸੇ ਖੇੜੇਆਂ ਦੇ,
ਮੇਰੇ ਸੁੱਖਾਂ ਤੇ ਸ਼ਿਕਾਰੀ ਹਲੇ ਲਾਈ ਬੈਠਾ ਘਾਤ ਹੈ,,,
ਧੰਨਵਾਦ,,, ਗਲਤੀ ਮਾਫ਼ ਕਰਨੀਂ,,,
ਹਰਪਿੰਦਰ " ਮੰਡੇਰ "
ਮੁਕਦਰਾਂ ਚ ਮਿਲੀ ਇਹ ਜੋ ਪੀੜਾਂ ਦੀ ਸੁਗਾਤ ਹੈ,
ਖੁਸ਼ੀਆਂ ਦੇ ਵੇਹੜੇ ਛਾਈ ਗਮਾਂ ਵਾਲੀ ਰਾਤ ਹੈ,,,
ਸਾਂਝ ਸਾਡੀ ਪੈ ਗਈ ਹਨੇਰਿਆਂ ਦੇ ਨਾਲ ਹੁਣ,
ਸਵੇਰ ਨਾਲ ਖੋਰੇ ਹੋਣੀ ਕਦੋਂ ਮੁਲਾਕਾਤ ਹੈ,,,
ਕਰੋ ਨਾਂ ਉਡੀਕ ਹੁਣ ਆਉਣਾਂ ਨੀਂ ਬਹਾਰ ਨੇਂ,
ਪੱਤਝੜ ਨਾਲ ਮੇਰੀ ਹੋਈ ਗੱਲ ਬਾਤ ਹੈ,,,
ਟਾਹਣੀਆਂ ਤੋਂ ਫੁੱਲ ਨੇਂ ਉਮੀਦਾਂ ਵਾਲੇ ਸੁੱਕ ਚੱਲੇ ,
ਹਰ ਪਲ ਹੁੰਦੀ ਭਾਵੇਂ ਨੈਣਾ ਚੋਂ ਬਰਸਾਤ ਹੈ,,,
ਦਿਲ ਵਿਚੋਂ ਲਹੂ ਕੱਢ ਲਿੱਪ ਲਵਾਂ ਦੇਹਲੀਆਂ,
ਘਰ ਮੇਰੇ ਦੁੱਖਾਂ ਵਾਲੀ ਢੁਕਣੀ ਬਰਾਤ ਹੈ,,,
" ਮੰਡੇਰ " ਦੇ ਵੀ ਦਿਨ ਕਦੇ ਆਉਣੇ ਹਾਸੇ ਖੇੜੇਆਂ ਦੇ,
ਮੇਰੇ ਸੁੱਖਾਂ ਤੇ ਸ਼ਿਕਾਰੀ ਹਲੇ ਲਾਈ ਬੈਠਾ ਘਾਤ ਹੈ,,,
ਧੰਨਵਾਦ,,, ਗਲਤੀ ਮਾਫ਼ ਕਰਨੀਂ,,,
ਹਰਪਿੰਦਰ " ਮੰਡੇਰ "
|
|
18 May 2011
|
|
|
|
ਬਹੁਤ ਵਧੀਆ ਹਰਪਿੰਦਰ ਬਾਈ ਜੀ....ਖਾਸ ਕਰਕੇ ਆਖਰੀ ਲਾਈਨਾਂ ਜੋ ਉਮੀਦ ਦੀ ਕਿਰਨ ਨੂੰ ਜਿੰਦਾ ਰੱਖ ਰਹੀਆਂ ਨੇ....
|
|
18 May 2011
|
|
|
|
|
ਬਹੁਤ ਸੋਹਨਾਂ ਲਿਖਿਆ ਵੀਰ...
ਉੰਝ ਤਾਂ ਸਾਰੀ ਰਚਨਾ ਬਹੁਤ ਵਧੀਆ ਹੈ ਪਰ ਆਖਰੀ ਸਤਰਾਂ ਸਭਤੋਂ ਵਧੀਆਂ ਲੱਗੀਆਂ ਮੈਨੂੰ | ਲਿਖਦੇ ਰਹੋ ਤੇ ਪੜਨ ਦਾ ਮੌਕਾ ਦਿੰਦੇ ਰਹੋ |
|
|
18 May 2011
|
|
|
|
harpinder ji changa likhia hai tusi...jazbatan nu bakhubi akhran vich paroya hai...
|
|
18 May 2011
|
|
|
|
|
ਇਸ ਰਚਨਾ ਨੂੰ ਪੜਨ ਤੇ ਪਸੰਦ ਕਰਨ ਲਈ ਬਹੁਤ ਬਹੁਤ ਧੰਨਵਾਦ ਮਿੱਤਰੋ,,,
|
|
18 May 2011
|
|
|
|
Too good Harpinder ji,
ba-kamaal rachna and sweet flowing....
|
|
18 May 2011
|
|
|
|
bahut sohni rachna harpinder bai...likhde raho veer....
|
|
18 May 2011
|
|
|
|
ਬਲਿਹਾਰ ਵੀਰ,,,
ਨਵਨੀਤ ਬਾਈ ਜੀ,,,
ਸਿਮਰਨਜੀਤ ਵੀਰ,,,
ਜੁਝਾਰ ਵੀਰ,,,
ਕੁਲਜੀਤ ਜੀ,,,
ਸੁਰਜੀਤ ਬਾਈ ਜੀ,,,
ਇਸ ਲਿਖਤ ਨੂੰ ਪਸੰਦ ਕਰਨ ਲਈ ਬਹੁਤ ਬਹੁਤ ਧੰਨਵਾਦ,,,
ਬਲਿਹਾਰ ਵੀਰ,,,
ਨਵਨੀਤ ਬਾਈ ਜੀ,,,
ਸਿਮਰਨਜੀਤ ਵੀਰ,,,
ਜੁਝਾਰ ਵੀਰ,,,
ਕੁਲਜੀਤ ਜੀ,,,
ਸੁਰਜੀਤ ਬਾਈ ਜੀ,,,
ਇਸ ਲਿਖਤ ਨੂੰ ਪਸੰਦ ਕਰਨ ਲਈ ਬਹੁਤ ਬਹੁਤ ਧੰਨਵਾਦ,,,
|
|
18 May 2011
|
|
|
|
bahut sohna likhya veer g.....tfs
|
|
28 May 2011
|
|
|