ਪਤਝੜ੍ਹ ਲਹੂ ਲੱਥ ਪੱਥ ਰੁੱਤ ਬਹਾਰ ਨਾ ਦੇਜ਼ਖ਼ਮੀੰ ਹਿੱਕਾਂ ਵਰਗੀ ਰੋਂਦੀ ਸਿਤਾਰ ਨਾ ਦੇ ਪਿਆਸੀਆਂ ਰੂਹਾਂ ਹੰਝੂ ਭਿੱਜੀਆਂ ਚੁੰਨੀਆਂ ਕੀਸ਼ਹਿਰੀਂ ਡੁੱਬਦੀ ਰੋਜ਼ ਖ਼ੂਨੀਂ ਦਸਤਾਰ ਨਾ ਦੇ ਸੂਰਜ ਚੜ੍ਹਦੇ ਚੁਫ਼ੇਰੇ ਜ਼ੰਗਲ ਧੁਖ਼ਦੇ ਨੇਤਪਦੀ ਧਰਤੀ ਬਲਦੀ ਹੋਈ ਅਖ਼ਬਾਰ ਨਾ ਦੇ ਸੂਲੀ ਟੰਗਿਆ ਬੇਗੁਨਾਹ ਪਲਾਂ ਕੀ ਲਾਉਣਾਜਿਨ ਸੋਗ ਮਨਾਇਆ ਰਲ ਗੂੜ੍ਹੇ ਯਾਰ ਨਾ ਦੇ ਜੋ ਰੋਂਦੀਆਂ ਵਾਜ਼ਾਂ ਸੁਣ 2 ਕੋਲੋਂ ਲੰਘ ਗਏਮੂਹਰੇ ਹੋ ਸਿਵਾ ਸਜਾਣ ਉਹ ਪਿਆਰ ਨਾ ਦੇ ਨਿੱਤ ਅਰਦਾਸਾਂ ਸ਼ਾਂਤੀ ਪਿੱਛੋਂ ਮਰਿਆਂ ਦੇਉਚੇ ਅਹੁਦੇ ਵੰਡਦੀ ਚਿੱਟੀ ਕਾਰ ਨਾ ਦੇ ਜੋ ਮਰਮਰੀ ਪੌੜ੍ਹੀਆਂ ਕਹਿਣ ਲੋਕੋ ਘਰ ਜਾਓਏਨਾ ਦਿੱਲ ਪਰਚਾਇਆ ਉਹ ਦਰਬਾਰ ਨਾ ਦੇ ਲਾਸ਼ਾਂ ਗਿਣੀਏ ਟੁਰ ਜਾਈਏ ਸਾਰੇ ਘਰੋ ਘਰੀਵੋਟਾਂ ਗਿਣਦੀ 'ਨੇਰੇ ਲਿਸ਼ਕਦੀ ਤਲਵਾਰ ਨਾ ਦੇ
ਬਹੁਤ ਹੀ ਸੋਹਣਾ ਲਿਖਿਆ ਏ ਵੀਰ ਜੀ .... ਸੁਕਰਿਆ ਇਥੇ ਸ਼ੇਯਰ ਕਰਨ ਲਈ ਜੀ ।
ਧੰਨਵਾਦ ਵੀਰ ਜੀ
ਬਹੁਤ ਵਧੀਆ......