|
 |
 |
 |
|
|
Home > Communities > Punjabi Poetry > Forum > messages |
|
|
|
|
|
ਪੱਤੇ |
- ਦਰਖਤਾਂ ਤੋਂ ਪੱਤੇ ਵਿੱਛੜ ਰਹੇ ਨੇ
ਆਪਣੀਆਂ ਟੇਹਿਣੀਅਾਂ ਤੋਂ ਆਪਣੇ ਰੁਖ ਤੋਂ ਜਿਹਨਾ ਨੂੰ ਖਾ ਲਿਆ ਹੈ ਬਸੰਤ ਨੇ ਤੇ ਲੱਗਾ ਹੈ ਦੋਸ਼ ਪਤਝੜ ਸਿਰ ਹਰ ਵਾਰ ਪੱਤਿਆਂ ਤੇ ਆਫਤ ਬਣਕੇ ਆਉਂਦੀ ਹੈ ਬਸੰਤ ਜੋ ਤੋੜ ਦਿੰਦੀ ਹੈ ਨਾਤਾ ਰੁਖ ਤੇ ਪੱਤਿਆਂ ਦਾ ਓਹ ਪੱਤੇ ਜਿਹਨਾ ਨੇ ਹਾੜ ਦੀਆਂ ਧੁੱਪਾਂ ਸਹਿ ਕੇ ਛਾਵਾਂ ਕੀਤੀਆਂ ਸਾਵਣ ਦੀਆਂ ਬਾਰਿਸ਼ਾ ਸਹਿ ਕੇ ਵੀ ਆਲਣੇ ਬਚਾਏ ਤੇ ਨਾਮ ਆਇਆ ਸਿਰਫ ਰੁਖ ਦਾ ਕਿਉਂਕਿ ਓਹਦੀ ਆਪਣੀ ਹੋਂਦ ਹੈ ਤੇ ਪੱਤਿਆਂ ਦਾ ਕੋਈ ਵਜੂਦ ਨਹੀ ਤਾਂ ਹੀ ਹਰ ਪੱਤਝੜ ਤੇ ਬਸੰਤ ਰੁੱਤੇ ਫਿਕਰਮੰਦ ਹੋ ਜਾਂਦੇ ਨੇ ਆਪਣਾ ਅਸਿਸਤੱਵ ਬਚਾਉਣ ਲਈ. ਹਰ ਬਸੰਤ ਚ ਨਵੇ ਫੁੱਟਕਲ ਪੱਤੇ ਮੱਲ ਲੈਂਦੇ ਨੇ ਪੁਰਾਣਿਆਂ ਦੀ ਖਾਂ ਜਿਹਨਾ ਨੂੰ ਨਾ ਰੁਖ਼ ਤੇ ਨਾ ਟਾਹਣੀ ਨਸੀਬ ਹੋਣੀ ਹੈ ਓਹਨਾ ਮਿਲ ਜਾਣਾ ਹੈ ਉਸ ਮਿੱਟੀ ਚ ਜਿਸ ਚ ਲੱਗਿਆ ਸੀ ਉਸ ਰੁਖ ਦਾ ਬੀਜ਼ ਜਿਹਨੇ ਅੱਜ ਰੁਖ਼ਸਤ ਕਰ ਦਿਤਾ ਨਵੇਂ ਦੇ ਆਉਣ ਤੇ ਬਸ ਦੁਖ ਹੈ ! ਕੀ ਛਾਵਾਂ ਤੇ ਹਵਾਵਾਂ ਕੀਤੀਆਂ ਪੱਤਿਆਂ ਨੇ ਨਾਮ੍ੜਾ ਮਿਲਿਆ ਰੁਖ ਨੂੰ ਪਹਿਚਾਣ ਮਿਲੀ ਰੁਖ ਨੂੰ ਕੋਣ ਜਾਣਦਾ ਹੈ ਪੱਤਿਆਂ ਨੰੂ ਸਿਰਫ ਯਾਦ ਰਹਿੰਦੇ ਹਨ ਤਾਂ ਰੁਖ ਜੋ ਬਦਲਦੇ ਨੇ ਲਿਬਾਸ ਦੀ ਤਰਾਂ ਪਹਿਰਾਵਾ ਰੁਖ ਵੀ ਬਦਲਦੇ ਨੇ ਮੌਸਮ ਦੇ ਨਾਲ ਨਾਲ ਤੇ ਸੰਦੇਸ਼ ਨਾ ਬਦਲਣ ਦਾ ਦਿੰਦੇ ਆ ਬਸੰਤ ਚ ਚਹਿਕਣ ਵਾਲੇ ਪੱਤਿਆਂ ਨੂ ਨਹੀ ਪਤਾ ਕਿ ਆਉਣ ਵਾਲੀ ਬਸੰਤ ਹੀ ਓਹਨਾ ਦੀ ਮੌਤ ਦਾ ਕਾਰਨ ਬਣੇਗੀ ਕੋਈ ਪੱਤਾ ਸਦੀਵੀ ਨਹੀ..! ਕੁੱਝ ਵੀ ਸਦੀਵੀ ਨਹੀ..! ਫਿਰ ਵੀ ਪੱਤੇ ਰੁਖ ਤੋਂ ਪਹਿਲਾਂ ਮਰਕੇ ੳੁਸ ਰੁਖ ਦੀ ਹੋਦਂ ਬਚਾਉਣ ਲਈ ਯਤਨਸ਼ੀਲ ਰਹਿੰਦਾ ਹੈ. ਪ੍ਰੀਤ ਖੋਖਰ
|
|
24 Apr 2015
|
|
|
|
"ਕੋਈ ਪੱਤਾ ਸਦੀਵੀ ਨਹੀਂ..!
ਕੁੱਝ ਵੀ ਸਦੀਵੀ ਨਹੀਂ..!
ਫ਼ਿਰ ਵੀ ਪੱਤਾ ਰੁਖ ਤੋਂ ਪਹਿਲਾਂ ਮਰਕੇ
ੳੁਸ ਰੁਖ ਦੀ ਹੋਂਦ
ਬਚਾਉਣ ਲਈ
ਯਤਨਸ਼ੀਲ ਰਹਿੰਦਾ ਹੈ |"
ਇਹ ਫਲਸਫਾ ਹੈ ਆਪਣੇ ਆਪ ਵਿਚ, ਗੁਰਪ੍ਰੀਤ ਜੀ - ਜੀਵਨ ਨਸ਼ਵਰ ਹੈ ! ਕੁਝ ਵੀ ਸਦੀਵੀ ਜਾਂ ਸਥਿਰ ਨਹੀਂ | ਪੱਤੇ ਦਾ ਆਪਣੇ ਜੀਵਨ-ਸਹਾਰੇ ਰੁੱਖ ਦੀ ਰੱਖਿਆ ਹਿਤ ਕੁਰਬਾਨੀ ਦਾ ਜਜ਼ਬਾ ਲਾਜਵਾਬ ਹੈ | ਬਹੁਤ ਸੋਹਣਾ ਲਿਖਿਆ |
ਸ਼ੇਅਰ ਕਰਨ ਲਈ ਧੰਨਵਾਦ |
"ਕੋਈ ਪੱਤਾ ਸਦੀਵੀ ਨਹੀਂ..!
ਕੁੱਝ ਵੀ ਸਦੀਵੀ ਨਹੀਂ..!
ਫ਼ਿਰ ਵੀ ਪੱਤਾ ਰੁਖ ਤੋਂ ਪਹਿਲਾਂ ਮਰਕੇ
ੳੁਸ ਰੁਖ ਦੀ ਹੋਂਦ
ਬਚਾਉਣ ਲਈ
ਯਤਨਸ਼ੀਲ ਰਹਿੰਦਾ ਹੈ |"
ਇਹ ਫਲਸਫਾ ਹੈ ਆਪਣੇ ਆਪ ਵਿਚ, ਗੁਰਪ੍ਰੀਤ ਜੀ - ਜੀਵਨ ਨਸ਼ਵਰ ਹੈ ! ਕੁਝ ਵੀ ਸਦੀਵੀ ਜਾਂ ਸਥਿਰ ਨਹੀਂ | ਪੱਤੇ ਦਾ ਆਪਣੇ ਜੀਵਨ-ਸਹਾਰੇ ਰੁੱਖ ਦੀ ਰੱਖਿਆ ਹਿਤ ਕੁਰਬਾਨੀ ਦਾ ਜਜ਼ਬਾ ਲਾਜਵਾਬ ਹੈ | ਬਹੁਤ ਸੋਹਣਾ ਲਿਖਿਆ |
ਸ਼ੇਅਰ ਕਰਨ ਲਈ ਧੰਨਵਾਦ |
|
|
24 Apr 2015
|
|
|
|
ਤਾਕਤਵਰ ਤੇ ਕਮਜ਼ੋਰ
ਭਰਿਆ ਤੇ ਹਰਿਆ
ਰੁੱਖ ਤੇ ਪੱਤੇ .........ਬਹੁਤ ਹੀ ਸੁਹਣੀ ਰਚਨਾ
excellent work!!!!!!
ਤਾਕਤਵਰ ਤੇ ਕਮਜ਼ੋਰ
ਭਰਿਆ ਤੇ ਹਰਿਆ
ਰੁੱਖ ਤੇ ਪੱਤੇ .........ਬਹੁਤ ਹੀ ਸੁਹਣੀ ਰਚਨਾ
excellent work!!!!!!
|
|
24 Apr 2015
|
|
|
|
ਬਹੁਤ ਸੋਹਣੇ ਗੁਰਪ੍ਰੀਤ ਬਾਈ ਜੀ,
"ਤੇ ਲੱਗਾ ਹੈ ਦੋਸ਼ ਪਤਝੜ ਸਿਰ
ਹਰ ਵਾਰ"
ਬਹੁਤ ਹੀ ਸੰਵੇਦਨਸ਼ੀਲ ਰਚਨਾ, ਜੋ ਪੱਤਿਆਂ ਦੇ ਦਰਦ ਬਿਆਂ ਕਰਦੀ ਹੈ,
ਤੇ ਅਸਲ ਦੋਸ਼ ਬਹਾਰ ਦਾ ਦੱਸਦੀ ਏ,
ਜਗਜੀਤ ਸਰ ਨੇ ਸਹੀ ਕਿਹਾ, ੲਿਹ ੲਿਕ ਫਲਸਫਾ ਹੈ
ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
|
|
24 Apr 2015
|
|
|
|
A very philosophical and sensitive subjet gurpreet ji.
very well written :-)
thanks for sharing!
|
|
25 Apr 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|