|
 |
 |
 |
|
|
Home > Communities > Punjabi Poetry > Forum > messages |
|
|
|
|
|
ਪੈਨਸ਼ਨ |
ਕਦੀ ਕਦੀ ਸੋਚਦਾ ਹੈ ਮਨੁੱਖ, ਆਪਣੀ ਸਰਵ ਸ੍ਰੇਸ਼ਟ ਦਿੱਖ ਨੂੰ, ਸੋਸ਼ਲ ਐਨੀਮਲ ਦਾ ਆਇਨਾ ਦਿਖਾ, ਆਪਣੀਆਂ ਬਿਰਤੀਆਂ ਦਾ ਘਾਣ ਕਰਦਾ, ਧਰਤੀ ਦਾ ਸਿਕਦਾਰ ਬਣਿਆ ਆਪਣੇ ਆਪ, ਮਰਿਆਦਾ ਤੇ ਧਰਮ ਦੇ ਨਾਂ ਤੇ, ਰੋਜ਼ਗਾਰ ਤੇ ਦੋ ਟੁੱਕਰਾਂ ਦੀ ਲਾਲਸਾ ਹਿੱਤ, ਤੋੜ ਦੇਂਦਾ ਹਰ ਮਰਿਆਦਾ, ਤੇ ਹੋ ਜਾਂਦਾ ਅਧਰਮੀ ਤੇ ਹੁਜ਼ਤੀ, ਕੁੱਤਿਆਂ ਲਈ ਬਿਸਕੁਟ ਲੈਣ ਚੱਲੇ, ਪੁੱਤ ਦੀ ਕਾਰ ਰੋਕ , ਪਰਸ ਫੜਾਉਂਦੀ ਮਾਂ ਪੁੱਛਦੀ, ਸਾਡੀ ਬੁੱਢਾਪਾ ਪੈਨਸ਼ਨ ਨਹੀਂ ਲਿਆਂਦੀ, ,ਮੈਂ ਤੇ ਤੇਰਾ ਪਿਉ ਹਫਤੇ ਤੋਂ ਰੋਜ਼ ਬੈਂਕ ਮੁਹਰੇ, ਲਾਇਨ ਵਿੱਚ ਭੁੱਖਣ ਭਾਣੇ ਖਲੋ, ਦੋ ਸੌ ਰੁਪੈ ਦੀ ਖਾਤਰ ਮਿੰਨਤਾਂ ਕਰ, ਜਲੀਲ ਹੋ ਮੁੜ ਆਉਂਦੇ, ਮੈਂ ਕੀ ਕਰਾਂ, ਆਪਣੀ ਨੌਕਰੀ ਤੇ ਵੀਹ ਕਿੱਲੇ ਜਮੀਨ ਲੁੱਕਾਂ, ਅਫ਼ਸਰਾਂ ਦੀਆਂ ਸਿਫ਼ਾਰਸਾ ਪਾ, ਪੈਨਸ਼ਨ ਲਗਵਾ, ਪਾਈਆਂ ਵੋਟਾਂ, ਫਿਰ ਵੀ ਇਹ ਹਾਲ ਹੈ, ਮੈਂ ਉਪਰ ਗੱਲ ਕਰਾਂਗਾ..........
|
|
27 Jul 2013
|
|
|
|
ਵਿਸ਼ਾ ਵਧੀਆ, ਲਿਖਤ ਸੰਵੇਦਨਸ਼ੀਲ ਅਤੇ ਬਹੁਤ ਵਧੀਆ | ਦੁਆਵਾਂ ਬਾਈ ਜੀਓ |
... ਜਗਜੀਤ ਸਿੰਘ ਜੱਗੀ
ਵਿਸ਼ਾ ਵਧੀਆ, ਲਿਖਤ ਸੰਵੇਦਨਸ਼ੀਲ ਅਤੇ ਬਹੁਤ ਵਧੀਆ | ਦੁਆਵਾਂ ਬਾਈ ਜੀਓ |
... ਜਗਜੀਤ ਸਿੰਘ ਜੱਗੀ
|
|
28 Jul 2013
|
|
|
|
ਅੱਜ ਦੇ ਸੱਚ ਤੋਂ ਅੱਖਾਂ ਮੀਟ, ਭੂਤ ਦੀਆਂ ਸਾਖੀਆਂ ਸੁਣਾਂ, ਵਰਤਮਾਨ ਤੇ ਧੂੜ ਨਾ ਪਾ, ਇਹ ਆਇਨਾ ਹੈ ਸੱਚ ਲਈ, ਕਹਿਣ ਤੇ ਵੀ ਝੂਠ ਨਹੀਂ ਬੋਲਦਾ, ਧੰਨਵਾਦ ਪਿਆਰੇ ਦੋਸਤੋ
|
|
28 Jul 2013
|
|
|
|
|
|
|
|
 |
 |
 |
|
|
|