ਇਕ ਤਰਫਾ ਪਿਆਰ ਵੀ ਹੁੰਦਾ ਏ ਜੱਗ ਉੱਤੇ,
ਮਿਲੇ ਬਦਲੇ ਚ ਪਿਆਰ, ਇਹ ਜਰੂਰੀ ਤਾਂ ਨੀ ਹੁੰਦਾ..
ਨਾਲ ਸ਼ੌਕ ਦੇ ਵੀ ਤੋੜਦੇ ਨੇ, ਦਿਲ ਲਾਉਣ ਵਾਲੇ,
ਹਰ ਧੋਖੇ ਪਿਛੇ ਸਚ, ਮਜਬੂਰੀ ਤਾਂ ਨੀ ਹੁੰਦਾ...
ਸੱਚ੍ਹਾ ਯਾਰ ਵੀ ਮਰਾਉਂਦਾ, ਇਥੇ ਯਾਰ ਜੰਡ ਥੱਲੇ,
ਮਿਲੇ ਬੇਲਿਆਂ ਚ ਚੂਰੀ, ਇਹ ਜਰੂਰੀ ਤਾਂ ਨੀ ਹੁੰਦਾ..
ਪਿਆਰ ਰੁੱਸਦਾ ਤਾਂ ਲੱਗੇ, ਪਰਦੇਸ ਕੰਧ ਓਹਲੇ,
ਛੱਡ ਤੁਰ ਜਾਵੇ ਮੀਲਾਂ, ਇਹ ਜਰੂਰੀ ਤਾਂ ਨੀ ਹੁੰਦਾ..
ਹੋਵੇ ਪਿਆਰ ਨੂ ਜਵਾਬ, ਤਾਂ ਵੀ ਪਿਆਰ ਨਾਲ ਦੇਈਏ,
ਇਕ "ਨਾਂ" ਦਾ ਇਸ਼ਾਰਾ, ਕੱਲੀ ਘੂਰੀ ਤਾਂ ਨੀ ਹੁੰਦਾ..
ਸੁਰਜੀਤ ਸਿੰਘ "ਮੇਲਬੋਰਨ"