------------- ਪਿਆਸ --------------
_____________ (( ----- ਸੁਖਪਾਲ ))
ਮੈਂ ਪਹਿਲੀ ਵਾਰੀ ਆਵਾਂਗਾ
ਬਸ ਵੇਖ਼ ਕੇ ਪਰਤ ਜਾਵਾਂਗਾ ।
ਅਗਲੀ ਵਾਰੀ ਆਵਾਂਗਾ
ਪੈਰ ਭਿਉਂ ਲਵਾਂਗਾ ।
ਉਸ ਤੋਂ ਅਗਲੀ ਵਾਰੀ
ਬੁੱਕ ਭਰ ਲਵਾਂਗਾ ।
ਫ਼ਿਰ ਆਵਾਂਗਾ
ਅੱਖਾਂ ਨਾਲ ਛੁਹਾਉਣ ਲਈ ।
ਉਸ ਮਗਰੋਂ -- ਹੋਠਾਂ ਸੰਗ ਲਾਉਣ ਲਈ
ਕਦੀ ਆਵਾਂਗਾ -- ਸਿਰਫ਼ ਸੁਨਣ ਲਈ ।
ਮੈਂ ਹਰ ਵਾਰੀ ਪਰਤ ਜਾਵਾਂਗਾ --
ਨਿੱਕਾ ਜਿਹਾ ਘੁੱਟ ਭਰ ਕੇ
ਬਹੁਤ ਸਾਰੀ ਪਿਆਸ ਰੱਖ ਕੇ,
ਅਗਲੀ ਵਾਰੀ ਆ ਸਕਣ ਲਈ !!!
-----------------------------------
(( ਕਿਤਾਬ ' ਚੁੱਪ ਚੁਪੀਤੇ ਚੇਤਰ ਚੜ੍ਹਿਆ ' ਵਿੱਚੋਂ ))
------------- ਪਿਆਸ --------------
_____________ (( ----- ਸੁਖਪਾਲ ))
ਮੈਂ ਪਹਿਲੀ ਵਾਰੀ ਆਵਾਂਗਾ
ਬਸ ਵੇਖ਼ ਕੇ ਪਰਤ ਜਾਵਾਂਗਾ ।
ਅਗਲੀ ਵਾਰੀ ਆਵਾਂਗਾ
ਪੈਰ ਭਿਉਂ ਲਵਾਂਗਾ ।
ਉਸ ਤੋਂ ਅਗਲੀ ਵਾਰੀ
ਬੁੱਕ ਭਰ ਲਵਾਂਗਾ ।
ਫ਼ਿਰ ਆਵਾਂਗਾ
ਅੱਖਾਂ ਨਾਲ ਛੁਹਾਉਣ ਲਈ ।
ਉਸ ਮਗਰੋਂ -- ਹੋਠਾਂ ਸੰਗ ਲਾਉਣ ਲਈ
ਕਦੀ ਆਵਾਂਗਾ -- ਸਿਰਫ਼ ਸੁਨਣ ਲਈ ।
ਮੈਂ ਹਰ ਵਾਰੀ ਪਰਤ ਜਾਵਾਂਗਾ --
ਨਿੱਕਾ ਜਿਹਾ ਘੁੱਟ ਭਰ ਕੇ
ਬਹੁਤ ਸਾਰੀ ਪਿਆਸ ਰੱਖ ਕੇ,
ਅਗਲੀ ਵਾਰੀ ਆ ਸਕਣ ਲਈ !!!
-----------------------------------
(( ਕਿਤਾਬ ' ਚੁੱਪ ਚੁਪੀਤੇ ਚੇਤਰ ਚੜ੍ਹਿਆ ' ਵਿੱਚੋਂ ))