ਮਿੱਟੀ ਦੀਆਂ ਮੂਰਤਾਂ ਨੇ ਮਨ ਸਾਡਾ ਮੋਹ ਲਿਆ
ਜਦੋਂ ਦਿਲ ਕੀਤਾ ਅਸੀ ਓਹਲੇ ਬਹਿ ਕੇ ਰੋ ਲਿਆ
ਯਾਦ ਹੈ ਨਿਸ਼ਾਨੀ ਤੇਰੀ ਰੱਖੀ ਸੀਨੇ ਸਾਂਭ ਕੇ
ਹਿਜ਼ਰਾਂ ਦਾ ਦਾਗ ਨਾਲ ਹੰਜੂਆਂ ਦੇ ਧੋ ਲਿਆ
ਤੂੰ ਸੀ ਕਦੇ ਕਿਹਾ ਮੈਂ ਜਾਂ ਪਰਛਾਂਈ ਤੇਰੀ
ਰੋਸ਼ਨੀ ਮੁੱਕੀ ਤੇ ਤੂੰ ਵੀ ਪਾਸਾ ਵੱਟ ਕੇ ਖਲੋ ਗਿਆ
ਸੋਚਿਆ ਸੀ ਪੁਗੂ ਯਾਰੀ ਕੱਚਿਆਂ ਤੇ ਤਰ ਕੇ ਵੀ
ਇਹੋ ਝੂਠਾ ਲਾਰਾ ਲਾ ਕੇ ਕਬਰਾਂ ਚ੍ ਸੋ ਲਿਆ
ਮੌਤ ਸੀ ਗੀ ਸੱਚੀ ਜੇਹੜੀ ਆਈ ਵਾਅਦਾ ਕਰਕੇ
ਲਾਰੇ ਤੇਰਿਆਂ ਨੇ ਸਾਨੂੰ ਦੁਨੀਆਂ ਤੋਂ ਖੋ ਲਿਆ ...
...ਮਿੱਟੀ ਦੀਆਂ ਮੂਰਤਾਂ ਨੇ ਮਨ ਸਾਡਾ ਮੋਹ ਲਿਆ