|
 |
 |
 |
|
|
Home > Communities > Punjabi Poetry > Forum > messages |
|
|
|
|
|
ਪਿੰਡ ਤੇ ਇੱਕ ਲੰਬੀ ਕਵਿਤਾ |
ਦੋਸਤੋ ਮੈਂ ਆਪਣੇ ਪਿੰਡ ਤੇ ਇੱਕ ਲੰਬੀ ਕਵਿਤਾ ਲਿਖੀ ਹੈ, ਉਸਦੇ ਵਿਚੋਂ ਕੁਝ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ , ਉਮੀਦ ਕਰਦਾ ਹਾਂ ਕਿ ਤੁਸੀਂ ਪਸੰਦ ਕਰੋਗੇ |
ਹਾਲ ਲੱਗਿਆ ਹਾਂ ਕਰਨ ਬਿਆਨ ਮੇਰੇ ਪਿੰਡ ਦਾ ਕੁਝ ਕ ਪਲਾਂ ਲਈ ਧਰ ਲਾਓ ਧਿਆਨ ਮੇਰੇ ਪਿੰਡ ਦਾ
ਓਹ ਖੇਤਾਂ ਵਿਚ ਬੀਜਦਾ ਏ ਮੁੜਕੇ ਦੇ ਮੋਤੀ ਸ਼ਾਨ ਏ ਪੰਜਾਬ ਦੀ ਕਿਸਾਨ ਮੇਰੇ ਪਿੰਡ ਦਾ
ਸੋਨੇ ਜਿਹੀਆਂ ਫਸਲਾਂ ਹੁਲਾਰੇ ਲੈਣ ਖੇਤਾਂ ਵਿਚ ਅਸ਼ਕੇ ਜਵਾਨਾ ਤੇਰੇ ਤੂੰਹੀ ਮਾਣ ਮੇਰੇ ਪਿੰਡ ਦਾ
ਸਹਿਰੀਏ ਕੀ ਜਾਣਦੇ ਨੇ ਘਾਣੀ ਕੀਹਨੂੰ ਕਹੀਦਾ ਮਿੱਟੀ ਨਾਲ ਮਿੱਟੀ ਹੁੰਦਾ ਏ ਜਵਾਨ ਮੇਰੇ ਪਿੰਡ ਦਾ
ਤੋੜ ਦਿੱਤਾ ਲੱਕ ਓਹਦਾ ਅੱਤ ਦੀ ਮਹਿੰਗਾਈ ਨੇ ਚਰਖੇ ਬਣਾਉਂਦਾ ਸੀ ਜੋ ਤਰਖਾਣ ਮੇਰੇ ਪਿੰਡ ਦਾ
ਗੁਰੂ ਘਰ ਲੇਖੇ ਸਾਰੀ ਜਿੰਦਗਾਨੀ ਲਾ ਗਿਆ ਓਹ ਤੋਤਾ ਸਿੰਘ ਚੋਕੀਦਾਰ ਨੇਕ ਇਨਸਾਨ ਮੇਰੇ ਪਿੰਡ ਦਾ
ਆਉਣ ਵਾਲੀ ਪੀੜੀ ਜਾਵੇ ਭੁੱਲਦੀ ਕਵੀਸ਼ਰੀ ਨੂੰ ਹੁਣ ਹੁੰਦਾ ਜਾਵੇ ਠੰਢੂ ਬੇਸਿਆਣ ਮੇਰੇ ਪਿੰਡ ਦਾ
ਕਦੇ ਦੁੱਧ ਤੇ ਮਲਾਈਆਂ ਨਾਲ ਪਲਦੇ ਸੀ ਗਭਰੂ ਹੁਣ ਨਸਿਆਂ ਦੇ ਵੱਲ ਵਧਿਆ ਰੁਝਾਣ ਮੇਰੇ ਪਿੰਡ ਦਾ
ਇੱਕ ਗੱਲ ਸਮਝ ਨਾਂ ਆਉਂਦੀ ਏ 'ਅਮਨ' ਮੈੰਨੂ ਤੁਰਿਆ ਵਿਦੇਸ਼ਾਂ ਨੂੰ ਕਿਓਂ ਜਾਵੇ ਹਾਣ ਮੇਰੇ ਪਿੰਡ ਦਾ
ਤੁਰਿਆ ਵਿਦੇਸ਼ਾਂ ਨੂੰ ਕਿਓਂ ਜਾਵੇ ਹਾਣ ਮੇਰੇ ਪਿੰਡ ਦਾ ...............
੧. ਤੋਤਾ ਸਿੰਘ ਮੇਰੇ ਪਿੰਡ ਦਾ ਚੋਕੀਦਾਰ ਹੁੰਦਾ ਸੀ, ਜਿਸਨੇ ਦੁਨਿਆਵੀ ਕਦਰਾਂ - ਕੀਮਤਾਂ ਤੋਂ ਉਪਰ ਉਠਕੇ ਆਪਣੀ ਸਾਰੀ ਜਿੰਦਗੀ ਗੁਰੂ ਘਰ ਸਮਰਪਿਤ ਕੀਤੀ, ਅੰਤਲੇ ਸਮੇਂ ਵਿਚ ਉਸਨੂੰ ਸਿਰ ਦਾ ਕੈੰਸਰ ਹੋ ਗਿਆ ਸੀ ਤੇ ਜਦ ਡਾਕਟਰਾਂ ਨੇ ਉਸਦਾ ਓਪਰੇਸਨ ਕਰਨ ਲਈ ਉਸਦੇ ਕੇਸ ਕੱਟਣੇ ਚਾਹੇ ਤਾਂ ਉਸਨੇ ਆਪਣੇ ਕੇਸ਼ ਨਾ ਕਰਵਾਏ ਤੇ ਇੱਕੋ ਹੀ ਗੱਲ ਕਹੀ - ਜਾਨ ਜਾਵੇ ਤਾਂ ਜਾਵੇ ਪਰ ਮੇਰਾ ਸਿਖੀ ਸਿਦ੍ਕ਼ ਨਾਂ ਜਾਵੇ | ਉਸ ਦਿਨ ਉਸਦਾ ਮੰਜਾ ਹਸਪਤਾਲ ਤੋਂ ਸਿਧਾ ਗੁਰੂ ਘਰ ਆਇਆ ਸੀ ਤੇ ਓਹਨਾ ਨੇ ਆਪਣਾ ਆਖਿਰੀ ਸਾਹ ਗੁਰਦੁਵਾਰਾ ਸਾਹਿਬ ਹੀ ਲਿਆ | ਧੰਨ ਸੀ ਸਰਦਾਰ ਤੋਤਾ ਸਿੰਘ ਜੀ |
੨. ਠੰਢੂ ਰਾਮ ਮੇਰੇ ਪਿੰਡ ਦਾ ਇੱਕ ਕਵੀਸ਼ਰ ਸੀ ਜੋ ਸਮੇਂ ਦੀ ਧੂੜ ਵਿਚ ਗੁਆਚ ਚੁਕਾ ਹੈ |
|
|
19 Nov 2011
|
|
|
|
bahut sohna drish vikhaya a tusi apne pind da.. thnx 4 sharing..
|
|
19 Nov 2011
|
|
|
|
ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਰੁਬਰੂ ਕਰਵਾਇਆ ਏ ਤੁਸੀ ਆਪਣੇ ਪਿੰਡ ਨੂੰ, ਅਤੇ ਕੁਝ ਮਹਾਨ ਸ਼ਕਸੀਹਤਾ ਨਾਲ..... ਬਹੁਤ ਬਹੁਤ ਧੰਨਵਾਦ ਜੀ..
|
|
19 Nov 2011
|
|
|
|
|
too good...
padh ke lagia ki main mere pind chali gayi aa.... thanks us ehsas nu feel karaun lai....
|
|
20 Nov 2011
|
|
|
|
|
pyare jehe ehsaas likhan lyi bhut mubarak...
|
|
21 Nov 2011
|
|
|
|
Bahut hi wadia likhya hai...
|
|
01 Dec 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|