Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਪਿੰਡਾ ਵਿੱਚੋਂ
ਪਿੰਡਾ ਵਿੱਚੋਂ ਪੰਖੇਰੂ ਹੁਣ
ਸ਼ਹਿਰਾਂ ਵੱਲ ਨੂੰ ਉੱਡੇ
ਕੁਝ ਹੱਥੀਂ ਕੀਤੇ ਜ਼ਹਿਰੀ
ਕੁਝ ਨੰਗੇ ਖੁਰੇ ਮੁਰੱਬੇ

ਧਰਤ ਜਿਵੇਂ ਬਾਂਝ ਹੈ ਹੋਈ
ਕੋਈ ਰੂੜੀ ਨਾ ਹੁਣ ਲੱਗੇ
ਕੁੱਖ ਨੂੰ ਭਾਂਡਾ ਸਮਝ ਲੋਕ
ਭਰੂਣ ਪਕਾਉਣ ਜੋ ਲੱਗੇ

ਬਲਦਾਂ ਗਲ ਪੰਜਾਲੀ ਹੁਣ
ਕਿਸੇ ਸਾਜਿਸ਼ ਵਾਂਗ ਲੱਗੇ
ਜੋ ਮਿੱਟੀ ਨੂ ਜ਼ਰਬਾਂ ਦੇਕੇ
ਧਰਤ ਦਾ ਕੰਠ ਹੀ ਵੱਡੇ

ਸਰ੍ਹੋਂ ਦੇ ਫੁੱਲਾਂ ਦਾ ਰਸ
ਹੁਣ ਭੌਰੇ ਨੂੰ ਵੀ ਕੋੜਾ ਲੱਗੇ
ਮੁੱਖ ਮੋੜ ਸਰ੍ਹੋਂ ਤੋਂ ਹੁਣ ੳੁਹ
ਕਿੱਕਰਾਂ ਤੇ ਬਹਿਣ ਲੱਗੇ

ਖੇਤਾਂ ਦਾ ਮੰਦਾ ਹਾਲ ਵੇਖ
ਮੀਂਹ ਵੀ ਝਿਜਕਣ ਲੱਗੇ
ਖੂਹਾਂ ਦੇ ਪਾਣੀ ਵੀ ਹੁਣ
ਪਤਾਲ ਵੱਲ ਭੱਜਣ ਲੱਗੇ

ਸੋਚਾਂ ਸਭ ਵਿਚ ਡਰਨੇ ਹੁਣ
ੲਿਹ ਬੁਰਦ ਹੈ ਬੁੱਝਣ ਲੱਗੇ
ਕਿੳੁਂ ਧਰਤੀ ਦੇ ਹੀ ਜਾਏ
ਭਲਾ ਧਰਤ ਨੂੰ ਡੋਬਣ ਲੱਗੇ

ਐ ਮੌਲਾ ਮਾਂ ਧਰਤ ਮੇਰੀ ਨੂੰ
'ਸੋਝੀ' ਦੀ ੳੁਮਰ ਵੀ ਲੱਗੇ
ਮੇਰੀ ਮਾਂ ਦੇ ਨਾਂ ਦਾ ਸੂਰਜ
ਵਕਤ ਦੀ ਹੱਦ ਤਕ ੳੁੱਗੇ ॥

-: ਸੰਦੀਪ ਸ਼ਰਮਾਂ
19 Sep 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ ਬਾ-ਕਮਾਲ ਲਿਖਤ ਹੈ ਆਪਦੀ ਕਿਰਤ " ਪਿੰਡਾਂ ਵਿੱਚੋਂ " | ਸੱਤ ਦਾ ਅੰਸ਼ ਇੰਜ ਉਭਰਿਆ ਹੈ ਜਿਵੇਂ 
ਖੇਤਾਂ ਦਾ ਮੰਦਾ ਹਾਲ ਵੇਖ
ਮੀਂਹ ਵੀ ਝਿਜਕਣ ਲੱਗੇ
ਖੂਹਾਂ ਦੇ ਪਾਣੀ ਵੀ ਹੁਣ
ਪਤਾਲ ਵੱਲ ਭੱਜਣ ਲੱਗੇ |
ਐ ਮੌਲਾ ਮਾਂ ਧਰਤ ਮੇਰੀ ਨੂੰ 
'ਸੋਝੀ' ਦੀ ੳੁਮਰ ਵੀ ਲੱਗੇ
ਮੇਰੀ ਮਾਂ ਦੇ ਨਾਂ ਦਾ ਸੂਰਜ
ਵਕਤ ਦੀ ਹੱਦ ਤਕ ੳੁੱਗੇ ॥

ਸੰਦੀਪ ਬਾਈ ਜੀ ਬਾ-ਕਮਾਲ ਲਿਖਤ ਹੈ ਆਪਦੀ ਕਿਰਤ " ਪਿੰਡਾਂ ਵਿੱਚੋਂ " | ਸੱਤ ਦਾ ਅੰਸ਼ ਇੰਜ ਉਭਰਿਆ ਹੈ ਜਿਵੇਂ ਕਿਸੇ ਮੰਜੇ ਹੋਏ ਫੋਟੋਗ੍ਰਾਫਰ ਦੀ ਮੂੰਹ ਬੋਲਦੀ ਤਸਵੀਰ ਦਾ ਪ੍ਰਭਾਵ ਹੋਵੇ |


ਖੇਤਾਂ ਦਾ ਮੰਦਾ ਹਾਲ ਵੇਖ

ਮੀਂਹ ਵੀ ਝਿਜਕਣ ਲੱਗੇ

ਖੂਹਾਂ ਦੇ ਪਾਣੀ ਵੀ ਹੁਣ

ਪਤਾਲ ਵੱਲ ਭੱਜਣ ਲੱਗੇ |


ਅਤੇ ਅੰਤ ਵਿਚ ਇਕ ਅਰਦਾਸ ਜਿਦ੍ਹੀਆਂ ਅੰਤਲੀਆਂ ਦੋ ਸਤਰਾਂ ਇਨਡਿਸਪਿਉਟੇਬਲ ਮਾਸਟਰ ਸਟ੍ਰੋਕ ਹਨ ਇਸ ਕਿਰਤ ਦਾ | 


ਐ ਮੌਲਾ ਮਾਂ ਧਰਤ ਮੇਰੀ ਨੂੰ 

'ਸੋਝੀ' ਦੀ ੳੁਮਰ ਵੀ ਲੱਗੇ

ਮੇਰੀ ਮਾਂ ਦੇ ਨਾਂ ਦਾ ਸੂਰਜ

ਵਕਤ ਦੀ ਹੱਦ ਤਕ ੳੁੱਗੇ ॥

 

ਵੰਡਰਫੁੱਲ ਜਤਨ ਬਾਈ ਜੀ | ਜਿਉਂਦੇ ਵੱਸਦੇ ਰਹੋ ਜੀ |

 

ਰੱਬ ਰਾਖਾ |

 



 

19 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
wah sandeep g ba kamal likhia hai , badlde halat nu kalam nall khoob likhia kaaml g

ਸਰ੍ਹੋਂ ਦੇ ਫੁੱਲਾਂ ਦਾ ਰਸ
ਹੁਣ ਭੌਰੇ ਨੂੰ ਵੀ ਕੋੜਾ ਲੱਗੇ
ਮੁੱਖ ਮੋੜ ਸਰ੍ਹੋਂ ਤੋਂ ਹੁਣ ੳੁਹ
ਕਿੱਕਰਾਂ ਤੇ ਬਹਿਣ ਲੱਗ
jio g
20 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਤੇ ਸੰਜੀਵ ਜੀ ਆਪਣੇ ਕੀਮਤੀ ਕਮੈਂਟ੍‍ਸ ਨਾਲ ੲਿਸ ਨਿਮਾਣੇ ਜਿਹੇ ਯਤਨ ਨੂੰ ਨਵਾਜ਼ਣ ਲਈ ਤੇ ਐਨੀ ਹੌਸਲਾ ਅਫਜਾਈ ਲਈ ਤੁਹਾਡਾ ਦੋਵਾਂ ਦਾ ਤਹਿ ਦਿਲੋਂ ਸ਼ੁਕਰੀਆ । ਜਿੳੁਂਦੇ ਵਸਦੇ ਰਹੋ ਜੀ॥
20 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sandeep ji......koi jawaab nahi tuhada ......

 

main jagjit sir nal agree aa ki ik mooh boldi tasveer hi hai eh racha jis ch shabada de bht sohne rang bhare ne tusi 

 

ਸਰ੍ਹੋਂ ਦੇ ਫੁੱਲਾਂ ਦਾ ਰਸ
ਹੁਣ ਭੌਰੇ ਨੂੰ ਵੀ ਕੋੜਾ ਲੱਗੇ
ਮੁੱਖ ਮੋੜ ਸਰ੍ਹੋਂ ਤੋਂ ਹੁਣ ੳੁਹ
ਕਿੱਕਰਾਂ ਤੇ ਬਹਿਣ ਲੱਗੇ.....

 

very nice ......thanx for sharing

 

 

21 Sep 2014

Reply