Punjabi Poetry
 View Forum
 Create New Topic
  Home > Communities > Punjabi Poetry > Forum > messages
amardeep gill
amardeep
Posts: 4
Gender: Male
Joined: 02/Dec/2010
Location: bathinda
View All Topics by amardeep
View All Posts by amardeep
 
ਸੰਧੂਰੀ ਲਿਬਾਸ ਵਾਲੀ ਕੁੜੀ !

ਉਸ ਨੂੰ ਨਹੀਂ ਪਤਾ ਕਿ
ਉਡੀਕ ਕਦੇ ਖਤਮ ਨਹੀਂ ਹੁੰਦੀ !
ਜਦ ਸੂਰਜ ਡੁੱਬਦਾ ਹੈ
ਸੌਂ ਜਾਂਦਾ ਹੈ ਸਾਰਾ ਸ਼ਹਿਰ
ਸੁਪਨੇ ਜਾਗ ਪੈਂਦੇ ਨੇ
ਮੇਰੀ ਨੀਂਦ ਸੁੰਨੀ ਗਲੀ
ਜਿਸ ਵਿੱਚ ਸਾਰੀ ਰਾਤ
ਆਵਾਰਾ ਭਟਕਦੇ ਨੇ ਸੁਪਨੇ !
ਮੇਰੇ ਸੁਪਨੇ ਰਮਤੇ ਜੋਗੀ
ਗਜ਼ਾ ਕਰਦੇ ,
ਉਸਨੂੰ ਨਹੀਂ ਪਤਾ ਕਿ -
ਮੈਂ ਤਾਂ ਅਕਸਰ
ਸੁਪਨਿਆਂ ਚ ਵੀ ਸੁਪਨੇ ਹੀ ਵੇਖਦਾ ਹਾਂ !
ਕੇਹਾ ਵਰਤਾਰਾ ਹੈ ਇਹ ਕਿ -
ਜਿੰਨਾਂ ਨੈਣਾਂ ਚ ਆਉਂਦੇ ਨੇ ਸੁਪਨੇ
ਹੰਝੂ ਵੀ ਉੁਨਾਂ ਹੀ ਨੈਣਾਂ ਚ ਆਉਂਦੇ ਨੇ
ਤੇ ਉੁਡੀਕ ਚ ਤੱਕਦੇ ਨੇ ਰਾਹ ਵੀ ਉਹੀ ਨੈਣ !
ਪਰ ਸ਼ਾਇਦ ਉਹ ਇਹ ਨਹੀਂ ਜਾਣਦੀ
ਉਹ ਕੁੜੀ ਜੋ ਸਭ ਕੁੱਝ ਜਾਣਦੀ ਹੈ
ਬੱਸ ਇਹੋ ਨਹੀਂ ਜਾਣਦੀ ...!
ਉਂਝ ਉਸਨੂੰ ਬਹੁਤ ਖਿਆਲ ਹੈ
ਮੇਰੇ ਚਿਰਾਗਾਂ ਦੀ ਲੋਅ ਦਾ ,
ਉਹ ਮੇਰੇ ਬਲਦੇ ਚਿਰਾਗਾਂ ਦੀ ਲੋਅ ਨੂੰ ਵੇਖਦੀ
ਸਾਹ ਵੀ ਹੈ ਬੋਚ ਬੋਚ ਲੈਂਦੀ ,
ਕਿਧਰੇ ਮੇਰੇ ਚਿਰਾਗਾਂ ਦੀ ਲੋਅ ਨੂੰ
ਛਿੜ ਨਾ ਜਾਵੇ ਕੰਬਣੀ
ਪਰ ਉਹ ਇਹ ਨਹੀਂ ਜਾਣਦੀ ਕਿ -
ਮੇਰੀ ਅੱਗ ਦਾ ਬਦਨ ਤਾਂ
ਉਸ ਦੀਆਂ ਪਲਕਾਂ ਦੀ
ਝੱਲ ਨਾਲ ਵੀ ਲਰਜ਼ ਜਾਂਦੈ !
ਉਸਨੂੰ ਨਹੀਂ ਪਤਾ ਕਿ -
ਉਸਦੀ ਪੌਣ ਦੇ ਦੁਪੱਟੇ ਨਾਲੋਂ
ਮੈਂ ਕੱਟ ਲਈ ਹੈ ਮਹਿਕ ਦੀ ਕਾਤਰ
ਤੇ ਉੁਸੇ ਰੰਗ ਦਾ ਆਪਣਾ ਚੋਲਾ ਰੰਗਵਾਉਣ ਲਈ
ਮੈਨੂੰ ਲਲਾਰੀ ਦੀ ਭਾਲ ਹੈ ,
ਉਸਨੂੰ ਨਹੀਂ ਪਤਾ
ਉਸਨੂੰ ਕੁੱਝ ਨਹੀਂ ਪਤਾ !
ਤੇ ਹੁਣ ਸ਼ਾਇਦ ਉਸਨੂੰ ਕੁੱਝ ਵੀ
ਕਦੇ ਵੀ ਪਤਾ ਨਾ ਲੱਗੇ
ਕਿਉਂਕਿ ਮੈਂ ਅੱਜ ਹੀ ਵੇਖਿਆ ਹੈ ਉਸਨੂੰ
ਸੰਧੂਰੀ ਲਿਬਾਸ ਵਿੱਚ !!

 

06 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਵਧੀਆ ਬਾਈ ਜੀ ........
ਸੋਹਣੇ ਖਿਆਲ ਲਿਖੇ ਨੇ ........ਇੱਦਾਂ ਹੀ ਲਿਖਦੇ ਰਹੋ 
ਸਾਡੇ ਨਾਲ ਸਾਂਝਿਆ ਕਰਨ ਲਈ ਸ਼ੁਕਰੀਆ 

ਬਹੁਤ ਵਧੀਆ ਬਾਈ ਜੀ ........

 

ਸੋਹਣੇ ਖਿਆਲ ਲਿਖੇ ਨੇ ........ਇੱਦਾਂ ਹੀ ਲਿਖਦੇ ਰਹੋ 

ਸਾਡੇ ਨਾਲ ਸਾਂਝਿਆ ਕਰਨ ਲਈ ਸ਼ੁਕਰੀਆ 

 

06 Dec 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome...!!

 

 

ਲਾਜਵਾਬ ਰਚਨਾ.....  ਕਮਾਲ ਦਾ ਲਿਖਿਆ sir ....

ਲਾਜਵਾਬ ਰਚਨਾ.....  ਕਮਾਲ ਦਾ ਲਿਖਿਆ sir ....

dont have words to say..!!!!

 

we are happy to have you here inbetween us...!!

keep sharing ..!!

 

 

07 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
well work
07 Dec 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਖੂਬ ਜੀ...

07 Dec 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia ae JANAB...

 

Punjabizm de vehrhey 'ch aapniyan anmol likhtan saanjiyan karan layi bahut bahut DHANWAAD JEE

07 Dec 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

loved it...!!!!!!! simply awsome

07 Dec 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

bahut khoob....

07 Dec 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good... 


wow !!!

07 Dec 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

excellent

07 Dec 2010

Reply