|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗਾਥਾ ਇੱਕ ਮਕਾਨ ਦੀ.... |
ਗਾਥਾ ਇੱਕ ਮਕਾਨ ਦੀ....
ਸਾਉਣ ਦੀਆਂ ਮੂੰਹ ਜ਼ੋਰ ਬਾਰਿਸ਼ਾਂ ਵਿੱਚ ਆਖਿਰ ਡਿੱਗ ਹੀ ਪਈ, ਮੇਰੇ ਪੱਕੇ ਮਕਾਨ ਦੀ ਕੱਚੀ ਛੱਤ... ਮੈਂ ਤੈਨੂੰ ਅਕਸਰ ਕਹਿੰਦਾ ਰਹਿੰਦਾ ਸਾਂ ਕਿ ਤੂੰ ਮੇਰੇ ਕੋਲ ਆ ਜਾ ਤਾਂ ਕਿ ਆਪਾਂ ਇੱਟਾਂ ਤੇ ਸੀਮਿੰਟ ਨਾਲ ਛੱਤ ਪੱਕੀ ਕਰ ਲਈਏ.... ਪਰ ਤੂੰ ਹਰ ਵਾਰ ਹੀ ਚਲੀ ਜਾਂਦੀ ਸੈਂ ਆਪਣੇ ਵਾਅਦਿਆਂ ਦੀ, ਕੱਚੀ ਮਿੱਟੀ ਦਾ ਪੋਚਾ ਫੇਰ ਕੇ... ਵੈਸੇ ਨੀਹਾਂ ਤਾਂ ਬਹੁਤ ਮਜ਼ਬੂਤ ਸਨ ਮੇਰੇ ਪਿਆਰ ਦੇ ਮਕਾਨ ਦੀਆਂ.... ਜੋ ਅਜੇ ਤੱਕ ਉਵੇਂ ਹੀ ਕਾਇਮ ਨੇ.. ਪਰ ਵਕਤ ਦੀ ਬਾਰਿਸ਼ ਨੇ ਇੱਕ ਵਾਰ ਹੀ ਖੋਰ ਦਿੱਤੀ, ਤੇਰੇ ਪੱਕੇ ਵਾਅਦਿਆਂ ਦੀ ਕੱਚੀ ਮਿੱਟੀ... ਉਂਜ ਗੁਆਂਢੀਆਂ ਨੇ ਵੀ ਬਹੁਤ ਕਿਹਾ ਸੀ ਮੈਨੂੰ, "ਯਾਰ, ਤੇਰਾ ਮਕਾਨ ਤਾਂ ਪੱਕੈ ਪਰ ਛੱਤ 'ਤੇ ਕੱਚੀ ਮਿੱਟੀ ਪਾਈ ਐ.." ਇਸੇ ਲਈ ਤੈਨੂੰ ਕਿਹਾ ਸੀ ਕਿ ਆ ਆਪਾਂ ਛੱਤ ਪੱਕੀ ਕਰ ਲਈਏ... 'ਤੇ ਹੁਣ ਜਦੋਂ ਵਕਤ ਦੀ ਬਾਰਿਸ਼ ਵਿੱਚ ਵਹਿਕੇ ਤੂੰ ਕਿਸੇ ਹੋਰ ਦੇ ਖੇਤਾਂ ਵਿੱਚ ਚਲੀ ਗਈ ਏਂ ਤਾਂ ਮੈਂ ਬੇਛੱਤਾ ਹੋ ਗਿਆ ਹਾਂ.. ਪਰ ਤੂੰ ਫਿਕਰ ਨਾ ਕਰੀਂ... ਹੁਣ ਜਦ ਵੀ ਮੇਰੇ ਸਿਰ 'ਤੇ ਛੱਤ ਹੋਵੇਗੀ ਤਾਂ ਪੱਕੀ ਛੱਤ ਹੀ ਹੋਵੇਗੀ...... - ਹਰਿੰਦਰ ਬਰਾੜ
|
|
07 Dec 2010
|
|
|
|
|
Wah Jee Wah...LAJWAAB rachna...
Share karan layi SHUKRIYA....
|
|
07 Dec 2010
|
|
|
|
Nice one... I really like the attitude at the end
hun jad vi mere sir chhatt hovegi pakki hovegi...
|
|
07 Dec 2010
|
|
|
|
beautiful...
beyond words....... too good..
|
|
07 Dec 2010
|
|
|
|
|
wah .. bakamaal.....
loved it..!!
|
|
07 Dec 2010
|
|
|
|
|
no words for dis.......dil nu lagde a tuhadde word........
|
|
07 Dec 2010
|
|
|
|
ਬਹੁਤ ਖੂਬ ਜੀ ..........ਦਿਲ ਟੁੰਬਵੇਂ ਖਿਆਲ ਲਿਖੇ ਨੇ ....ਸਾਂਝੀਆਂ ਕਰਨ ਲਈ ਸ਼ੁਕਰੀਆ
|
|
07 Dec 2010
|
|
|
|
bs-hadd khoobsurat khayal hai ...
jeooo ...
|
|
07 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|