|
 |
 |
 |
|
|
Home > Communities > Punjabi Poetry > Forum > messages |
|
|
|
|
|
ਨਵੇਂ ਸਾਲ ਦਾ ਸੂਰਜ...... |
ਵੱਖਰਾ ਨਹੀਂ ਹੁੰਦਾ ਕਦੇ ਵੀ ਨਵੇਂ ਸਾਲ ਦਾ ਸੂਰਜ ਸਾਡੇ ਰੋਜ਼ਾਨਾ ਕੱਪੜੇ ਬਦਲਣ ਵਾਂਗ ਹੀ ਨਵੇਂ ਸਾਲ ਦਾ ਦਿਨ ਵੀ ਹਰ ਰੋਜ਼ ਦੇ ਦਿਨਾਂ ਵਾਂਗ ਹੁੰਦਾ ਹੈ, ਜਦੋਂ ਸਾਡੀਆਂ ਸੋਚਾਂ ਤੇ ਵਿਚਾਰਾਂ 'ਤੇ ਗਹਿਰੀ ਧੁੰਦ ਚੜਦੀ ਹੈ ਤਾਂ ਨਵੇਂ ਸਾਲ ਦਾ ਸੂਰਜ ਵੀ ਨਹੀਂ ਨਿਕਲਦਾ.... ਪਰੰਤੂ ਇਹ ਨਵੇਂ ਸਾਲ ਦਾ ਸੂਰਜ ਹਰੇਕ ਲਈ ਵੱਖਰੇ-ਵੱਖਰੇ ਅਰਥ ਰੱਖਦਾ.... ਇਸ ਵਾਰ ਦਾ ਨਵਾਂ ਸਾਲ ਕੈਲਾਸ਼ ਡੇਅਰੀ ਵਾਲੇ ਲਈ ਐਤਕੀਂ ਵੀ ਖੁਸ਼ੀਆਂ ਲੈ ਕੇ ਆਵੇਗਾ ਜੋ ਆਪਣੇ ਲਾਚਾਰ ਗਾਹਕਾਂ ਨੂੰ ਦੁੱਧ ਵਿੱਚ ਮਿਲਾਕੇ ਪਾਣੀ ਵੇਚਦਾ ਹੈ..... ਇਹ ਨਵਾਂ ਸਾਲ ਮੇਰੀ ਸੁਰਤ ਸੰਭਲਣ ਤੋਂ ਪਹਿਲਾਂ ਦੀ ਸਾਡੇ ਘਰ ਗੋਹਾ-ਕੂੜਾ ਕਰਦੀ ਤਾਈ ਬਲਵੀਰੋ ਲਈ ਰੋੜਾਂ ਦਾ ਰੁੱਗ ਭਰ ਕੇ ਲਿਆਵੇਗਾ ਜਿਸਦੀ ਧੀ ਦੀ ਵਿਆਹੁਤਾ ਉਮਰ ਕਈ ਵਰੇ ਪਹਿਲਾਂ ਹੀ ਟੱਪ ਗਈ ਸੀ.... ਇਹ ਪੱਖਪਾਤੀ ਰਵੱਈਏ ਵਾਲਾ ਨਵੇਂ ਸਾਲ ਦਾ ਸੂਰਜ ਗਲੀਆਂ-ਨਾਲੀਆਂ ਸਾਫ ਕਰਨ ਵਾਲੇ ਜ਼ਮਾਂਦਾਰਾਂ ਦੇ ਬੱਚਿਆਂ ਲਈ ਬਚੀ-ਖੁਚੀ ਮਠਿਆਈ ਤੇ ਕੁਝ ਪਾਟੇ-ਪੁਰਾਣੇ ਕੱਪੜਿਆਂ ਤੋਂ ਇਲਾਵਾ ਨਵੇਂ ਜਿਹਾ ਕੁਝ ਵੀ ਨਹੀਂ ਲੈ ਕੇ ਆਉਂਦਾ... ਅਸੀਂ ਜੋ ਇਹ ਆਸ ਰੱਖਦੇ ਹਾਂ ਕਿ ਸ਼ਹਿਰ ਗਏ ਸਾਡੇ ਬਾਪੂਆਂ ਵਾਂਗ ਨਵਾਂ ਸਾਲ ਵੀ ਸਾਡੇ ਲਈ ਕੁਝ ਨਾ ਕੁਝ ਖਾਣ ਚੀਜ਼ ਲੈ ਕੇ ਆਵੇਗਾ ਪਰ, ਝੋਲੇ ਵਿੱਚੋਂ ਤਾਂ ਘਰ ਲਈ ਜ਼ਰੂਰੀ ਸੌਦਾ ਵੀ ਅਧੂਰਾ ਨਿਕਲਦਾ ਵੇਖ ਅਸੀਂ ਉਸੇ ਸੌਦੇ ਵਿੱਚੋਂ ਇੱਕ ਗੁੜ ਦੀ ਡਲੀ ਖਾ ਕੇ ਹੀ ਖੇਡਣ ਲੱਗ ਜਾਂਦੇ ਹਾਂ... ਸੋ ਦਿਨ ਨਵਾਂ ਨਹੀਂ ਹੁੰਦਾ ਸਗੋਂ ਸੋਚ ਨਵੀਂ ਹੰਦੀ ਹੈ... ਉਹ ਜੋ ਆਸ ਨਹੀਂ ਛੱਡਦੇ ਉਹਨਾਂ ਲਈ ਸਾਲ ਦਾ ਹਰ ਦਿਨ ਨਵਾਂ ਹੀ ਹੁੰਦਾ ਹੈ... ਸ਼ਾਲਾ ਇਸ ਨਵੇਂ ਸਾਲ 'ਤੇ ਉਹਨਾਂ ਦੇ ਸੁਪਨੇ ਜ਼ਰੂਰ ਪੂਰੇ ਹੋ ਜਾਣ ਜਿਨਾਂ ਦੇ ਸੁਪਨੇ ਸੁਪਨਿਆਂ ਵਿੱਚ ਵੀ ਅਧੂਰੇ ਰਹਿੰਦੇ ਨੇ..... ਉਂਜ ਭਾਵੇਂ ਸਾਲ ਦਾ ਹਰ ਦਿਨ ਨਵਾਂ ਹੁੰਦਾ ਹੈ..... - ਹਰਿੰਦਰ ਬਰਾੜ
|
|
31 Dec 2010
|
|
|
|
bilkul brar ......... sabh kujh ohi si , hai pr ohi na rhe .......is di jroor rabb agge ardaas krde ha........bahut sohna likhia tusi .....thanx
|
|
31 Dec 2010
|
|
|
|
ਵਾਹ ਜੀ ਵਾਹ...ਇੱਕ ਵਾਰ ਫਿਰ ਤੋਂ ਬਹੁਤ ਹੀ ਖੁਬਸੂਰਤ ਰਚਨਾ ਸਾਡੀ ਝੋਲੀ ਪਾਉਣ ਲਈ ਸ਼ੁਕਰੀਆ...
|
|
31 Dec 2010
|
|
|
|
ਹਰ ਗੱਲ ਬੜੀ ਸਹੀ ਕਹੀ ਹੈ...........ਸਮਾਂ ਆਪਣੀਆਂ ਤਹਿਆਂ ਬਦਲੀ ਜਾ ਰਿਹਾ ਹੈ,ਜਦ ਤੱਕ ਸੋਚ ਨਹੀਂ ਬਦਲਦੀ..ਤਦ ਤੱਕ ਜਸ਼ਨ ਅਧੂਰੇ ਹਨ....
ਵਧੀਆ ਲਿਖਣ ਲਈ ਵਧਾਈ............
ਨਵਾਂ ਸਾਲ ਮੁਬਾਰਕ
|
|
31 Dec 2010
|
|
|
|
exellent work 22g moge waleo
|
|
31 Dec 2010
|
|
|
|
|
ਕਮਾਲ ਦੀ ਸੋਚ!!! ਅਸ਼ਕੇ ਜਾਣ ਨੂੰ ਜੀ ਕਰਦਾ ਤੁਹਾਡੀ ਕਲਮ ਤੋਂ ....
|
|
30 Apr 2011
|
|
|
|
ਇਹ ਸਦੀਆਂ ਤੋਂ ਚੱਲਿਆ ਆ ਰਿਹਾ ਨਿਜ਼ਾਮ ਹੈ ਬਾਈ ਜੀ ...ਤੁਸੀਂ ਚੰਗਾ ਲਿਖਿਆ ਹੈ ...Good Work !
|
|
02 May 2011
|
|
|
|
ਇਹ ਸਦੀਆਂ ਤੋਂ ਚੱਲਿਆ ਆ ਰਿਹਾ ਨਿਜ਼ਾਮ ਹੈ ਬਾਈ ਜੀ ...ਤੁਸੀਂ ਚੰਗਾ ਲਿਖਿਆ ਹੈ ...Good Work !
|
|
02 May 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|