|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮੂਰਖ ਹੋਣ ਦੇ ਅਰਥ.. |
ਮੂਰਖ ਹੋਣ ਦੇ ਅਰਥ
ਸਭਿਅਕ ਸਮਾਜ ਦੇ ਸਭਿਅਕ ਕਹਾਉਂਦੇ ਲੋਕਾਂ ਵਿੱਚ ਰਹਿੰਦੇ ਹੋਏ ਮੈਂ ਕਦੇ ਨਹੀਂ ਸਮਝ ਸਕਿਆ ਮੂਰਖ ਹੋਣ ਦੇ ਅਸਲੀ ਅਰਥ... ਇੱਥੋਂ ਤੱਕ ਕਿ ਮੈਂ ਪੜ੍ਹ-ਲਿਖ ਕੇ ਵੀ ਮੂਰਖ ਹੀ ਰਿਹਾ ਕੁਝ ਰਿਸ਼ਤਿਆਂ ਦੀ ਨਜ਼ਰ 'ਚ... ਮੇਰੀ ਪਿਆਰੀ ਭੈਣ ਮਨ ਹੀ ਮਨ ਹੱਸਦੀ ਹੈ ਮੇਰੀ ਮੂਰਖਤਾ 'ਤੇ, ਕਿਸੇ ਮੁੰਡੇ ਨਾਲ ਫੋਨ 'ਤੇ ਸਹੇਲੀ ਬਣਾ ਕੇ ਗੱਲ ਕਰਦੀ ਉਹ ਸਮਝਦੀ ਹੈ ਕਿ ਮੈਂ ਅਨਜਾਣ ਹਾਂ ਉਸਦੇ ਕਿਸੇ ਮੁੰਡੇ ਨਾਲ ਪਿਆਰ ਤੋਂ ਪਰ ਉਸਨੂੰ ਨਹੀਂ ਪਤਾ ਉਸਦੀ ਨਿਗਾ 'ਚ ਮੂਰਖ ਬਣਿਆ ਮੈਂ ਉਸਦੀ ਖੁਸ਼ੀ ਲਈ ਜਾਣ-ਬੁੱਝ ਕੇ ਅਨਜਾਣ ਬਣਿਆ ਰਹਿੰਨਾ... ਆਪਣੇ ਬਾਪੂ ਦੀ ਨਜ਼ਰ 'ਚ ਵੀ ਮੈਂ ਮਹਾਂ-ਮੂਰਖ ਹਾਂ ਕਿਉਂਜੋ ਅਕਸਰ ਹੀ ਮੈਂ ਸਾਡੇ ਘਰ ਗੋਹਾ ਕੂੜਾ ਕਰਦੀ ਭੈਣ ਦੀ ਉਮਰ ਜਿੰਨੀ ਵੀਰੋ ਨੂੰ ਇੱਕ ਗਿਲਾਸ ਵੱਧ ਦੁੱਧ ਪਾ ਦਿੰਦਾ ਹਾਂ... ਬਾਪੂ ਦੇ ਇਹ ਕਹਿਣ 'ਤੇ ਕਿ, "ਇਹ ਮੂਰਖ ਤਾਂ ਘਰ ਲੁਟਾਉਣ ਨੂੰ ਜੰਮਿਆ " ਮੈਂ ਫ਼ਿਕਰਮੰਦੀ ਨਾਲ ਸੋਚਦਾ ਹਾਂ ਮੂਰਖ ਹੋਣ ਦੇ ਅਰਥਾਂ ਬਾਰੇ... ਪਰ ਮੇਰੀ ਅਨਪੜ੍ਹ ਮਾਂ ਦੀ ਮੋਤੀਏ ਵਾਲੀ ਨਜ਼ਰ 'ਚ ਵੀ ਮੈਂ ਸਭ ਤੋਂ ਸਿਆਣਾ ਹਾਂ, ਕਿਉਂਕਿ ਉਹ ਬਾਖੂਬੀ ਜਾਣਦੀ ਹੈ ਮੂਰਖ ਹੋਣ ਦੇ ਅਰਥ...। ਹਰਿੰਦਰ ਬਰਾੜ
|
|
01 Apr 2011
|
|
|
SATSHRIAKAAL JI................ |
ਵਾਹ ਕ੍ਯਾ ਬਾਤ ਹੈ !!!!!!!!!!
ਜਨਾਬ , ਬਹੁਤ ਖੂਬ ਲਿਖਯਾ ਹੈ ਤੁਸੀਂ....................
ਓਹ ਤਾ ਮਾਂ ਦਾ ਪ੍ਯਾਰ ਹੁੰਦਾ ਹੈ ਆਪਣੇ ਬਚਯਾ ਲਈ ਜੋ ਅਪਣੇ ਬਚੇ ਨੂ ਹਮੇਸ਼ਾ ਬਚਾ ਵੀ ਅਤੇ ਸੈਯਾਣਾ ਵੀ ਸਮਝਦੀ ਹੈ...............
ਪਰ ਤੁਸੀਂ ਬਿਲਕੁਲ ਸੱਚ੍ਹ ਲਿਖਯਾ ਹੈ ਜੀ....................

|
|
01 Apr 2011
|
|
|
|
WoW....hameshan waang bahut KAIM aa eh post vee..THANKS & keep sharing
|
|
01 Apr 2011
|
|
|
|
|
amazing Harinder ji,
bahut khoob... too good and words nai haige mere kol dassan lai how much I like your creation....
marvellous piece of creation...
Keep up the good work !!!
|
|
01 Apr 2011
|
|
|
|
|
ਵਾਹ ! ਬੇਬਾਕ ਰਚਨਾ ! ਲਫਜਾਂ ਦੀ ਕਮੀਂ ਹੈ ਮੇਰੇ ਕੋਲ ਸਿਫ਼ਤ ਕਰਨ ਲਈ ! ਜੀਓ ਬਾਈ ਜੀ !
|
|
01 Apr 2011
|
|
|
|
AWESSSSSSSSSSSSSSSSSOOOOOOOOOOOMMM..
LAJWAB VEER G..... IK BE-BAK RACHNA ...
JINNI TARIF KRAN OHNI GHAT A. VEER G....
|
|
01 Apr 2011
|
|
|
|
ek war fir tuhada sab da bhut bhut shukariy....
|
|
02 Apr 2011
|
|
|
|
|
superbb creation....
sachhi mere kol vee kehan nu koi shabad nhi han...becoz tusi likheya hi aina vadiy ahai k kuch kahan layi bacheya hi nahi...
thankx 4 sharing
|
|
03 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|