|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮੈਂ ਤੇਰਾ ਮਜ਼ਦੂਰ ਹਾਂ.. |
ਇੱਕ ਮਈ ਨੂੰ ਮਜ਼ਦੂਰ ਦਿਵਸ 'ਤੇ ਦੁਨੀਆਂ ਭਰ ਦੇ ਮਜ਼ਦੂਰਾਂ ਨੂੰ ਸਮਰਪਿਤ ਇਹ ਰਚਨਾ:-
ਮੈਂ ਤੇਰਾ ਮਜ਼ਦੂਰ ਹਾਂ ਸੁਣ ਪਿਆਰੇ ਭਾਰਤ, ਭੁੱਖੇ ਢਿੱਡ ਨਾਲ ਦੁੱਖੜੇ ਫੋਲਣ ਲੱਗਿਆ ਹਾਂ । ਸਦੀਆਂ ਤੋਂ ਜੋ ਜੀਭ ਮੇਰੀ 'ਤੇ ਜਿੰਦਰਾ ਵੱਜਾ ਹੈ, ਉਸਨੂੰ ਤਿੱਖੇ ਦੰਦਾਂ ਦੇ ਨਾਲ ਖੋਲਣ ਲੱਗਿਆ ਹਾਂ । ਮੈਂ ਤੇਰਾ ਮਜ਼ਦੂਰ ਹਾਂ.....
ਤੇਰੇ ਬਹੁਤੇ ਪੁੱਤਰਾਂ ਨੂੰ ਏਥੇ ਉਚਾਣ ਮਿਲੀ । ਤੂੰ ਦੱਸ ਭਲਾਂ ਫਿਰ ਮੈਨੂੰ ਕਿਉਂ ਨੀਵਾਣ ਮਿਲੀ । ਸਾਰੀ ਉਮਰ ਹਨੇਰਾ ਢੋਂਦਿਆਂ ਲੰਘ ਜਾਂਦੀ ਹੈ, ਕਾਲਖ ਦੀ ਨਾ ਮੁੱਕਣ ਵਾਲੀ ਖਾਣ ਮਿਲੀ । ਹੇਠਾਂ ਤੋਂ ਉੱਪਰ ਵੱਲ ਜਾਂਦਾ ਮਘਦਾ ਰਸਤਾ, ਜ਼ਖਮੀ ਨੰਗੇ ਪੈਰਾਂ ਦੇ ਨਾਲ ਟੋਲਣ ਲੱਗਿਆ ਹਾਂ । ਮੈਂ ਤੇਰਾ ਮਜ਼ਦੂਰ ਹਾਂ...
ਉੱਚੀਆਂ ਜ਼ਾਤਾਂ ਵਾਲਿਆਂ ਦੀ ਇੱਥੇ ਉੱਚੀ ਹਸਤੀ ਹੈ । ਮੇਰੀਆਂ ਧੀਆਂ ਦੀ ਇੱਜ਼ਤ ਕਿਉਂ ਏਨੀ ਸਸਤੀ ਹੈ । ਚਿੱਬ ਮਘੋਰੇ ਪੈਂਦੇ ਨਹੀਂ ਸਾਡੇ ਕਿਰਦਾਰਾਂ ਵਿੱਚ, ਕੀ ਹੋਇਆ ਜੇ ਵਿਹੜਾ ਭੀੜਾ ਤੇ ਤੰਗ ਦਸਤੀ ਹੈ । ਕੁਤਰਾ-ਕੁਤਰਾ ਹੋ ਗਿਆ ਭਾਂਵੇਂ ਸਾਡੇ ਖੰਭਾਂ ਦਾ, ਫਿਰ ਵੀ ਉੱਡਣ ਲਈ ਪਰ ਤੋਲਣ ਲੱਗਿਆ ਹਾਂ । ਮੈਂ ਤੇਰਾ ਮਜ਼ਦੂਰ ਹਾਂ...
ਸਾਡੀ ਛੋਹ ਪਰਾਪਤ ਕਰਕੇ ਵਸਤੂ ਜਾਂਦੀ ਭਿੱਟੀ । ਪਰ ਬੱਚੇ ਸਾਡੇ ਖਾ ਲੈਂਦੇ ਨੇ ਕਿਸੇ ਦੀ ਖਾ ਕੇ ਸਿੱਟੀ । ਆਪਣੀ ਲੋੜ ਵੇਲੇ ਤਾਂ ਲੋਕੀਂ ਮਿੱਠੇ ਹੋ ਕੇ ਮਿਲਦੇ, ਅੰਦਰ ਮੈਲ ਲੁਕਾ ਕੇ ਰੱਖਦੇ ਬਾਹਰੋਂ ਚਮੜੀ ਚਿੱਟੀ । ਸ਼ਾਇਦ ਇਹਨਾਂ ਨੂੰ ਵੀ ਆ ਜਾਵੇ ਜਾਚ ਪਿਆਰਾਂ ਦੀ, ਤਾਂ ਮਿੱਟੀ ਵਿੱਚ ਰੰਗ ਲਹੂ ਦਾ ਘੋਲਣ ਲੱਗਿਆ ਹਾਂ । ਮੈਂ ਤੇਰਾ ਮਜ਼ਦੂਰ ਹਾਂ...
ਬਹੁਤੀ ਵਾਰੀ ਗੁਰੂ ਘਰੋਂ ਵੀ ਦਿੰਦੇ ਨੇ ਦੁਰਕਾਰ ਸਾਨੂੰ । ਰੰਗ,ਨਸਲ,ਜ਼ਾਤ-ਪਾਤ ਦਾ ਸਹਿਣਾ ਪੈਂਦਾ ਵਾਰ ਸਾਨੂੰ । ਗੁਰੂਆਂ ਨੇ ਤਾਂ ਸਭ ਨੂੰ ਇੱਕੋ ਸੂਤਰ ਵਿੱਚ ਪਰੋਇਆ ਸੀ, ਫਿਰ ਕਦੋਂ ਕਿਉਂ ਤੇ ਕਿਸਨੇ ਕੱਢਿਆ ਬਾਹਰ ਸਾਨੂੰ । ਆਖਿਰ ਕਿੰਨਾ ਕੁ ਚਿਰ ਚੁੱਪ ਕਰ ਬਹਿ ਰਹਿੰਦਾ, ਮੈ ਅੱਜ-ਕੱਲ ਇਹ ਗੱਲਾਂ ਵੀ ਗੌਲਣ ਲੱਗਿਆ ਹਾਂ । ਮੈਂ ਤੇਰਾ ਮਜ਼ਦੂਰ ਹਾਂ ਸੁਣ ਪਿਆਰੇ ਭਾਰਤ, ਭੁੱਖੇ ਢਿੱਡ ਨਾਲ ਦੁੱਖੜੇ ਫੋਲਣ ਲੱਗਿਆ ਹਾਂ । ਸਦੀਆਂ ਤੋਂ ਜੋ ਜੀਭ ਮੇਰੀ 'ਤੇ ਜਿੰਦਰਾ ਵੱਜਾ ਹੈ, ਉਸਨੂੰ ਤਿੱਖੇ ਦੰਦਾਂ ਦੇ ਨਾਲ ਖੋਲਣ ਲੱਗਿਆ ਹਾਂ ।
- ਹਰਿੰਦਰ ਬਰਾੜ
|
|
24 Apr 2011
|
|
|
|
ਬਰਾd ਜੀ ਕ੍ਯਾ ਕਮਾਲ ਦੀ ਰਚਨਾ. ਕਾਸ਼ ਏ ਗਰੀਬੀ ਅਮੀਰੀ ਦਾ ਪਾੜ ਖਤਮ ਹੋ ਜਾਇ
|
|
24 Apr 2011
|
|
|
|
ਬਰਾd ਜੀ ਕ੍ਯਾ ਕਮਾਲ ਦੀ ਰਚਨਾ. ਕਾਸ਼ ਏ ਗਰੀਬੀ ਅਮੀਰੀ ਦਾ ਪਾੜ ਖਤਮ ਹੋ ਜਾਇ
|
|
24 Apr 2011
|
|
|
|
kamaal d rachna bai g ,,,,bahut sohna likhiya ,,,,ik do spelling mistake ne hope tusi edit karonge
|
|
24 Apr 2011
|
|
|
|
ਮਜਦੂਰਾਂ ਦੇ ਦਰਦ ਨੂੰ ਬਖੂਬੀ ਲਫਜਾਂ ਵਿੱਚ ਬਿਆਨ ਕੀਤਾ ਏ ਸਾਂਝਾ ਕਰਨ ਲਈ ਸ਼ੁਕਰੀਆ ,,,,,,,,,
|
|
24 Apr 2011
|
|
|
|
|
ਮਜ਼ਦੂਰ ਕਲਾਸ ਦਾ ਦਰਦ ਬਾਖੂਬੀ ਬਿਆਨ ਕੀਤਾ ਹੈ ਹਰਿੰਦਰ ਜੀ ! ਪਰ ਕੀ ਕਰ ਸਕਦੇ ਆਂ ਪੂੰਜੀਵਾਦੀ ਦੌਰ ਹੈ ! ਵਧੀਆ ਰਚਨਾ ਹੈ !
|
|
24 Apr 2011
|
|
|
Good Job |
ਕੌਮਾਂਤਰੀ ਮਈ ਦਿਵਸ ਦੇ ਸਬੰਧ 'ਚ ਬਹੁਤ ਵਧੀਆ ਲਿਖਿਆ ਏ ਹਰਿੰਦਰ ਵੀਰੇ.....
ਸੰਤ ਰਾਮ ਉਦਾਸੀ ਜੀ ਦੇ ਬੋਲ ਯਾਦ ਆ ਰਹੇ ਨੇ ਜੋ ਕਿ ਉਹਨਾ ਸੂਰਜ ਨੂੰ ਸੰਬੋਧਤ ਕਰਕੇ ਕਹੇ ਸਨ..
ਤੂੰ ਆਪਣਾ ਆਪ ਮਚਾਂਦਾ ਹੈਂ,
ਪਰ ਆਪਾ ਹੀ ਰੁਸ਼ਨਾਂਦਾ ਹੈਂ,
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ,
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ,
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ..........
|
|
24 Apr 2011
|
|
|
|
great creation..!!
bahut hi kamaal likheya tusi...ultimate
keep sharing the good work......:)
|
|
24 Apr 2011
|
|
|
|
ਜੀਓ ਬਾਯੀ ਜੀ, ਕਮਾਲ ਲਿਖਿਆ ਹੈ ਤੁਸੀਂ
|
|
24 Apr 2011
|
|
|
|
mind blowing...
just superbb...bahut hi jyada sohna likheya...thankx for sharing
|
|
24 Apr 2011
|
|
|
|
|
|
|
|
|
|
 |
 |
 |
|
|
|