|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਅਸਤ.....ਉਦੈ |
ਤੇਰੀ ਆਮਦ ਨਾਲ ਮੈਂ ਰੀਝਾਂ ਦਾ ਤਰਜ਼ਮਾ ਕਰਨ ਲੱਗਾ ਕਦੇ ਰੰਗੀਲੇ ਚਿਤਰਾਂ ਵਿੱਚ ਕਦੇ ਵਿੰਭਿੰਨ-ਵਚਿੱਤਰ ਸ਼ਬਦਾਂ ਵਿੱਚ...। ਸੂਰਜ ਵਰਗੀ ਕੁੜੀਏ ਤੈਨੂੰ ਯਾਦ ਈ ਹੋਣੈ ਜਦੋਂ ਤੂੰ ਸਵੇਰ ਦੀਆਂ ਸੁਨਹਿਰੀ ਕਿਰਨਾਂ ਵਾਂਗ ਮੇਰੇ ਮਨ ਵਿਚਲੀਆਂ ਝੀਥਾਂ ਥਾਣੀਂ ਮਲਕੜੇ ਜਿਹੇ ਪਲਮ ਆਈ ਸੈਂ ਮੇਰੇ ਕੋਰੇ ਵਿਹੜੇ ਵਿੱਚ, ਤਾਂ ਪਤਾ ਨਹੀਂ ਕਿਵੇਂ ਤੇ ਕਿੱਥੋਂ ਉਦਾਸ ਕੰਧਾਂ 'ਤੇ ਆਪਣੇ ਆਪ ਉੱਕਰ ਆਏ ਸਨ ਮੋਰ-ਤਿਤਲੀਆਂ ਤੇ ਫੁੱਲ-ਭੰਵਰੇ ਇਹ ਸਭ ਤੈਨੂੰ ਯਾਦ ਹੀ ਹੋਣੈ....! ਪਰ, ਤੈਨੂੰ ਇਹ ਨਹੀਂ ਪਤਾ ਕਿ ਇੱਕ ਦਿਨ ਜਦੋਂ ਤੂੰ ਢਲਦੀ ਹੋਈ ਸ਼ਾਮ ਵਿੱਚ ਸਿਰਫਿਰੀ ਹਨੇਰੀ ਵਾਂਗ ਕੀਤਾ ਸੀ ਵਿਦਾ ਹੋਣ ਦਾ ਫੈਸਲਾ ਮੇਰੀ ਗੁਲਾਬੀ ਜ਼ਿੰਦਗੀ 'ਚੋਂ ਤਾਂ ਮੈਂ ਰੰਗ-ਬਰੰਗੇ ਸੁਪਨਿਆਂ ਦੀ ਗਾਗਰ ਵਿੱਚੋਂ ਕੁਝ ਕੁ ਰੰਗਾਂ ਦੀ ਛੋਹ ਤੈਨੂੰ ਦੱਸੇ ਬਗੈਰ ਹੀ ਯਾਦ ਵਜੋਂ ਸਾਂਭ ਲਈ ਸੀ.... ਕਿਉਂਕਿ ਮੈਂ ਤ੍ਰਹਿ ਗਿਆ ਸਾਂ ਦੁਬਾਰਾ ਬੇਰੰਗ ਹੋਣ ਦਾ ਸੰਤਾਪ ਭੋਗਣ ਤੋਂ ਤੈਥੋਂ ਹੀ ਤਾਂ ਸਿੱਖਿਆ ਸੀ ਮੈਂ ਅੱਖਾਂ 'ਤੇ ਪੱਟੀ ਬੰਨ ਸਹੀ ਦਿਸ਼ਾ ਤਲਾਸ਼ਣ ਦਾ ਹੁਨਰ....। ਹੁਣ ਅਸਤ ਹੁੰਦੇ ਸੂਰਜ 'ਚੋਂ ਮੇਰਾ ਚਿਹਰਾ ਭਾਲਦੀ/ਟੋਲਦੀ ਹੋਈ ਤੂੰ ਮੇਰਾ ਫ਼ਿਕਰ ਨਾ ਕਰੀਂ.... ਤੈਨੂੰ ਇਹ ਵੀ ਦੱਸ ਦੇਵਾਂ ਕਿ ਮੇਰੇ ਚਿਹਰੇ 'ਤੇ ਅਸਤ ਹੁੰਦੀ ਸ਼ਾਮ ਵਰਗੇ ਨੈਣ-ਨਕਸ਼ ਨਹੀਂ ਹਨ ਕਿਧਰੇ...। ਢਲਦੀਆਂ ਤਿਰਕਾਲਾਂ ਨੂੰ ਖੁਰਦੇ ਅਸਤਿਤਵ ਨਾਲ ਤੁਲਨਾਉਣਾ ਹੁਣ ਵੀ ਮੇਰੇ ਲਈ ਬੀਤੇ ਸਮੇਂ ਦੀਆਂ ਗੱਲਾਂ ਨੇ ਇਸ ਲਈ ਤੁੰ ਉਦਾਸ ਨਾ ਹੋਵੀਂ.....।
- ਹਰਿੰਦਰ ਬਰਾੜ
|
|
18 Jun 2011
|
|
|
|
| 22 ji |
bada vadida likhiya ji topic b sohna liya thax.
veer ji aa punjabi ch kive likh hunda
|
|
18 Jun 2011
|
|
|
|
|
Harinder ji,
hamesha wang shabdan di ghaat hai tuhadi likhat lai... ik sampooran rachna...
shuru vich muskan ayi.. vichale dukh da ehsas ate end vich fir muskan ... te eh akheer wali muskan kade na mukan wali muskan hai....
your creation is sensitivel.... just wow !!!
|
|
18 Jun 2011
|
|
|
|
|
i m speechless  
pr jo vee aa experience is too worthy
kinni sohni rachna padan nu milli......
thanx for sharing
|
|
18 Jun 2011
|
|
|
|
|
ਕਿਆ ਬਾਤ ਆ ਹਰਿੰਦਰ ਜੀ ,,,,,,,,,,, ਪੜਨ ਵਾਲੇ ਨੂੰ ਪਤਾ ਲਗਦਾ ਏ ਕਿ ਕੁਝ ਪੜ ਰਿਹਾ ਹਾਂ ,,, ਕਮਾਲ ਦੀ ਕਵਿਤਾ ਏ ,,, ਜੀਓ ,,,,,,,
|
|
19 Jun 2011
|
|
|
|
|
|
|
thanks gurpreet, kuljit, aman and gurminder...
|
|
19 Jun 2011
|
|
|
|
|
ਕਮਾਲ ਦੇ ਜਜ਼ਬਾਤ, ਬਹੁਤ ਸ਼ਿੱਦਤ ਨਾਲ ਸ਼ਬਦਾਂ 'ਚ ਪਿਰੋਏ ਹੋਏ...ਪੜ੍ਹਦਿਆਂ ਇੰਝ ਮਹਿਸੂਸ ਹੋਇਆ ਜਿਵੇਂ ਬਹੁਤ ਡੂੰਘੀ ਲਹਿ ਗਈ ਹੋਵਾਂ ਕਿਤੇ....
ਸਜਦਾ ਤੁਹਾਡੀ ਕਲਮ ਨੂੰ , ਤੁਹਾਡੇ ਖਿਆਲਾਂ ਨੂੰ .....
ਜੀਓ!!
ਕਮਾਲ ਦੇ ਜਜ਼ਬਾਤ, ਬਹੁਤ ਸ਼ਿੱਦਤ ਨਾਲ ਸ਼ਬਦਾਂ 'ਚ ਪਿਰੋਏ ਹੋਏ...ਪੜ੍ਹਦਿਆਂ ਇੰਝ ਮਹਿਸੂਸ ਹੋਇਆ ਜਿਵੇਂ ਬਹੁਤ ਡੂੰਘੀ ਲਹਿ ਗਈ ਹੋਵਾਂ ਕਿਤੇ....
ਸਜਦਾ ਤੁਹਾਡੀ ਕਲਮ ਨੂੰ , ਤੁਹਾਡੇ ਖਿਆਲਾਂ ਨੂੰ .....
ਜੀਓ!!
|
|
19 Jun 2011
|
|
|
|
|
ਬਹੁਤ ਸੋਹਣਾ ਲਿਖਿਆ ਹੈ ਜੀ .. ਸੂਖਮ ਖਿਆਲ ਨੇ .. ਵਧੀਆ ਲੱਗਾ ਪੜ ਕੇ .. ਦੁਆਵਾਂ
|
|
19 Jun 2011
|
|
|
|
|
|
|
ਪੜਨ ਵਾਲਾ ਇਸ ਰਚਨਾ ਦੇ ਵੇਗ ਚ ਆਪੇ ਹੀ ਵਹਿ ਜਾਂਦਾ ਏ ..ਮਿਠੀ ਜਿਹੀ ਸ਼ੁਰੁਆਤ ਤੋਂ ਲੈ ਕੇ ਡਰਾਉਣੇ ਸੁਪਨੇ ਅਤੇ ਕੌੜੇ ਸਚ ਤੱਕ ਦਾ ਤਜ਼ਰਬਾ ਹੋ ਜਾਂਦਾ ਏ ਪੜ ਕੇ ! ਬਹੁਤ ਖੂਬ ਲਿਖੀ ਬਰਾੜ ਵੀਰ ! ਜੀਓ ..
|
|
19 Jun 2011
|
|
|
|
|
|
|
|
|
|
|
|
 |
 |
 |
|
|
|