Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਕਿਰਦਾਰਕਸ਼ੀ...

ਉਹ ਅਕਾਰਨ ਹੀ
ਉੱਚੀ ਬੋਲ-ਬੋਲ ਕੇ
ਖਿਝਦਾ ਰਹਿੰਦਾ ਹੈ
ਲੜਦਾ ਰਹਿੰਦਾ ਹੈ
ਆਪਣੇ ਬੱਚਿਆਂ ਨਾਲ
ਆਪਣੀ ਪਤਨੀ ਨਾਲ...।
ਉਸਦੀ ਪਸੰਦੀਦਾ ਸਬਜ਼ੀ ਵਿੱਚ
ਨਮਕ-ਮਿਰਚ ਘੱਟ ਰਹਿਣ ਕਰਕੇ
ਜਾਂ ਰੋਟੀ ਦਾ ਕੋਈ ਹਿੱਸਾ
ਕੱਚਾ-ਪੱਕਾ ਰਹਿ ਜਾਣ ਕਰਕੇ
ਉਹ ਅਕਸਰ ਹੀ ਵਗਾਹ ਮਾਰਦਾ ਹੈ
ਰੋਟੀ ਵਾਲਾ ਥਾਲ...।
ਸ਼ਰਾਬੀ ਦੋਸਤਾਂ ਸਾਹਮਣੇ
ਪਤਨੀ ਦਾ ਗਾਲੀ ਗਲੋਚ ਕਰਨਾ
ਉਸਦੇ ਪਸੰਦੀਦਾ ਸ਼ੌਂਕਾਂ ਵਿੱਚੋਂ ਇੱਕ ਹੈ...।
ਆਪਣੀ ਧੀ ਦੁਆਰਾ
ਨਾਲ ਪੜਦੇ ਮੁੰਡਿਆਂ ਦੀਆਂ ਗੱਲਾਂ ਕਰਨ
ਤੇ ਉਹਨਾਂ ਨਾਲ ਖਿਚਵਾਈਆਂ ਫੋਟੋਆਂ ਦੇਖਕੇ
ਧੀ ਨੂੰ ਤਾੜਦਾ ਹੋਇਆ
ਕਾਲਜ ਤੋਂ ਹਟਾ ਲੈਣ ਦੀ ਧਮਕੀ ਵੀ ਦਿੰਦਾ ਹੈ..
ਪਰ, ਬੱਸ 'ਚ ਕਈ ਵਾਰ
ਆਪਣੀ ਧੀ ਦੀ ਉਮਰ ਵਾਲੀ ਕੁੜੀ ਨਾਲ
ਕਿਸੇ ਬਦਇਖ਼ਲਾਕ ਹਊਮੈ ਦੁਆਰਾ
ਕੀਤੀ ਛੇੜਖਾਨੀ ਸਮੇਂ ਜ਼ਿਆਦਾਤਰ
ਉਹ ਚੁੱਪ ਰਹਿਣਾ ਪਸੰਦ ਕਰਦਾ ਹੈ...।
ਉਹ ਜੋ ਆਪਣੇ ਪਰਿਵਾਰ ਦੇ
ਮਾਰਦਾ ਹੈ ਅੰਦਰੂਨੀ ਸੱਟਾਂ
ਆਪਣੀ ਕੌੜੀ ਜ਼ੁਬਾਨ ਨਾਲ,
ਉਹ ਖ਼ੁਦ ਬੜਾ ਫ਼ਿਕਰਮੰਦ ਹੋ ਜਾਂਦੈ
ਸ਼ੇਵਿੰਗ ਬਲੇਡ ਵੱਜਣ 'ਤੇ..।
ਉਹ ਆਪਣੇ ਕਿਰਦਾਰ ਦਾ
ਅਜਿਹਾ ਨਮੂਨਾ ਹੈ
ਜੋ ਆਪਣੀ ਪਤਨੀ ਦੀਆਂ
ਵਫ਼ਾ ਦੇ ਨਮੂਨੇ ਪਾ ਕੇ
ਕੱਢੀਆਂ ਚਾਦਰਾਂ ਨੂੰ
ਨਜ਼ਰਅੰਦਾਜ ਕਰ
ਖ਼ੁਦ ਆਪਣੀ ਜੇਬ ਵਿੱਚ
ਖ਼ੁਦਗਰਜ਼ੀ ਦਾ ਰੁਮਾਲ ਰੱਖਦਾ ਹੈ..।
                                              - ਹਰਿੰਦਰ ਬਰਾੜ

31 Aug 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਬਰਾੜ ਸਾਹਿਬ ਬਹੁਤ ਖੂਬ ਲਿਖਿਆ ਵੀਰ ਜੀ ......ਬਹੁਤ ਸਾਰੇ ਪਰਿਵਾਰਾਂ ਦੀ ਇਹ ਹਾਲਤ ਸਹਿਜੇ ਹੀ ਦੇਖੀ ਜਾ ਸਕਦੀ ਹੈ .....ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ .......ਜੋ ਨਜ਼ਰ ਅੰਗਾਜ ਨਹੀਂ ਕੀਤੇ ਜਾ ਸਕਦੇ .
ਬਹੁਤ ਵਧੀਆ ਜੀ .....

ਵਾਹ ਬਰਾੜ ਸਾਹਿਬ ਬਹੁਤ ਖੂਬ ਲਿਖਿਆ ਵੀਰ ਜੀ ......ਬਹੁਤ ਸਾਰੇ ਪਰਿਵਾਰਾਂ ਦੀ ਇਹ ਹਾਲਤ ਸਹਿਜੇ ਹੀ ਦੇਖੀ ਜਾ ਸਕਦੀ ਹੈ .....ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ .......ਜੋ ਨਜ਼ਰ ਅੰਗਾਜ ਨਹੀਂ ਕੀਤੇ ਜਾ ਸਕਦੇ .

ਬਹੁਤ ਵਧੀਆ ਜੀ .....

 

31 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਕਮਾਲ ਲਿਖਿਆ ਵੀਰ ਜੀ
ਕਈ ਘਰਾਂ ਦੀ ਦਾਸਤਾਨ ਸੁਣਾਈ ਆ ਤੁਹਾਡੀ ਰਚਨਾ ਨੇ
ਜਿਓਂਦੇ ਵੱਸਦੇ ਰਹੋ ,,,,,,,,,,,

31 Aug 2011

butter kiran
butter
Posts: 38
Gender: Female
Joined: 13/Jul/2011
Location: bathinda
View All Topics by butter
View All Posts by butter
 
kkb

ਸਹੀ ਗੱਲ ਆ ਹਰਿੰਦਰ ਜੀ ਤੁਸੀਂ ਸਹੀ ਕਹਿ ਰਕੇ ਹੋ ਅਕਸਰ ਬੱਸਾਂ ਵਿਚ ਇਸ ਤ੍ਹਰਾਂ ਹੀ ਹੁੰਦਾ....ਕਮਾਲ ਦੀ ਗੱਲ ਕਲਮਬੰਦ ਕੀਤੀ ਆ ਜੀ....ਹਮੇਸ਼ਾ ਲਿਖਦੇ ਰਹੋ ਇਸੀ ਤਰਾਂ...

01 Sep 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

22 jee tuhadi kalam kamaal hai chun chun ke shabad proye han vada  sohna

define kita jee .sohne jajbaat han very good jee

01 Sep 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

dohri zindagi jeende ne ajehe bande....na kise de ho sakde na khud nu luko sakde......aapdiyan nakaamyabiyaan dujjeya te thopan wale....usually sharab ch aasra labhde ne .....te the result is destruction -------internal as well as external

 

very well written........thanx for sharing sir g

 

keep up the good work!!!!!!!

01 Sep 2011

Navkiran Kaur Sidhu
Navkiran
Posts: 43
Gender: Female
Joined: 20/Mar/2011
Location: calgery
View All Topics by Navkiran
View All Posts by Navkiran
 

great writing ji... bilkul shi likheya tuc....

01 Sep 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

sab de pyar da shukariya ji...

01 Sep 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬੜੇ ਹੀ ਸੰਜੀਦਾ ਵਿਸ਼ੇ ਤੇ ਲਿਖੀ ਤੁਹਾਡੀ ਰਚਨਾ......ਕਮਾਲ ਦੀ ਸ਼ਬ੍ਦਾਵਲੀ....ਕਮਲਾ ਦੀ ਲੇਖਣੀ
ਖੁਸ਼ ਰਹੋ....ਜਿਉਂਦੇ ਰਹੋ...

02 Sep 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

unmatchable.......

 

kitho labhde ho tareeka enna wadhiya tareeke naal jazbaatan nu shabdaN ch piron da....... lajawab...!!

02 Sep 2011

Showing page 1 of 2 << Prev     1  2  Next >>   Last >> 
Reply