|
 |
 |
 |
|
|
Home > Communities > Punjabi Poetry > Forum > messages |
|
|
|
|
|
|
ਇਨਸਾਨ ਤੋਂ ਖ਼ੁਦਾ ਵਾਇਆ ਕੁਦਰਤ... |
ਹਵਾ ਨੂੰ ਅਜੇ ਹੋਰ ਮਹਿਕ ਲੈਣਦੇ ਤੇਰੇ ਸਾਹਵਾਂ ਵਿੱਚੋਂ ਕੁਝ ਕੁ ਘੁੱਟਾਂ ਭਰਕੇ... ਸੂਰਜ 'ਤੇ ਵੀ ਥੋੜਾ ਰਹਿਮ ਕਰ ਆਪਣਾ ਸੇਕ ਉਧਾਰਾ ਦੇ ਕੇ, ਵਿਚਾਰਾ ਠਰ ਜਾਂਦੈ ਤੇਰੇ ਸਾਹਵੇਂ... ਚੰਨ ਨੂੰ ਵੀ ਨਾ ਉਤਾਰੀਂ ਅਜੇ ਆਪਣੀ ਠੋਡੀ ਵਾਲੇ ਮੋੜ ਤੋਂ, ਗੁੰਮ ਨਾ ਹੋ ਜਾਵੇ ਕਿਧਰੇ ਤੇਰੇ ਮੁੱਖੜੇ 'ਤੇ ਬਣੇ ਰਸਤਿਆਂ 'ਚ... ਅੰਬਰ ਦਾ ਪਾਟਿਆ ਸੀਨਾ ਢਕਦੇ ਆਪਣੀ ਤਾਰਿਆਂ ਜੜੀ ਚੁੰਨੀ ਨਾਲ, ਕਿਤੇ ਪਿਘਲ ਨਾ ਜਾਵੇ ਧਰਤ ਦੀ ਝੋਲ ਵਿੱਚ ਅੰਬਰ ਦੇ ਵਾਸੀਆਂ ਲਈ ਧਰਤੀ ਦੀ ਖਿੱਚ ਧਰਤੀ ਦੇ ਵਸਨੀਕਾਂ ਲਈ ਅੰਬਰ ਸਰ ਕਰਨ ਦੀ ਲਾਲਸਾ ਨੂੰ ਜ਼ਿੰਦਗੀ ਦਾ ਧੁਰਾ ਬਣਿਆ ਰਹਿਣ ਦੇ... ਤੇਰੇ ਇਰਾਦਿਆਂ ਦੀ ਉਚਾਈ ਵੇਖਕੇ ਬਰਾਬਰ ਹੋਣ ਲਈ ਤੱਤਪਰ ਪਹਾੜਾਂ ਦੀ ਈਰਖਾ ਘੱਟ ਕਰ... ਝਰਨਿਆਂ, ਨਦੀਆਂ, ਦਰਿਆਵਾਂ ਨੂੰ ਵੀ ਬੇਖੌਫ ਡਿੱਗ ਲੈਣ ਦੇ ਕਿ ਤੇਰੇ ਨੈਣਾਂ ਬਿਨਾਂ ਉਹਨਾਂ ਨੂੰ ਹੋਰ ਕੌਣ ਸਾਂਭੇਗਾ...? ਤੇ ਅਜੇ ਮੈਨੂੰ ਵੀ ਮਿਲਕੇ ਝਲਕਾਰਾ ਨਾ ਦੇਵੀਂ ਆਪਣੇ ਅਦੁੱਤੀ ਨੂਰ ਦਾ, ਮੇਰੀਆਂ ਦੁਆਵਾਂ ਨੂੰ ਅਜੇ ਹੋਰ ਮੱਥਾ ਰਗੜ ਲੈਣ ਦੇ ਤੇਰੀ ਦਹਿਲੀਜ਼ 'ਤੇ ਕਬੂਲ ਹੋਣ ਲਈ... ਕਿਉਂਕਿ ਮੈਂ ਇਹ ਵੇਖਣਾ ਚਾਹੁੰਨਾ ਕਿ ਕੋਈ ਇਨਸਾਨ ਕਿਸੇ ਲਈ ਖੁਦਾ ਕਿਵੇਂ ਬਣਦਾ ??? - ਹਰਿੰਦਰ ਬਰਾੜ
|
|
19 Nov 2011
|
|
|
|
tooooo good Harinder ji...
bahut sohne zazbaat and us ton sohne shabad....
I have no words to say.... amazing creation.... !!!
|
|
20 Nov 2011
|
|
|
|
ਵਾਹ ਬਾਈ ਜੀ ਵਾਹ.....
ਸੱਚੀਂ ਕੋਈ ਸਾਹਨੀ ਨਹੀਂ ਤੁਹਾਡਾ...ਬਹੁਤ ਹੀ ਕਮਾਲ ਲਿਖਿਆ ਤੁਸੀ..ਜੋ ਵੀ ਕਹਾਂ ਤੁਹਾਡੀ ਰਚਨਾਂ ਬਾਰੇ ਘੱਟ ਹੋਊਗਾ,,ਕਈ ਗੱਲਾਂ ਤਾਂ ਮੇਰੇ ਉੱਤੋਂ ਦੀ ਲੰਘ ਗਈਆਂ... ਬਾਕੀ ਤੁਹਾਡੀ ਰਚਨਾਂ ਦਾ ਅੰਤ ਬਹੁਤ ਹੀ ਲਾਜ਼ਵਾਬ ਹੈ |....ਸਵਾਦ ਆ ਗਿਆ ਪੜਕੇ |
ਲਿਖਦੇ ਰਹੋ ਤੇ ਪੜਨ ਦਾ ਤੇ ਸਿੱਖਣ ਦਾ ਮੌਕਾ ਦਿੰਦੇ ਰਹੋ |
ਧੰਨਵਾਦ |
|
|
21 Nov 2011
|
|
|
|
really it's too good.ਸਚ ਹਰਿੰਦਰ ਜੀ ਬਹੁਤ ਹੀ ਸੋਹਨਾ ਲਿਖਿਆ ਹੈ ਜੀ
|
|
21 Nov 2011
|
|
|
|
bahut khoob likheya 22 g,,,,, and truly written
|
|
21 Nov 2011
|
|
|
|
|
thanks.. kuljit, nimar, simmy te arsh veer...
|
|
21 Nov 2011
|
|
|
|
Sat shri akal 22 ji att da khoobsoorat likhea a jindgi de bahut anmulle samey nu kalam badh kita a kyi waar sachi koi insaan khuda to vi upr ho janda a par os khuda roopi insaan nu pauna ona hi mushkill hunda jina khuda nu pauna kyi majbooriya te rishte is vich rukaavat bande ne . . . edaan hi likhde rho vir ji . . .jio
|
|
22 Nov 2011
|
|
|
|
|
|
bass kudrat nal sanjh paun di kosish kiti aa ji..
|
|
30 Nov 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|