|
 |
 |
 |
|
|
Home > Communities > Punjabi Poetry > Forum > messages |
|
|
|
|
|
|
ਬੋਹੜ ਬਾਜ਼ ਤੇ ਚਿੜੀਆਂ... |
ਬੋਹੜ ਬਾਜ਼ ਤੇ ਚਿੜੀਆਂ... ਰਾਜਨੀਤੀ ਦੇ ਬੋਹੜ ਦੀ ਨੰਨੀ ਛਾਂ ਹੇਠ ਇਕੱਠੀਆਂ ਹੋਣ ਵਾਲੀਓ ਮਾਸੂਮ ਕੁੜੀਓ-ਚਿੜੀਓ ਤੁਸੀਂ ਅਨਜਾਣ ਹੋ ਅਜੇ ਇਸ ਛਾਂ ਦੇ ਸੇਕ ਤੋਂ... ਤੁਸੀਂ ਨਹੀਂ ਜਾਣਦੀਆਂ ਇਸ ਛਾਂ ਦੇ ਸੇਕ ਨਾਲ ਕਿਵੇਂ ਸੇਕੀਆਂ ਜਾਂਦੀਆਂ ਨੇ ਰਾਜਨੀਤੀ ਦੀਆਂ ਰੋਟੀਆਂ... ਤੁਹਾਨੂੰ ਇਹ ਕਦੇ ਵੀ ਸਮਝ ਨੀ ਆਉਣਾ ਕਿ ਇਸ ਦਰੱਖਤ ਦੀਆਂ ਸੰਘਣੀਆਂ ਸ਼ਾਖ਼ਾਵਾਂ ਵਿੱਚ ਕਿੰਨੇ ਵਹਿਸ਼ੀ ਬਾਜ਼ ਲੁਕੇ ਹੋਏ ਨੇ, ਜਿਹੜੇ ਇਸ ਬੋਹੜ ਤੋਂ ਮਹਿਜ਼ ਆਪਣੇ ਹਿੱਸੇ ਦੀ ਛਾਂ ਮੰਗਣ 'ਤੇ ਹੀ ਆਪਣੀਆਂ ਵਹਿਸ਼ੀ ਨਹੁੰਦਰਾਂ ਨਾਲ ਖੰਭ ਨੋਚ ਸਿੱਟਦੇ ਨੇ, ਮੂੰਹ ਨੋਚ ਸਿੱਟਦੇ ਨੇ... ਇੰਨਾ ਹੀ ਨਹੀਂ ਇਸ ਛਾਂ ਦਾ ਸੇਕ ਸਾਡੀ ਦਿਸ਼ਾ ਨੂੰ ਵੀ ਖਾਣ ਲੱਗਾ ਹੈ, ਬਹੁਤੇ ਘਰਾਂ ਦੇ ਰਾਹਨੁਮਾਂ ਇਸਦੀ ਛਾਂ ਦਾ ਸੁੱਖ ਭੋਗਦੇ-ਭੋਗਦੇ ਦਿਸ਼ਾਹੀਣ ਹੋ ਗਏ ਨੇ... ਇਸਤੋਂ ਪਹਿਲਾਂ ਕਿ ਇਹ ਸੇਕ ਸਾਡੇ ਘਰਾਂ ਨੂੰ ਵੀ ਖਾਣ ਲੱਗੇ ਆਓ ਆਪਣੇ ਦਿਮਾਗਾਂ ਨੂੰ ਲੱਗੀ ਸਿਉਂਕ ਇਸਦੇ ਜੜੀਂ ਝਾੜ ਦੇਈਏ ਤੇ ਉਹਨਾਂ ਵਹਿਸ਼ੀ ਬਾਜ਼ਾਂ ਨਾਲ ਚਿੜੀਆਂ ਨੂੰ ਲੜਾ ਕੇ ਪਰੰਪਰਾ ਦੀ ਲਾਜ ਰੱਖੀਏ...। - ਹਰਿੰਦਰ ਬਰਾੜ (15-01-2012)
|
|
14 Jan 2012
|
|
|
|
bai ji bohat vadiya words likha ne and its very nice
|
|
14 Jan 2012
|
|
|
|
ba-kamaal Harinder ji...
bahut sohne lafzan vich rajneeti, te isde naam heth hunde emotional blackmail nu byan kita hai....
tuhadian rachnavan ik sedh hundian ne...awesome creation... keep it up....
|
|
14 Jan 2012
|
|
|
|
ਸਾਨੂੰ ਸਾਰਿਆਂ ਨੂੰ ਸਿਖਿਆ ਲੈਣੀ ਚਾਹੀਦੀ ਹੈ ਇਸ ਰਚਨਾ ਤੋ ,,,ਲਿਖਦੇ ਰਹੋ ਵੀਰ ,,, ਲੋਕ ਕਦੇ ਤਾਂ ਨੀਂਦ ਚੋਂ ਜਾਗਣ ਗੇ,,, ਜਿਓੰਦੇ ਵੱਸਦੇ ਰਹੋ ,,,
|
|
14 Jan 2012
|
|
|
|
harinder veer jis din eh masoom chirhian nu apne sir te mandraunda khatre da ehsaas hoyea, us din ehna baajan di khair nahin....likhde raho veer...tfs
|
|
14 Jan 2012
|
|
|
|
|
bahut khoob ,,,, parh ke wadia laggeya ,,,,
|
|
15 Jan 2012
|
|
|
|
ਜੀਓ ਬਰਾੜ ਸਾਹਿਬ ......ਕਮਾਲ ਕਰਤੀ .......ਸਚਾਈ ਇਹੀ ਹੈ ਜੇ ਹਾਲੇ ਵੀ ਅਸੀਂ ਨਹੀਂ ਜਾਗਦੇ ਤਾਂ ਇਹ ਸਾਡੀ ਆਪਣੀ ਗਲਤੀ ਹੋਵੇਗੀ .......
|
|
15 Jan 2012
|
|
|
|
ਕਾਸ਼ ਕਦੇ ਓਹਨਾ ਵਹਿਸ਼ੀ ਬਾਜਾਂ ਨਾਲ ਚਿੜੀਆਂ (ਅਸੀਂ) ਲੜ ਸਕੀਏ
ਬਹੁਤ ਹੀ ਬੇਬਾਕ ਲਿਖਿਆ ਹੈ ਵੀਰ ਜੀ
|
|
15 Jan 2012
|
|
|
|
ਬਹੁਤ ਹੀ ਕਮਾਲ ਦਾ ਲਿਖਿਆ ਵੀਰ , ਤੇਰੀ ਕਲਮ ਨੂੰ ਕਰੋੜਾ ਸਲਾਮ ||||||||||||||||
|
|
16 Jan 2012
|
|
|
|
|
|
|
|
|
|
|
 |
 |
 |
|
|
|