ਤੇ ਉਸਨੂੰ ਵੀ ਇਹ ਨਹੀਂ ਪਤਾ ਸੀ
ਕਿ ਚੰਨ ਦੀ ਇਹ ਚਮਕ ਤਾਂ
ਸੂਰਜ ਤੋਂ ਉਧਾਰੀ ਲਈ ਹੋਈ ਸੀ...
ਚੰਨ ਤੋਂ ਰਗੜ ਖਾ ਕੇ,
ਕਾਫੀ ਚਿਰ ਖਲਾਅ 'ਚ ਭਟਕਣ ਪਿੱਛੋਂ
ਜਦ ਉਸਨੂੰ ਸਿਰ ਰੱਖਣ ਲਈ ਕੁਝ ਨਾ ਮਿਲਿਆ
ਤਾਂ ਉਹ ਫਿਰ ਮੇਰੇ ਸਿੰਗਾਂ ਵੱਲ ਪਰਤ ਆਈ
ਪਰ ਇਸ ਵਾਰ ਉਸਨੂੰ ਨਿਰਾਸ਼ ਹੋਣਾ ਪਿਆ
ਕਿਉਂ ਜੋ ਉਸ ਨਾਲੋਂ ਟੁੱਟਕੇ
ਮੈਂ ਪਹਿਲਾਂ ਵਾਲਾ ਬਲ਼ਦ ਨਹੀਂ ਰਿਹਾ,
ਸਗੋਂ ਤੇਜ਼ ਰਫਤਾਰ ਘੋੜਾ ਬਣ ਗਿਆ ਹਾਂ
ਤੇ ਮੇਰਾ ਸਿਰ ਵਿਹਲਾ ਨਹੀਂ ਸੀ
ਉਸਨੂੰ ਸੰਭਾਲਣ ਲਈ
ਕਿਉਂਕਿ ਮੇਰੇ ਸਿਰ 'ਤੇ ਟਿਕਿਆ ਹੈ
ਟੁੱਟੇ ਤਾਰਿਆਂ ਦੇ ਸਮੂਹ ਤੋਂ ਬਣਿਆ
ਮਘਦਾ ਹੋਇਆ ਸੂਰਜ...
ਉਹ ਅੱਜ ਵੀ ਖਲਾਅ 'ਚ ਭਟਕ ਰਹੀ ਹੈ
ਤੇ ਮੈਂ ਇਸ ਸੂਰਜ ਨਾਲ
ਕਿੰਨੇ ਹੀ ਬੇਜਾਨ ਪੱਥਰਾਂ ਨੂੰ
ਤਾਰੇ ਬਣਾਉਂਦਾ ਹਾਂ...।
- ਹਰਿੰਦਰ ਬਰਾੜ ( 24-02-2012 )