|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰਾ ਬਾਪੂ ! |
ਵਕਤ ਬਾਪੂ ਦੀ ਮੰਜਿਲ ਨਹੀਂ ਬਣਿਆ ਪਰ ਮਾਣ ਹੈ ਮੈਨੂੰ ਕਿ ਹਮੇਸ਼ਾ ਸਫਰ ਚ ਰਿਹਾ ਮੇਰਾ ਬਾਪੂ ! ਮੈਂ ਬਾਪੂ ਦੇ ਹੱਥ ਵਿੱਚ ਕਲਮ ਵੀ ਵੇਖੀ ਹੈ ਤੇ ਬੰਦੂਕ ਵੀ ਇਸਦਾ ਅਰਥ ਹੈ ਕਿ ਬਾਪੂ ਨੂੰ ਪਤਾ ਨੇ ਯੋਧੇ ਅਤੇ ਵਿਦਵਾਨ ਦੇ ਅਰਥ ! ਪਰ ਮਾਂ,ਬਾਪ,ਨਾਨਕੇ,ਦਾਦਕੇ ਜਿਹੇ ਅਨੇਕਾਂ ਹੀ ਰਵਾਇਤੀ ਸ਼ਬਦਾਂ ਦੇ ਸਮਝ ਆਉਣ ਵਾਲੇ ਅਰਥਾਂ ਤੋਂ ਹਮੇਸ਼ਾ ਹੀ ਅਣਜਾਣ ਰਿਹਾ ਮੇਰਾ ਬਾਪੂ ! ਬਾਪੂ ਹਮੇਸ਼ਾ ਸੰਬੋਧਨਾਂ ਚੋਂ ਰਿਸ਼ਤੇ ਲੱਭਦਾ ਰਿਹਾ ਅਤੇ ਕਰਦਾ ਰਿਹਾ ਲਹੂ ਵਿੱਚ ਤੈਰਦੇ ਪਾਣੀ ਨੂੰ ਬੇਦਖਲ ! ਬਾਪੂ ਭਾਵੇਂ ਕਦੇ ਵੀ ਸੁੱਤਾ ਨਹੀਂ ਪਰ ਫਿਰ ਵੀ ਜਦੋਂ ਜਾਗਿਆ ਤਾਂ ਉਹ ਧਰਤੀ ਦੇ ਉਸ ਕੋਨੇ ਤੇ ਖੜਾ ਸੀ ਜਿੱਥੋਂ ਪੁੱਠਾ ਮੁੜਨਾ ਵੀ ਔਖਾ ਸੀ ਤੇ ਅੱਗੇ ਜਾਣਾ ਵੀ ! ਹੁਣ ਬਾਪੂ ਆਪਣੀ ਵਿਚਾਰਧਾਰਾ ਦੀ ਸਰਹੱਦ ਤੇ ਬੈਠਾ '' ਸਰਹੱਦੀ -ਚੌਂਕੀ '' ਦਾ ਫਰਜ਼ ਨਿਭਾਉਂਦਾ ਹੈ ! ਬਾਪੂ ਕੋਲ ਯਾਦਾਂ ਦੀ ਲਾਇਬਰੇਰੀ ਹੈ ਹਾਰੇ ਯੁੱਧਾਂ ਤੇ ਪਛਤਾਵੇ ਦੇ ਪੁਲੰਦੇ ਨੇ , ਜਿੱਤੇ ਯੁੱਧਾਂ ਦਾ ਗੌਰਵਸ਼ਾਲੀ ਇਤਿਹਾਸ ਹੈ ! ਹੁਣ ਬਾਪੂ ਬੱਸ ਚੜਨ ਲੱਗਾ ਕੰਬਣ ਲੱਗਦਾ ਹੈ , ਪਿਸ਼ਾਬ ਕਰਨ ਗਿਆ ਡਿੱਗ ਪੈਂਦਾ ਹੈ , ਉਹ ਬਾਪੂ ਜੋ ਹਥਿਆਰਬੰਦ ਲੜਾਈਆਂ ਲੜਦਾ ਕਾਨੂੰਨਦਾਨਾਂ ਨੂੰ ਗਾਹਲਾਂ ਕੱਢਦਾ ਹਰ ਹੈਂਕੜ ਦੀ ਦਾਹੜੀ ਨੂੰ ਪੈ ਨਿਕਲਦਾ ਸੀ ਜੋ ਟਿੱਚ ਜਾਣਦਾ ਸੀ ਕੁਰਸੀਆਂ ਦੀ ਧੌਂਸ ਨੂੰ ਹਵੇਲੀਆਂ ਦੀ ਛਾਂਅ ਨੂੰ , ਜੋ ਕਦੇ ਨਹੀਂ ਹੱਸਿਆ ਨੋਟਾਂ ਤੇ ਹੱਸਦੇ ਗਾਧੀ ਦੇ ਹਾਸੇ ਵਿੱਚ , ਜਿਸਨੇ ਲਗਾਇਆ ਹਰ ਵੇਰ ਠਹਾਕਾ ਆਪਣੇ ਹੀ ਪਾਟੇ ਖੀਸੇ ਚੋਂ ਨਿਕਲ ਗਏ ਆਪਣੇ ਹੀ ਖਾਲੀ ਹੱਥ ਉੱਤੇ ! ਉਹ ਬਾਪੂ ਹੁਣ ਆਪਣੇ ਸਮਿਆਂ ਦਾ ਅਜਾਇਬ -ਘਰ ਹੈ , ਆਓ , ਮਿਲੋ ਤੇ ਵੇਖੋ ਕਿਉਂਕਿ ਦੁਨੀਆ ਵਿੱਚ ਇੱਕ ਦਿਨ ਅਜਾਇਬ-ਘਰ ਵੀ ਨਹੀਂ ਹੋਣੇ ! ************************* (ਸਦੀਵੀ ਵਿਛੋੜਾ ਦੇ ਗਏ ਬਾਪੂ ਕਾਮਰੇਡ ਸੁਰਜੀਤ ਗਿੱਲ ਜੀ ਲਈ ਲਿਖੀ ਮੇਰੀ ਇੱਕ ਪੁਰਾਣੀ ਕਵਿਤਾ -ਅਮਰਦੀਪ ਸਿੰਘ ਗਿੱਲ)
|
|
23 Jun 2012
|
|
|
May his soul REST IN PEACE........ |
|
|
23 Jun 2012
|
|
|
|
Os Mahaan shashiyat nu slaam ae jee...
Te eh rachna Baapu jee dee zinadagi de sach noo hubahoo saahme liya rahi ae....
nice sharing 22 g
|
|
24 Jun 2012
|
|
|
|
ਸੱਜਦਾ ਏ ਹਰ ਬਾਪੂ ਜੀ ਵਰਗੇ ਸ਼ਖਸ਼ ਨੂੰ .......ਜੋ ਆਪਣੀ ਜਿੰਦਗੀ ਇੱਕ ਕਿਤਾਬੀ ਗਿਆਨ ਵਾਂਗ ਆਪਣੀ ਔਲਾਦ ਨੂੰ ਸੌਂਪਕੇ, ਅਖੀਰ ਰੱਦੀ ਵਾਂਗ ਹੋ ਜਾਂਦਾ ਏ | ਇਹ ਅੱਜ ਦੇ ਸਮੇ ਦੀ ਕਹਾਣੀ ਏ ......ਪਰ ਅਸੀਂ ਆਪਣੇ ਪਿਤਾ (ਬਾਪੂ) ਜੀ ਦਾ ਦੇਣਾ ਕਦੇ ਵੀ ਨਹੀਂ ਦੇ ਸਕਦੇ ......
|
|
24 Jun 2012
|
|
|
|
ਸਾਂਝਾ ਕਰਨ ਲਈ ਸ਼ੁਕਰੀਆ !!!!!
|
|
24 Jun 2012
|
|
|
|
|
|
kamaal likhiya gill saab ne ,,,nice sharing bai g 
|
|
25 Jun 2012
|
|
|
|
thanks... sch keha tusi.. bapu varga koi ni c...
|
|
26 Jun 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|