Punjabi Poetry
 View Forum
 Create New Topic
  Home > Communities > Punjabi Poetry > Forum > messages
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਗੁਰੂ ਅਰਜਨ ਦੇਵ ਜੀ ਨੂੰ...

ਮੇਰੇ ਗੁਰੂ
ਇਹ ਤੁਸੀਂ ਹੀ ਹੋ ਸਕਦੇ ਸੀ
ਜੋ ਸਵੈ ਤੋਂ ਪਰ ਤੱਕ ਫੈਲਕੇ,
ਨਾਨੇ ਦੁਆਰਾ ਕਹੇ,
"ਦੋਹਤਾ ਬਾਣੀ ਕਾ ਬੋਹਥਾ"
ਬੋਲਾਂ ਨੂੰ
ਬਾਣੀ ਸੰਕਲਿਤ ਰਾਹੀਂ
ਸੱਚ ਕਰ ਵਿਖਾਇਆ...।
ਤੇ ਇੱਕ ਅਸੀਂ ਹਾਂ
ਜਿਹੜੇ ਨਿੱਜ 'ਚ ਸੁੰਗੜੇ ਹੋਏ,
ਕਦੇ ਵੀ ਪੂਰੇ ਨਾ ਉੱਤਰ ਸਕੇ,
ਆਪਣੇ ਹੀ ਆਖੇ ਸ਼ਬਦਾਂ 'ਤੇ...।
ਇਹ ਤੁਹਾਡੀ ਅਣਖ ਤੇ ਸਵੈਮਾਣ ਹੀ ਸੀ
ਜਿਹੜਾ ਜਹਾਂਗੀਰ ਵਿਰੁੱਧ ਵੀ
ਬਾਬੇ ਨਾਨਕ ਦੇ ਬੋਲ,
"ਰਾਜੇ ਸ਼ੀਂਹ ਮੁਕੱਦਮ ਕੁੱਤੇ"
ਬੋਲਣ ਤੋਂ ਕਦੇ ਨਹੀਂ ਥਿੜਕਿਆ...।
ਤੇ ਪੁੱਤਰ ਹਰਗੋਬਿੰਦ ਲਈ
ਰਿਸ਼ਤਾ ਲੈ ਕੇ ਆਏ ਚੰਦੂ ਨੂੰ ਵੀ
ਦਰ ਤੋਂ ਖਾਲੀ ਤੇ ਨਿਰਾਸ਼ ਮੋੜ ਦਿੰਦਾ ਹੈ...।
ਅਸੀਂ ਤੁਹਾਡੇ ਬੱਚੇ ਅੱਜ-ਕੱਲ
ਬੜਾ ਮਾਣ ਮਹਿਸੂਸਦੇ ਹਾਂ
ਉੱਚ ਤਬਕੀਏ ਚੰਦੂਆਂ ਨਾਲ
ਆਪਣੇ ਬੱਚਿਆਂ ਦਾ ਰਿਸ਼ਤਾ ਜੋੜ ਕੇ...।
ਕੀ ਕਰੀਏ ਗੁਰੂ ਜੀ ?
ਕਿਉਂਕਿ ਸਾਡੇ ਲਈ
ਰੋਟੀ ਦਾ ਮਸਲਾ
ਅਣਖ ਦੇ ਮਸਲੇ ਤੋਂ
ਕਿਤੇ ਵੱਡਾ ਹੈ
ਜਿਸ ਨੂੰ ਸੁਲਝਾਉਣ ਲਈ
ਅਸੀਂ ਅਜੋਕੇ ਜਹਾਂਗੀਰਾਂ ਨਾਲ ਵੀ
ਮਿੱਤਰਤਾ ਗੰਢ ਲਈ ਹੈ,
ਤੇ ਸਾਨੂੰ ਕਦੇ ਨਹੀਂ ਰੜਕਿਆ
ਜਹਾਂਗੀਰਾਂ ਦਾ ਲੋਟੂ ਵਤੀਰਾ
ਇਸੇ ਲਈ ਅੱਜ-ਕੱਲ ਸਾਡਾ
ਉਹਨਾਂ ਨਾਲ ਚੰਗਾ ਉੱਠਣ-ਬੈਠਣ ਹੈ...।
ਇਹ ਤੁਹਾਡਾ ਹੀ ਸਮਾਂ ਸੀ ਗੁਰੂ ਜੀ
ਕਿ ਬੈਰਾਗੀ ਬਿਰਤੀ ਵਾਲੇ
ਮਹਾਂਦੇਵ ਜੰਮਦੇ ਸਨ,
ਅੱਜ ਦੇ ਮਹਾਂਦੇਵ
ਮਾਇਆ ਇਕੱਠੀ ਕਰਨ 'ਚ ਵਿਅਸਤ ਹਨ
ਉਹ ਕਿਸੇ ਵੀ ਵੰਡ ਨੂੰ
ਚੁੱਪ-ਚਾਪ ਨਹੀਂ ਬਰਦਾਸ਼ਤ ਕਰਦੇ
ਸਗੋਂ ਪ੍ਰਿਥੀ ਚੰਦ ਵਾਂਗ
ਰੋਹਬ ਨਾਲ ਆਪਣਾ ਹਿੱਸਾ ਮੰਗਦੇ ਨੇ...।
ਅੱਜ-ਕੱਲ ਸਾਡੀਆਂ ਮਾਵਾਂ ਵੀ
ਬੰਦਾ ਬਹਾਦਰ ਨਹੀਂ ਜੰਮਦੀਆਂ
ਤੇ ਇਸੇ ਕਰਕੇ ਹੀ
ਅਸੀਂ ਕਦੇ ਨਾ ਪੈਦਾ ਕਰ ਸਕੇ
ਕੋਈ ਵੀ ਭਗਤ ਸਿੰਘ...
ਕਿਉਂਕਿ ਸਾਡੇ ਖੂਨ 'ਚ
ਹੁਣ ਉਹ ਉਬਾਲ ਨਹੀਂ ਰਿਹਾ...।
ਗੁਰੂ ਜੀ
ਇਹ ਤੁਹਾਡੀ ਹੀ ਸੋਚ ਹੋ ਸਕਦੀ ਹੈ
ਸੂਫ਼ੀ ਫ਼ਕੀਰ ਮੀਆਂ ਮੀਰ ਤੋਂ
ਦਰਬਾਰ ਸਾਹਿਬ ਦੀ ਨੀਂਹ ਰਖਵਾਉਣਾ
ਤੇ ਹਰ ਧਰਮ ਦੇ ਲੋਕਾਂ ਲਈ
ਚਾਰ ਵੱਡੇ ਦਰਵਾਜ਼ੇ ਉਸਾਰਨੇ...।
ਪਰ ਤੁਹਾਡੇ ਅਖੌਤੀ ਪੈਰੋਕਾਰ ਤਾਂ
ਜ਼ਾਤ-ਪਾਤ ਦੀ ਇਸ ਦਲਦਲ 'ਚ
ਦਿਨ-ਬ-ਦਿਨ ਧੱਸਦੇ ਜਾ ਰਹੇ ਹਨ...।
ਹੁਣ ਹੋਰ ਕੀ ਦੱਸੀਏ ਗੁਰੂ ਜੀ
ਸਾਨੂੰ ਤਾਂ ਤੁਹਾਡੇ ਘਰ 'ਚ ਬਣੀਆਂ
ਸਰਾਵਾਂ 'ਚ ਠਹਿਰਨ ਲਈ ਵੀ
ਮੋਟੀ ਰਕਮ ਜਾਂ ਸਿਫ਼ਾਰਸ਼ ਦੀ ਲੋੜ ਪੈਂਦੀ ਹੈ...।
ਮੇਰੇ ਗੁਰੂ
ਇਹ ਵੀ ਤੁਹਾਡੀ ਹੀ
ਕੁਰਬਾਨੀ ਦਾ ਜਲੌਅ ਸੀ
ਕਿ ਤੱਤੀ ਤਵੀ ਦੀ ਤਪਸ਼ ਵੀ
ਤਪਾ ਨਾ ਸਕੀ ਤਨ ਨੂੰ
ਕਿਉਂਕਿ ਜਦ ਮੁੱਖੋਂ,
" ਤੇਰਾ ਕੀਆ ਮੀਠਾ ਲਾਗੈ " ਉਚਰਿਆ
ਤਾਂ ਹਿਰਦੇ ਦੀ ਤਪਸ਼ ਵਿੱਚ ਸਮਾ ਕੇ,
ਅੱਗ ਤੇ ਤਵੀ ਦੀ ਤਪਸ਼ ਵੀ
ਸ਼ੀਤਲ ਹੋ ਗਈ
ਰਾਵੀ ਦਰਿਆ ਇਸਦਾ ਗਵਾਹ ਹੈ...।
ਅਸੀਂ ਜਿਹੜੇ ਕਿ
ਗਰਮੀ ਦੀ ਆਮਦ 'ਤੇ ਹੀ
ਕੂਲਰ/ਏ.ਸੀ. ਚਲਾ ਲੈਂਦੇ ਹਾਂ
ਇੱਥੋਂ ਤੱਕ ਕਿ
ਗਰਮੀ 'ਚ ਬਾਹਰ ਨਿਕਲਣ ਤੋਂ ਡਰਦੇ
ਛੋਟੀਆਂ-ਮੋਟੀਆਂ ਵਸਤਾਂ ਦੀ ਖ਼ਰੀਦ ਵੀ
ਕਾਰ 'ਚ ਬੈਠੇ ਹੀ ਕਰ ਲੈਂਦੇ ਹਾਂ
ਅਸੀਂ ਤੁਹਾਡੇ ਮੁਰੀਦ
ਕਿਵੇਂ ਹੋ ਸਕਦੇ ਹਾਂ ?
ਗੁਰੂ ਜੀ,
ਵਿਵਸਥਾ ਦਾ ਇਹ ਸੇਕ
ਤੁਹਾਡੀ ਤਵੀ ਤੋਂ ਤੁਰ ਕੇ
ਅੱਜ ਸਾਡੇ ਘਰਾਂ ਤੱਕ ਆ ਗਿਆ ਹੈ
ਤੇ ਸਾਡੀ ਪੀੜੀ ਦਾ ਹਰ ਬਾਸ਼ਿੰਦਾ
ਇਸ ਸੇਕ ਤੋਂ ਡਾਹਢਾ ਚਿੰਤਤ ਹੈ...।
ਤੇ ਹੁਣ ਸਾਡੇ ਕੋਲ ਇਸਤੋਂ ਬਚਣ ਦੇ
ਦੋ ਹੀ ਰਸਤੇ ਬਚੇ ਨੇ
ਪਹਿਲਾ ਇਹ ਕਿ
ਇਸ ਸੇਕ ਤੋਂ ਬਚਣ ਲਈ ਅਸੀਂ
ਹਾਕਮਾਂ ਦੀ ਛਤਰ-ਛਾਇਆ ਹੇਠ ਚਲੇ ਜਾਈਏ,
ਦੂਜਾ ਇਹ ਕਿ ਇਸ ਸੇਕ ਦਾ ਰੁਖ
ਉਲਟਾ ਕੇ ਉਹਨਾਂ ਵੱਲ ਮੋੜ ਦੇਈਏ...।
ਪਰ ਹੁਣ ਅਸੀਂ ਪਹਿਲੇ ਰਸਤੇ 'ਤੇ
ਤੁਰਨ ਤੋਂ ਇਨਕਾਰੀ ਹਾਂ...।

                                     -ਹਰਿੰਦਰ ਸਿੰਘ ਬਰਾੜ (11-06-13)
11 Jun 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਕੁਝ  ਝੰਜੋੜਨ ਲਈ....... ਸ਼ੁਕਰੀਆ ਵੀਰ

11 Jun 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਗੁਰੂ ਅਰਜਨ ਦੇਵ ਜੀ ਨੂੰ...

 

ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ! ਸਾਡੀ ਸੰਵੇਦਨਾਹੀਨ ਮੋਟੀ ਖਲ ਦੇ ਹਿਸਾਬ ਨਾਲ ਬਹੁਤ ਸੋਹਣਾ ਲਿਖਿਆ ਹੈ ਜੀ | ਕੌਮ ਨੂੰ ਜਗਾਉਣ ਹਿਤ ਇਹੀ ਸਚੀ ਸੇਵਾ ਹੈ | ਬਹੁਤ ਖੂਬ, ਵੀਰ ਜੀਓ |
                                                              ... ਜਗਜੀਤ ਸਿੰਘ ਜੱਗੀ 

ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ! ਸਾਡੀ ਸੰਵੇਦਨਾਹੀਨ ਮੋਟੀ ਖਲ ਦੇ ਹਿਸਾਬ ਨਾਲ ਬਹੁਤ ਸੋਹਣਾ ਲਿਖਿਆ ਹੈ ਜੀ | ਕੌਮ ਨੂੰ ਜਗਾਉਣ ਦੇ ਉਦੇਸ਼ ਨਾਲ ਕੀਤੀ ਇਹ ਸਚੀ ਸੇਵਾ ਹੈ | ਸਾਨੂੰ ਸ਼ੀਸ਼ਾ ਵਿਖਾਉਣ ਲਈ ਧੰਨਵਾਦ | ਬਹੁਤ ਖੂਬ, ਵੀਰ ਜੀਓ |

 

                                                                               ... ਜਗਜੀਤ ਸਿੰਘ ਜੱਗੀ 

 

12 Jun 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬੇਹਤਰੀਨ ਰਚਨਾ ਵੀਰ ! ਜੀਓ,,,

12 Jun 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

thanks dosto... poem lambi zror hai par main dostan nu guzarish karaga k ek var ta sare hi padan..

 

13 Jun 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

1 sachi suchi rachna paish kiti hai g ...i .....vdia likhea hai tusi.......shukria sanjea karn lyi.......!!

18 Jun 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਸ਼ੁਕਰੀਆ ਰਾਜਵਿੰਦਰ...

20 Jun 2013

Reply