ਕਵਿਤਾ... (ਬੱਚੀ ਏਕਨੂਰ ਨੂੰ ਸਮਰਪਿਤ) ਐ ਸਰਬੰਸ ਦਾਨੀ ਹੁਣ ਕੋਈ ਬਹੁਤਾ ਫਰਕ ਨਹੀਂ ਰਹਿਣਾ ਤੁਹਾਡੀ ਤੇ ਅਸਾਡੀ ਕੁਰਬਾਨੀ ਵਿੱਚ ਤੁਸੀਂ ਜੋ ਆਪਾ ਤੇ ਪਰਿਵਾਰ ਵਾਰਕੇ ਕੁਰਬਾਨੀ ਦੀ ਪਰੰਪਰਾ ਤੋਰੀ ਸੀ ਉਹ ਲੰਮੇ ਸਮੇਂ ਤੋਂ ਧੁਖਦੀ ਹੋਈ ਹੌਲੀ-ਹੌਲੀ ਭਾਂਬੜ ਬਣ ਰਹੀ ਹੈ...। ਹੁਣ ਤੁਸੀਂ ਇਕੱਲੇ ਨਹੀਂ ਹੋਣਾ ਹਾਕਮਾਂ ਦੀ ਈਨ ਨਾ ਮੰਨਣ ਵਾਲਿਆਂ ਵਿੱਚ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਹੁਣ ਅਸੀਂ ਵੀ ਸ਼ਾਮਲ ਹੋ ਰਹੇ ਹਾਂ ਕੁਰਬਾਨੀ ਦੀ ਇਸ ਪਰੰਪਰਾ ਵਿੱਚ... ਅਸੀਂ ਹਜ਼ਾਰਾਂ-ਲੱਖਾਂ ਹੀ ਅਜਿਹੇ ਹਾਂ ਜਿਹੜੇ ਰੋਜ਼ਾਨਾ ਹੀ ਕੁਰਬਾਨ ਕਰਦੇ ਹਾਂ ਆਪਣੀਆਂ ਅਧੂਰੀਆਂ ਰੀਝਾਂ ਨੂੰ, ਆਪਣੇ ਹੱਕਾਂ ਨੂੰ, ਆਪਣੀਆਂ ਮੰਗਾਂ ਨੂੰ, ਆਪਣੀ ਆਜ਼ਾਦੀ ਨੂੰ...। ਤੇ ਹੁਣ ਅਸੀਂ ਹੌਲੀ-ਹੌਲੀ ਆਪਾ ਵਾਰਨ ਦੀ ਜਾਚ ਵੀ ਸਿੱਖ ਰਹੇ ਹਾਂ... ਅਜੇ ਪਰਸੋਂ ਦੀ ਗੱਲ ਹੈ ਤੁਹਾਡਾ ਇੱਕ ਪੁੱਤ ਕੁਰਬਾਨ ਹੋਇਆ ਹੈ ਰੁਜ਼ਗਾਰ ਦੇ ਮਸਲੇ ਵਿੱਚ ਤੇ ਕੱਲ ਦੀ ਹੀ ਗੱਲ ਹੈ ਤੁਾਹਾਡੀ ਇੱਕ ਧੀ ਨੇ ਵੀ ਇਹ ਜਾਣਦਿਆਂ ਹੋਇਆਂ ਆਪਣੀ ਮਾਸੂਮ ਬੱਚੀ ਕੁਰਬਾਨ ਕੀਤੀ ਹੈ ਸੰਘਰਸ਼ ਦੀ ਜਿੱਤ ਲਈ... ਐ ਗੁਰੂ...! ਹੁਣ ਤੁਸੀਂ ਇਕੱਲੇ ਨਹੀਂ ਹੋਵੋਗੇ ਇਤਿਹਾਸ ਦੀ ਕਥਾ-ਕਿਤਾਬ ਵਿੱਚ ਹੁਣ ਅਸੀਂ ਵੀ ਸ਼ਾਮਲ ਹੋ ਗਏ ਹਾਂ ਕੁਰਬਾਨੀਆਂ ਦੇ ਇਤਿਹਾਸ ਵਿੱਚ ਤੇ ਹੁਣ ਸਾਡਾ ਵੀ ਜ਼ਿਕਰ ਹੋਵੇਗਾ ਇਤਿਹਾਸ ਦੇ ਆਉਣ ਵਾਲੇ ਸਫ਼ਿਆਂ ਵਿੱਚ...। -ਹਰਿੰਦਰ ਬਰਾੜ (07-02-2014)
ਤੇ ਹੁਣ ਸਾਡਾ ਵੀ ਜ਼ਿਕਰ ਹੋਵੇਗਾਇਤਿਹਾਸ ਦੇ ਆਉਣ ਵਾਲੇ ਸਫ਼ਿਆਂ ਵਿੱਚ...।