ਕਾਲੀ ਚਾਦਰ ਪਾ ਕੇ ਢੱਕਤਾ ਜਦ ਉਹਨਾਂ ਸੂਰਜ ਦਾ ਚਿਹਰਾ,
ਸਹਿਮ ਗਿਆ ਦਿਲ ਵਿਚਲਾ ਚਾਨਣ ਮੇਰਾ।
ਜਦ ਕਤਲ ਹੋਏ ਹਜ਼ਾਰਾਂ ਦੇ,
ਫ਼ਰਕ ਕਰਨੇ ਔਖੇ ਹੋ ਗਏ ਕਿਰਪਾਨਾਂ ਤੇ ਤਲਵਾਰਾਂ ਦੇ।
ਹਾਸੇ ਸਸਤੇ ਨਹੀਂ ਮਿਲਦੇ ਮੈਨੂੰ ਸਮਝਾਉਂਦੀਆਂ ਮੁਫ਼ਤ ਮਿਲੀਆਂ ਪੀੜਾਂ,
ਕਿੰਨਾ ਮੈਂ ਇਕੱਲਾ ਹਾਂ ਅਹਿਸਾਸ ਕਰਵਾਉਂਦੀਆਂ ਮੇਰੇ ਆਲੇ ਦੁਆਲੇ ਜੁੜੀਆਂ ਭੀੜਾਂ।
ਕੋਸ਼ਿਸਾਂ ਨੂੰ ਮਿਹਨਤਾਂ ਦੇ ਵਿੱਚ ਪੀਹੜ ਕੇ ਵੇਖ,
ਜਾਗ ਪੈਣਗੇ ਤੇਰੇ ਸੁੱਤੇ ਪਏ ਲੇਖ।
ਐਵੇਂ ਸੁਲਝਾਉਣ ਦਾ ਦਾਅਵਾ ਨਾ ਕਰੀਂ,
ਇੰਦੀ ਅਜੇ ਤਾਂ ਤੂੰ ਪਹੇਲੀ ਸਮਝਿਆ ਹੀ ਨਹੀਂ,
ਜਾਣਦਾ ਮੈਂ ਸਭ ਕੁਝ ਤੇਰਾ ਕੋਈ ਹੋਰ ਹੀ ਮਨ ਜਾਵੇ ਕਹੀਂ,
ਸੱਚ ਤਾਂ ਇਹ ਆ ਕਿ ਤੂੰ ਖੁਦ ਕੀ ਆ ਇਹ ਵੀ ਜਾਣਦਾ ਨਹੀਂ।