ਹਰਫਾਂ ਸੰਗ ਪਰੋ ਗਲ ਪਾਵਾਂ, ਮੈਂ ਯਾਰੀ ਯਾਰਾਂ ਦੀ,
ਕਿਤੇ ਮਿਸਾਲ ਨਹੀਂ ਮਿਲਦੀ, ਸਿੰਘਾਂ ਸਰਦਾਰਾਂ ਦੀ,
ਅੰਬਰੋਂ ਉੱਚੀ ਸੋਚ ਹੈ ਰਖਦੇ , ਮਨ ਨੀਵਾਂ ਧਰਤੀ ਤੋਂ,
ਕੁੱਲ ਦੁਨੀਆਂ ਵਿੱਚ ਸੋਭਾ ਹੋਵੇ, ਦਿਆਨਤ ਦਾਰਾਂ ਦੀ |
ਯਾਰੀ ਦਾ ਰੰਗ ਗੂੜਾ ਹੋਇਆ, ਫਿੱਕੇ ਰਿਸਤੇ-ਨਾਤੇ,
ਰਿਸਦੀ ਜਾਂਦੀ ਹਰ ਨਾੜੀ ਵਿੰਨੀ ਤਿਖੀਆਂ ਖਾਰਾਂ ਦੀ,
ਇਕੱਲਾ ਭਾਵੇਂ ਇਕੱਲਾ ਹੋਵੇ ਜਾਂ ਫੇਰ ਦੋ ਗਿਆਰਾਂ ਨੇ,
ਸਿਰ ਲੱਥ ਮੂਹਰੇ ਧੌਣ ਨਾ ਚੁੱਕਦੀ, ਫੌਜ ਗਦਾਰਾਂ ਦੀ |
ਮਾਂ-ਪਿਓ, ਧੀ-ਪੁੱਟਣ ਦੀ ਸਹੁੰ, ਆਮ ਹੀ ਖਾਈ ਜਾਂਦੇ ਨੇ,
ਸੱਚਾ ਯਾਰ ਨਾ ਭੁੱਲਕੇ ਵੀ ਸਹੁੰ, ਖਾਵੇ ਸੱਚੇ ਯਾਰਾਂ ਦੀ,
ਖੂਨ ਵਾਲੇ ਹਰ ਰਿਸ਼ਤੇ ਦਾ ਰੰਗ, ਚਿੱਟਾ ਹੋ ਗਿਆ ਏ,
ਜੇ ਕੁਝ ਬਚਿਆ ਏ ਬਸ, ਸਾਂਝ, ਜੁੰਡੀ ਦੇ ਯਾਰਾਂ ਦੀ |
ਪੱਤਝੜਾਂ ਵਿੱਚ ਕੁਦਰਤ ਵੀ, ਬੇਰੰਗੀ ਜਿਹੀ ਦਿਸਦੀ ਏ,
ਬਸੰਤ ਬਹੁੜਿਆ ਆ ਜਾਂਦੀ, ਰੁੱਤ ਮੌਜ ਬਹਾਰਾਂ ਦੀ,
ਗੁੱਸੇ - ਗਿਲੇ ਕਈ ਸਮੇ ਨਾਲ, ਆਪੇ ਹੀ ਝੜ ਜਾਵਣ,
ਕਾਲਖ ਦੀਆਂ ਪਰਤਾਂ ਲਹਿਵਣ, ਜਰੀਆ ਰੁਸ਼ਨਾਰਾਂ ਸੀ |
ਖਿੜਿਆ ਬੂਟਾ ਖਿੜਿਆ ਰਖੀੰ, ਅਰਜ਼ ਖੁਦਾਇਆ ਮੇਰੀ,
ਤੱਤੀ ਵਾਹ ਨਾ ਲੱਗਣ ਦੇਵੀਂ , ਕਦੇ ਮੇਰੇ ਗਮਖਾਰਾਂ ਨੂੰ ,
ਹਰ ਰਿਸਤਾ ਓਹਨਾਂ ਸੰਗ ਨਿਭੇ, ਰੂਹ ਤੋਂ ਮੰਨਾ ਸਾਂਝਾਂ ਨੂੰ,
ਮਾੜਿਆਂ ਦੀ ਮੰਡੀ ਨਾ ਵਿਖਾਈੰ, ਅਣਮੁੱਲਿਆਂ ਯਾਰਾਂ ਨੂੰ |
ਜੱਸ (130113)
ਹਰਫਾਂ ਸੰਗ ਪਰੋ ਗਲ ਪਾਵਾਂ, ਮੈਂ ਯਾਰੀ ਯਾਰਾਂ ਦੀ,
ਕਿਤੇ ਮਿਸਾਲ ਨਹੀਂ ਮਿਲਦੀ, ਸਿੰਘਾਂ ਸਰਦਾਰਾਂ ਦੀ,
ਅੰਬਰੋਂ ਉੱਚੀ ਸੋਚ ਹੈ ਰਖਦੇ , ਮਨ ਨੀਵਾਂ ਧਰਤੀ ਤੋਂ,
ਕੁੱਲ ਦੁਨੀਆਂ ਵਿੱਚ ਸੋਭਾ ਹੋਵੇ, ਦਿਆਨਤ ਦਾਰਾਂ ਦੀ |
ਯਾਰੀ ਦਾ ਰੰਗ ਗੂੜਾ ਹੋਇਆ, ਫਿੱਕੇ ਰਿਸਤੇ-ਨਾਤੇ,
ਰਿਸਦੀ ਜਾਂਦੀ ਹਰ ਨਾੜੀ ਵਿੰਨੀ ਤਿਖੀਆਂ ਖਾਰਾਂ ਦੀ,
ਇਕੱਲਾ ਭਾਵੇਂ ਇਕੱਲਾ ਹੋਵੇ ਜਾਂ ਫੇਰ ਦੋ ਗਿਆਰਾਂ ਨੇ,
ਸਿਰ ਲੱਥ ਮੂਹਰੇ ਧੌਣ ਨਾ ਚੁੱਕਦੀ, ਫੌਜ ਗਦਾਰਾਂ ਦੀ |
ਮਾਂ-ਪਿਓ, ਧੀ-ਪੁੱਤਾਂ ਦੀ ਸਹੁੰ, ਆਮ ਹੀ ਖਾਈ ਜਾਂਦੇ ਨੇ,
ਸੱਚਾ ਯਾਰ ਨਾ ਭੁੱਲਕੇ ਵੀ ਸਹੁੰ, ਖਾਵੇ ਸੱਚੇ ਯਾਰਾਂ ਦੀ,
ਖੂਨ ਵਾਲੇ ਹਰ ਰਿਸ਼ਤੇ ਦਾ ਰੰਗ, ਚਿੱਟਾ ਹੋ ਗਿਆ ਏ,
ਜੇ ਕੁਝ ਬਚਿਆ ਏ ਬਸ, ਸਾਂਝ, ਜੁੰਡੀ ਦੇ ਯਾਰਾਂ ਦੀ |
ਪੱਤਝੜਾਂ ਵਿੱਚ ਕੁਦਰਤ ਵੀ, ਬੇਰੰਗੀ ਜਿਹੀ ਦਿਸਦੀ ਏ,
ਬਸੰਤ ਬਹੁੜਿਆ ਆ ਜਾਂਦੀ, ਰੁੱਤ ਮੌਜ ਬਹਾਰਾਂ ਦੀ,
ਗੁੱਸੇ - ਗਿਲੇ ਕਈ ਸਮੇ ਨਾਲ, ਆਪੇ ਹੀ ਝੜ ਜਾਵਣ,
ਕਾਲਖ ਦੀਆਂ ਪਰਤਾਂ ਲਹਿਵਣ, ਜਰੀਆ ਰੁਸ਼ਨਾਰਾਂ ਸੀ |
ਖਿੜਿਆ ਬੂਟਾ ਖਿੜਿਆ ਰਖੀੰ, ਅਰਜ਼ ਖੁਦਾਇਆ ਮੇਰੀ,
ਤੱਤੀ ਵਾਹ ਨਾ ਲੱਗਣ ਦੇਵੀਂ , ਕਦੇ ਮੇਰੇ ਗਮਖਾਰਾਂ ਨੂੰ ,
ਹਰ ਰਿਸਤਾ ਓਹਨਾਂ ਸੰਗ ਨਿਭੇ, ਰੂਹ ਤੋਂ ਮੰਨਾ ਸਾਂਝਾਂ ਨੂੰ,
ਮਾੜਿਆਂ ਦੀ ਮੰਡੀ ਨਾ ਵਿਕਾਈਂ, ਅਣਮੁੱਲਿਆਂ ਯਾਰਾਂ ਨੂੰ |
ਜੱਸ (130113)