|
ਪਿੰਡੇ ਨਾਲੋ ਪੋਂਡ ਜਰੂਰੀ |
ਸੁਣਿਆ ਸੀ ਕੰਨਾ ਨਾਲ uk ,ਲੈਗੀ ਮੈਨੂ ਕਿਸਮਤ ਧੂਕੇ, |
ਜਦ uk ਦਾ ਵੀਜਾ ਲੱਗਾ,ਨਚੇ ਮਾਰੇ ਢੋਲ ਤੇ ਡੱਗਾ, |
ਹੋ ਗਈ ਪਿੰਡ ਚ ਵੱਲੇ ਵੱਲੇ,ਯਾਰ ਹੁਰੀ uk ਨੂ ਚੱਲੇ, |
ਸਾਰੇ ਪਾਸੇ ਫੋਨ ਘੁਮਾਇਆ,ਮੰਡੇ ਸੁਬਾਹ ਫਲਾਇਟ ਸੁਣਾਇਆ, |
ਸਕਿਆਂ ਤਾਈ ਸੁਨੇਹਾ ਘਲਿਆ,ਮੁੰਡਾ ਸਾਡਾ ਬਾਹਰ ਚਲਿਆ, |
ਕੱਠੇ ਹੋਕੇ ਨਾੱਤੀ ਆਏ,ਰੱਲਮੀਲ ਸੱਬ ਨੇ ਜਸ਼ਨ ਮਨਾਏ, |
ਸੱਜਣ ਮਿੱਤਰ ਦੇਂਣ ਵਧਾਇਆ,ਵਿਚੋ ਵਿਚੋ ਸੱਬ ਨੇ ਆਸਾ ਲਾਈਆਂ |
ਕੇ ਯਾਰ ਸਾਡਾ uk ਜਾਊ,ਸਾਡੇ ਲਈ ਕੋਈ ਚੀਜ ਘਲਾਊ, |
ਭੂਆ,ਮਾਸੀ,ਚਾਚੀ,ਤਾਈ,ਜਿਸ ਨੇ ਸੁਣਿਆ ਭੱਜੀ ਆਈ, |
ਸੱਬ ਨੇ ਸੋਓ ਸੋਓ ਸ਼ਗਨ ਫੜਾਇਆ,ਠਾਕੇ ਜੀਨੀ ਹੋ ਗਈ ਮਾਇਆ, |
ਆਖਣ ਕਰਮ ਤੇਜ ਹਨ ਤੇਰੇ,ਹੁਣ ਤੇਰੇ ਕੋਲ ਨੋਟ ਬਥੇਰੇ, |
ਸੁਖੀ ਸਾਂਦੀ ਕਾਕਾ ਜਾਮੀ,ਸਾਡੇ ਦਾ ਵੀ ਕੰਮ ਬਣਾਵੀ, |
ਦਿੱਲ ਵਿੱਚ ਸੱਬ ਨੇ ਸੁਪਨੇ ਸਾਜੇ,ਖੁਸੀ ਖੁਸੀ ਮੈਂ ਚੜ ਗਿਆ ਜਹਾਜੇ, |
ਜਹਾਜ ਹਿਟਰੋੰ ਲੈਂਡ ਹੋ ਗਿਆ,ਦਿਖਣਾ ਸੁਰੂ ਇੰਗਲੈਂਡ ਹੋ ਗਿਆ, |
ਏਅਰਪੋਰਟ ਤੋਂ ਬਾਹਰ ਆਏ,ਵਖਰੇ ਰੰਗ ਬਲੇਅਤ ਵਿਖਾਏ, |
ਜਿਧਰ ਦੇਖਾ ਆਲੇ ਦੁਆਲੇ,ਨਜਰੀ ਆਓਂਦੇ ਗੋਰੇ ਕਾਲੇ, |
ਲੰਬੀ ਸਿਗਰਟ ਮੁਹ ਵਿੱਚ ਪਾਕੇ,ਲਾਇਟਰ ਦੇ ਨਾਲ ਅੱਗ ਲੱਗਾ ਕੇ, |
ਮਾੜਾ ਜੀਮੇ ਸਕੂਟਰ ਮਾਰੇ,ਏਦਾ ਧੂਆਂ ਮਾਰਨ ਸਾਰੇ, |
ਬੰਦਾ ਏਵੇਰੀਬਨ ਸਮੋਕਿੰਗ,ਨਾ ਕੋਈ ਰੋਕਿੰਗ ਨਾ ਕੋਈ ਟੋਕਿੰਗ, |
ਆਪਾ ਸਾਰੇ ਫਿਕਰ ਭੁਲਾਏ,ਚੇਤੇ ਕੀਤਾ ਹੇਲੋ ਹਾਏ, |
ਯਾਦ ਸਬਦ ਦੋ ਕੀਤੇ ਫੋਰੀ, ਥਾਨਕਯਓ ਥਾਨਕਯਓ,ਸੋਰੀ ਸੋਰੀ, |
ਹਓਆਰ ਯੂ ਦਾ ਰੱਟਾ ਲਾਇਆ, ਅਲ੍ਰਾਇਟ ਸੰਗ ਵਿੱਚ ਫਸਾਇਆ, |
ਵੇਅਲਕਮ,ਸੀ ਯੂ,ਓਅਕੇ,ਬਾਏ,ਬੋਲ ਬੋਲ ਕੇ ਮਸਾ ਪਕਾਏ, |
ਹੁਣ uk ਦੀ ਸੁਣੋ ਕਹਾਣੀ,ਵਾਂਗ ਮਸੀਨਾ ਚੱਲਣ ਪ੍ਰਾਣੀ, |
ਛੇਤੀ ਛੇਤੀ ਜੰਗਲ ਜਾਣਾ,ਛੇਤੀ ਛੇਤੀ ਪਿੰਡੇ ਨਾਹਾਣਾ, |
ਛੇਤੀ ਛੇਤੀ ਰੋਟੀ ਖਾਣੀ,ਛੇਤੀ ਛੇਤੀ ਪੀਣਾ ਪਾਣੀ, |
ਛੇਤੀ ਛੇਤੀ ਕੱਪੜੇ ਪਾਣੇ,ਛੇਤੀ ਛੇਤੀ ਲਾਓਕ ਲਗਾਣੇ, |
ਛੇਤੀ ਛੇਤੀ ਬੱਸੇ ਬੇਹਣਾ,ਛੇਤੀ ਛੇਤੀ ਥੱਲੇ ਲੇਹਣਾ, |
ਛੇਤੀ ਛੇਤੀ ਕੰਮੇ ਲੱਗੇ,ਜਿਵੇ ਜੱਟ ਨੇ ਜੋੜੇ ਢੰਗੇ, |
ਚੜੋ ਪੋੜੀਆਂ ਉਤਰੋ ਥੱਲੇ,ਲੋਅਡ ਕੰਮ ਦਾ ਬੱਲੇ ਬੱਲੇ, |
ਜਦੋ ਬੋੱਸ ਨੇ ਘੜੀ ਵਿਖਾਈ,ਇਕ ਮਿੰਟ ਵਿੱਚ ਚਾਹ ਮੁਕਾਈ, |
ਛੇਤੀ ਨਾਲ ਰੋਟੀ ਖ਼ਾ ਲਿੱਤੀ,ਕੋਈ ਕਿਸੇ ਨਾਲ ਗੱਲ ਨਾ ਕਿੱਤੀ, |
ਕੰਮ ਕਰੋ ਜੀ ਕੰਮ ਕਰੋ ਜੀ,ਨਹੀ ਤਾਂ ਕਿਧਰੇ ਹੋਰ ਮਰੋ ਜੀ, |
uk ਕਹਿੰਦਾ ਸੁਣ ਲੈ ਕਾਕਾ,ਪੋਂਡ ਦੇਵਤਾ ਤੇਰਾ ਆਕਾ, |
ਜਿਸ ਬੰਦੇ ਨੂ ਫਿਅਬਰ ਹੋਜੇ,ਓਹਦਾ ਸਾਰਾ ਕੰਮ ਖਾਲੋਜੇ, |
ਸੋਰੀ ਬਹੁਤਾ ਕਹ੍ਹ ਨਹੀ ਹੋਣਾ,ਰੋਬ ਬੋੱਸ ਦਾ ਸੇਹ ਨਹੀ ਹੋਣਾ, |
ਬੈਠਣ ਦਾ ਨਹੀ ਟੀਏਮ ਭਰਵਾ,ਹੋ ਕੇ ਰਹੀ ਤੂੰ ਕਾਇਮ ਭਰਵਾ, |
ਰਖ ਹਮੇਸ਼ਾ ਕੋਲ ਜਵਾਨਾ,ਪੇਰਾਸਿੱਟਾ ਮੋਲ ਜਵਾਨਾ, |
ਨਹੀ ਤਾਂ ਤੇਥੋ ਰੇਹ ਨਹੀ ਹੋਣਾ,ਸੋਰੀ ਬਹੁਤਾ ਕੇਹ ਨਹੀ ਹੋਣਾ, |
ਮੇਰੀ ਗੱਲ ਪੱਲੇ ਨਾਲ ਬੰਨ ਲੈ,ਹੋ ਸਕੇ ਤਾਂ ਭਾਣਾ ਮੰਨ ਲੈ, |
ਰੱਖ ਆਪਣਾ ਦਿੱਲ ਸਮਝਾਕੇ,ਇਲਾਜ ਡਿਸਕ ਦਾ ਇੰਡੀਆ ਜਾਕੇ, |
ਗੱਲ ਜਵਾਨ ਸਮਝ ਲੈ ਪੁਰੀ,ਪਿੰਡੇ ਨਾਲੋ ਪੋਂਡ ਜਰੂਰੀ,ਪਿੰਡੇ ਨਾਲੋ ਪੋਂਡ ਜਰੂਰੀ...........
unkwn.
|
|
|
25 Feb 2012
|
|
|
|
ਬਾਈ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ ਇਹ ਲਿਖਤ ,,,,,,,,,,,,,,,ਜਿਓੰਦੇ ਵੱਸਦੇ ਰਹੋ,,,
|
|
25 Feb 2012
|
|
|
|
Thanks for sharing ji,
Eh rachna main Facebook te dekhi si in shared links... uthe ik Gursikh Babaji ne gai si....
Tusin likh ke bahut vadhia kita...
|
|
25 Feb 2012
|
|
|
|
yaaa babbe ne badi funny tareeke naal sunayi cee aap-beeti.........well done!!!!!!!
|
|
25 Feb 2012
|
|
|
|
amazing story but true....thanks for sharing
|
|
25 Feb 2012
|
|
|
|
|
|
|
|
|