ਕਿਨਾਰੇ ਤੇ ਬੈਠਕੇ ਉਡੀਕੇ ਰਹੇ ਵਿਛੜੇ ਪਿਆਰ ਨੂੰ।ਪਰਾਈ ਤੂੰ ਮੈਨੂੰ ਕਰ ਗਿਉਂ ਬੇਕਿਰਕਾ ਮੇਰੇ ਯਾਰ ਨੂੰ।ਪੱਥਰ ਬਣਾਂ ਪੂਜਦੇ ਰਹੇ,ਹੁਣ ਪੈਰਾਂ ਨੂੰ ਰੜਕਦੇ ਰਹੇ,ਅਸੀਂ ਬੂੰਦ ਬੂੰਦ ਕਰਕੇ ਸਿੰਝਿਆ ਉੱਜੜੀ ਬਹਾਰ ਨੂੰ।ਨਦੀਉਂ ਵਿੱਛੜੇ ਪਾਣੀ ਸੁੱਕ ਗਏ, ਤੂੰ ਪਰਾਈ ਕੀ ਹੋਈ,ਪੂਜਾ ਸਾਡੀ ਮੈਲੀ ਹੋ ਗਈ ਦੁੱਖ ਸਕੀ ਨਾ ਸਹਾਰ ਨੂੰ।ਸਾਨੂੰ ਛੱਡ ਕਿਨਾਰੇ ਬੇੜੀ ਵਿੱਚ ਬਰੇਤੇ ਠੇਲ ਰਹਿਉਂ,ਇਲਜ਼ਾਮ ਸਾਡੇ ਸਿਰ ਆਏ ਖਿੱਚ ਬੈਠੇ ਤਲਵਾਰ ਨੂੰ।ਜੇ ਤੂੰ ਨਾਲ ਨਹੀਂ ਸੀ ਰਹਿਣਾ,ਹੱਥ ਵਧਾਇਆ ਕਾਹਤੌਂ,ਤੂੰ ਬੇਕਦਰੀ ਬਹੁਤ ਕਰਵਾਈ ਰੋਲ ਦਿਤਾ ਪਿਆਰ ਨੂੰ।ਪਾਣੀ ਪੁੱਲਾਂ ਦੇ ਹੇਠੋਂ ਲੰਘਣਾ, ਚਾਹੇ ਗੰਧਲਾ ਹੀ ਹੋਵੇ,ਬੰਨ ਕਦੇ ਰੋਕ ਨਾ ਸਕੇ ਕਦੇ ਵੱਧਦੀ ਰਫਤਾਰ ਨੂੰ। ਗੁਰਮੀਤ ਸਿੰਘ
Thanks ji