|
ਮੈਂ ਚੱਲਿਆ ਪ੍ਰਦੇਸ ਭਰਾਵੋ |
ਮੈਂ ਚੱਲਿਆ ਪ੍ਰਦੇਸ ਭਰਾਵੋ ਮੈਂ ਚੱਲਿਆ ਪ੍ਰਦੇਸ............। ਮੈਂ ਚੱਲਿਆ ਪ੍ਰਦੇਸ ਭਰਾਵੋ, ਮੈਂ ਚੱਲਿਆ ਪ੍ਰਦੇਸ...।
ਜਿੱਥੇ ਸਾਰੇ ਦੁਸ਼ਮਣ ਬੈਠੇ, ਹਨ ਹਮਾਇਤੀ ਵੇਸ ਫੁੱਟਪਾਥ ਤੇ ਲੋਥਾਂ ਜਿੱਥੇ, ਕੱਟਣ ਰਾਤ ਹਮੇਸ਼ ਖੇਡਣ ਉਮਰੇ ਰਹੇ ਖਿਡਾਉਂਦਾ, ਸਭ ਨੂੰ ਪਾਪੀ ਪੇਟ ਉਹ ਨਹੀਂ ਅਪਣਾ ਦੇਸ ਭਰਾਵੋ, ਉਹ ਨਹੀਂ ਅਪਣਾ ਦੇਸ ਮੈਂ ਚੱਲਿਆ ਪ੍ਰਦੇਸ ਭਰਾਵੋ ਮੈਂ ਚੱਲਿਆ ਪ੍ਰਦੇਸ............।
ਬੰਦੇ ਨਾ ਜਦ ਰਹਿ ਜਾਣ ਬੰਦੇ ਧਰਮ ਦੇ ਨਾਂ ਤੇ ਹੋਵਣ ਦੰਗੇ, ਹੱਕ ਮੰਗਣ ਤੇ ਪੈਂਦੇ ਡੰਡੇ ਹੋਵਣ ਗੈਰ ਕਾਨੂੰਨੀ ਧੰਦੇ ਹੋਵਣ ਗੈਰ ਕਾਨੂੰਨੀ ਧੰਦੇ, ਕਾਨੂੰ ਦੀ ਨਜ਼ਰਾਂ ਹੇਠ੍ਹ, ਉਹ ਨਹੀਂ ਅਪਣਾ ਦੇਸ ਭਰਾਵੋ, ਉਹ ਨਹੀਂ ਅਪਣਾ ਦੇਸ ਮੈਂ ਚੱਲਿਆ ਪ੍ਰਦੇਸ ਭਰਾਵੋ ਮੈਂ ਚੱਲਿਆ ਪ੍ਰਦੇਸ............।
ਪੜ੍ਹਿਆਂ ਲਈ ਰੋਜ਼ਗਾਰ ਨਹੀਂ ਹੈ, ਬੋਲਣ ਦਾ ਅਧਿਕਾਰ ਨਹੀਂ ਹੈ, ਸਭ ਕੁੱਝ ਹੈ ਪਰ ਪਿਆਰ ਰਿਹਾ ਨਾ, ਸਕਿਆਂ ਤੇ ਇਤਬਾਰ ਰਿਹਾ ਨਾ, ਈਮਾਨਦਾਰੀ ਤੇ ਬੰਦਿਸ਼ਾਂ ਲੱਗੀਆਂ, ਭ੍ਰਿਸ਼ਟਾਚਾਰ ਦੀ ਰੇਸ ਉਹ ਨਹੀਂ ਅਪਣਾ ਦੇਸ ਭਰਾਵੋ, ਉਹ ਨਹੀਂ ਅਪਣਾ ਦੇਸ ਮੈਂ ਚੱਲਿਆ ਪ੍ਰਦੇਸ ਭਰਾਵੋ ਮੈਂ ਚੱਲਿਆ ਪ੍ਰਦੇਸ............।
ਕੋਈ ਕਹੇਗਾ ਕੁਫਰ ਤੋਲਦਾ, ਕੋਈ ਕਹੇਗਾ ਝੂਠ ਬੋਲਦਾ, ਕੋਈ ਆਖੇਗਾ ਦੇਸ਼ ਧ੍ਰੋਹੀ, ਕੋਈ ਆਖੇਗਾ ਖੂਨ ਖੌਲਦਾ, ਮੈਂ ਆਖਾਂ ਮੈਂ ਉਹੀ ਬੋਲਦਾ, ਜੋ ਰਿਹਾ ਹਾਂ ਵੇਖ ਮੈਂ ਚੱਲਿਆ ਪ੍ਰਦੇਸ ਭਰਾਵੋ ਮੈਂ ਚੱਲਿਆ ਪ੍ਰਦੇਸ............।
ਜ਼ਖਮ ਹਾਲੇ ਨਾਸੂਰ ਨਹੀਂ ਹੈ, ਦਿੱਲੀ ਬਹੁਤੀ ਦੂਰ ਨਹੀਂ ਹੈ, ਫਾਂਸੀਆਂ ਚੜ੍ਹੇ, ਤਸੀਹੇ ਝੱਲੇ, ਗੁਲਾਮੀ ਮੁੜ ਮਨਜ਼ੂਰ ਨਹੀਂ ਹੈ, ਆਜ਼ਾਦੀ ਕੋਈ ਹੂਰ ਨਹੀਂ ਜੋ ਲੈ ਬੈਠੇ ਵਿੱਚ ਖੇਸ ਪਿਆ ਬੁਲਾਉਂਦਾ ਦੇਸ ਭਰਾਵੋ ਪਿਆ ਬੁਲਾਉਂਦਾ ਦੇਸ।
(ਸੁਰਜੀਤ ਗੱਗ)
|
|
19 Feb 2013
|