ਪ੍ਰੀਤਐਸੀ ਪ੍ਰੀਤ ਲਗੇ ਮਨ ਮੇਰੇ।ਛੂਟਸ ਜਾਵਨ ਪਾਪ ਘਨੇਰੇ।ਹਿਰਦੇ ਸ਼ਾਂਤ ਵੱਸੇ ਤਿ੍ਪਤੀ,ਕਿ੍ਪਾ ਕਰ ਲੀਜੇ ਮੈਂ ਮੁਗਧ,ਨਾਮ ਪ੍ਰੀਤਮ ਹਿਰਦੇ ਮੇਰੇ ।ਆਲਸ ਕਰੇ ਨਾ ਚਿੱਤ ਵਸਾਏ,ਆਣ ਸਗਲ ਰਖੇ ਵਿੱਚ ਹਨੇਰੇ।ਜਿਨਾਂ ਪ੍ਰੀਤ ਵਸਾਈ ਹਿਰਦੇ,ਉਹੀ ਮਿੱਤਰ ਪਿਆਰੇ ਮੇਰੇ।ਪ੍ਰਾਣਾਂ ਵਿੱਚ ਜਿਸ ਪ੍ਰੀਤਮ ,ਪਾ ਆਨੰਦ ਹੋਏ ਸੱਭ ਤੇਰੇ।