|
 |
 |
 |
|
|
Home > Communities > Punjabi Poetry > Forum > messages |
|
|
|
|
|
ਪ੍ਰੀਤ ਦਾ ਰੰਗ ਸੁਨਿਹਰੀ |
ਹਸਰਤ ਸੀ ਮੇਰੇ ਦਿਲ ਦੀ, ਤੁਸੀਂ ਕਦੇ ਪਾਸ ਮੇਰੇ ਬਹਿੰਦੇ। ਕੁਝ ਮੇਰੇ ਦਿਲ ਦੀ ਸੁਣਦੇ ਕੁਝ ਆਪਣੇ ਦਿਲ ਦੀ ਕਹਿੰਦੇ। ਮੇਰੇ ਅੱਥਰੂਆਂ ਨੇ ਕੀ ਸੀ ਤੇਰੇ ਮਨ ਦੀ ਪਿਆਸ ਬੁਝਾਉਣੀ, ਮੇਰੀ ਅੱਖੀਆਂ ਚੋਂ ਕਿਰ ਕੇ, ਜਿਹੜੇ ਵੱਲ ਧਰਾਤਲ ਵਹਿੰਦੇ। ਤੁਰੇ ਰੁਖ ਕਰਕੇ ਬਰੇਤੇ ਵਲੇ ਉਹਨਾਂ ਮੰਜ਼ਿਲ ਕੀ ਪਾਉਣੀ, ਉਹ ਰਾਹਾਂ ਦੇ ਵਿੱਚ ਗਰਕੇ,ਵਿਚਾਰੇ ਦਰਦ ਜ਼ੁਦਾਈ ਸਹਿੰਦੇ। ਕਈ ਸਾਗਰ ਮਾਰੂਥਲਾਂ ਨੇ ਪੀਤੇ,ਜੋ ਪਿਛੇ ਛੱਡ ਗਏ ਬਰੇਤੇ, ਉੱਡ ਉੱਡ ਰੇਤੇ ਦੇ ਵਾਵਰੋਲੇ,ਭੱਟਕਦੇ ਲਭਦੇ ਪਾਣੀ ਰਹਿੰਦੇ। ਮੇਰੀ ਪ੍ਰੀਤ ਦਾ ਰੰਗ ਸੁਨਿਹਰੀ, ਜੋ ਚਿੱਤ ਮਿਲਨ ਨੂੰ ਲਾਵੇ, ਭਟਕਣ ਪੈਦਾ ਕਰੇ ਲਾਲਸਾ, ਮਨੁੱਖ ਅੰਤਰ ਪੀੜਾ ਸਹਿੰਦੇ।
|
|
07 May 2013
|
|
|
|
ਬਹੁਤ ਖੂਬ ਲਿਖਿਆ ਹੈ ਜੀ ! ਜਿਓੰਦੇ ਵੱਸਦੇ ਰਹੋ,,,
|
|
07 May 2013
|
|
|
|
ਬਹੁਤ ਬਹੁਤ ਆਪ ਜੀ ਅਤੇ ਸਾਰੇ ਪਾਠਕਾਂ ਦਾ ਧੰਨਵਾਦ....ਜੀਉ..
|
|
07 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|