ਨਾ ਡਰ ਕਦੇ ਲਗੇਆ ਬੰਦੂਕ,ਤਲਵਾਰ ਤੋਂ,
ਬੜਾ ਡਰ ਲਗਦਾ ਪ੍ਰੀਤੋ ਤੇਰੇ ਪ੍ਯਾਰ ਤੋਂ.
ਮੇਹਣਾ ਹੁੰਦਾ ਮੁਕਰ ਜਾਣਾ ਮਰਦਾਂ ਨੂੰ ਕੁੜੀਏ,
ਮੁਕਰਨਾ ਨਹੀ ਚਉਂਦਾ ਮੈਂ ਕੀਤੇ ਇਕਰਾਰ ਤੋਂ.
ਤਖ਼ਤ ਹਜਾਰਾ ਤੇ ਚੂਰੀ ਤੇ ਕਦੇ ਯੋਗੀ,
ਮੈਂ ਬੜਾ ਕੁਝ ਸਿਖਿਆ ਰਾਂਝੇ ਮੇਰੇ ਯਾਰ ਤੋਂ.
ਥੋੜੀ ਕੁ ਓਮਰ ਹੈ ਹੁਸਨ ਦੇ ਦੀਵਾਨੇਆਂ ਦੀ,
ਤਾਂਹੀ ਸੱਪ ਵਾਂਗੂ ਡਰਦਾ ਮੈਂ ਤੇਰੇ ਸਿੰਗਾਰ ਤੋਂ.
ਖੜ ਨੀ ਹੋਣਾ ਮੈਥੋਂ ਹਿਕ ਤਾਣ ਬਾਪੂ ਅੱਗੇ,
ਜੰਗ ਨਹੀਓਂ ਜਿਤ ਹੁੰਦੀ ਬੰਦੇ ਬਿਮਾਰ ਤੋਂ.
ਪ੍ਯਾਰ ਦੇ ਲਈ ਲੋਕ ਪਾਗਲ ਹੋ ਜਾਂਦੇ ਨੇ,
ਝੱਟ ਵਾਰ ਦਿੰਦੇ ਜਿੰਦ ਯਾਰ ਦੇ ਦੀਦਾਰ ਤੋਂ.
ਪ੍ਯਾਰ ਤੇਨੂੰ ਕਰਾਂ ਜੇ ਕੱਡਕੇ ਵੀ ਲੈ ਜਾਊਂ ਪਰ,
ਬੜਾ ਡਰ ਲਗਦਾ ਹੈ ਸਹਿਬਾਂ ਜਿਹੀ ਨਾਰ ਤੋਂ.
ਪ੍ਯਾਰ ਵਿਚ ਤਪੇ ਦਾ ਵੈਦ ਕੋਲ ਇਲਾਜ਼ ਹੈਨੀ,
ਤਾਂਹਿਓਂ 'ਜੱਗੀ' ਡਰਦਾ ਪ੍ਯਾਰ ਦੇ ਬੁਖਾਰ ਤੋਂ.