|
 |
 |
 |
|
|
Home > Communities > Punjabi Poetry > Forum > messages |
|
|
|
|
|
ਪ੍ਰੇਮ |
ਖੁੱਲ੍ਹੀਆਂ ਅੱਖਾਂ ਨਾਲ ਜਿੰਨਾ ਕੁਝ ਦਿਸਦਾ ਹੈ ਨਜ਼ਰ ਦੀ ਸੀਮਾ ਤਕ ਤੇਰੇ ਹੀ ਆਕਾਰ ਦਾ ਵਿਸਥਾਰ ਏ
ਬੰਦ ਅੱਖਾਂ ਨਾਲ ਅੰਦਰ ਬਾਹਰ ਤੇਰੀ ਅਸੀਮਤਾ ਮਹਿਸੂਸ ਹੁੰਦੀ ਸਾਰੀ ਭਟਕਣ ਤੇਰੀ ਸਾਰੀ ਅਸੀਮਤਾ ਨੂੰ ਇੱਕੋ ਵਾਰੀ ਛੂਹ ਲੈਣ ਦੀ ਏ
ਸਾਰੇ ਹੌਲ਼ੇ ਭਾਰੇ ਸ਼ਬਦ ਤੇਰੀ ਪਰਿਕਰਮਾ ਕਰਦੇ ਪ੍ਰੇਮ-ਗੀਤ ਬਣਨਾ ਚਾਹੁੰਦੇ ਸਾਰੀ ਮੁਸਕਰਾਹਟ ਤੇਰੀ ਹੋਣਾ ਚਾਹੁੰਦੀ ਸਾਰੇ ਰੰਗ ਇੱਕ ਦੂਏ ’ਚ ਘੁਲ ਮਿਲ ਕੇ ਇੱਕ ਰੰਗ ਬਣਨਾ ਸੋਚਦੇ
ਪ੍ਰੇਮ ਤੋਂ ਅਗਾਂਹ ਕੋਈ ਪ੍ਰਵਚਨ ਨਹੀਂ ਜਾਂਦਾ ਪ੍ਰੇਮ ਦੇ ਸੰਕਲਪ ਦਾ ਕੋਈ ਵਿਕਲਪ ਨਹੀਂ ਤ੍ਰਿਸ਼ਨਾ ਨੂੰ ਉਪਦੇਸ਼ ਦੀ ਸੰਗਲੀ ਨਾਲ ਬੰਨ੍ਹਣ ਦੀ ਬਜਾਏ ਤੇਰੇ ਧੁਰ ਅੰਦਰ ਨਾਲ ਮਿਲਾਉਂਦੇ ਪ੍ਰੇਮ ਦੇ ਆਦਿ-ਮਾਰਗ ’ਤੇ ਤੋਰ ਕੇ ਤੇਰੇ ਨਾਲ ਮੇਲ ਕੇ ਅੰਤ ਕਰਨਾ ਚਾਹੁੰਨਾਂ
ਇਹ ਮੈਂ ਤੋਂ ਤੂੰ ਵੱਲ ਦਾ ਮਾਰਗ ਪ੍ਰੇਮ ਮਾਰਗ, ਭਗਤੀ ਮਾਰਗ ਮੇਰੇ ਧੁਰ ਅੰਦਰ ਨੂੰ ਤੇਰੇ ਸਭ ਕਾਸੇ ਨਾਲ ਜੋੜਦਾ
ਜਸਵੰਤ ਜ਼ਫ਼ਰ
|
|
21 Jan 2013
|
|
|
|
Realy Very Nycc......tfs......
|
|
21 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|