ਪ੍ਰੇਮ ਉਮਾਹਾਹਰ ਪੱਲ ਲੋਹੜੀ ਜੇ ਪ੍ਰੇਮ ਉਮਾਹਾ।ਪ੍ਰੀਤ ਪ੍ਰਵਾਨ ਕਰ ਵੱਸੇ ਵਿੱਚ ਸਾਹਾ।ਤੂੰ ਬਣ ਮਿੱਤਰ ਸਹੀ ਦੱਸੇਂ ਰਾਹਾ।ਮਿਲ ਤੂੰ ਪ੍ਰੀਤਮ ਮੈਂ ਖੱਟਿਆ ਲਾਹਾ।ਆ ਮਿਲ ਮੇਰੇ ਪ੍ਰੀਤਮ ਪਿਆਰਿਆ.........ਨਾ ਉਸ ਚਿਹਨ ਨਾ ਰੂਪ ਦਿਖਾਵੇ।ਨਾ ਉਹ ਜੋਰ ਮੇਰੇ ਚਿੱਤ ਸਮਾਵੇ।ਸਹਿਜ ਸੁਭਾਅ ਅੰਦਰ ਫੇਰਾ ਪਾਵੇ।ਕਦੀ ਕਦੀ ਝਰਨਾਹਟ ਛਿੱੜ ਜਾਵੇ।ਮੈਂ ਕੀ ਜਾਣਾ ਤੂੰ ਆਪ ਪਸਾਰਿਆ............ਮੈਂ ਲਿਪਤੀ ਸੰਸਾਰ ਤੂੰ ਨਿਰਲੇਪਾ।ਤੋੜ ਦੇਹ ਪੱਲ ਚ ਭਰਮ ਭੁਲੇਖਾ।ਮੈਂ ਕਿੰਝ ਪ੍ਰਵਾਨ ਹੋਵਾਂ ਵਿੱਚ ਭੇਖਾ।ਮੈਂ ਨਿਰਗੁਣਹਾਰੀ ਕਿੰਝ ਛੁੱਟੇ ਲੇਖਾ।ਤੂੰ ਕਰ ਕਿ੍ਰਪਾ ਮੈਂ ਸਵਾਰਿਆ...............