Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪ੍ਰਕਾਸ਼ ਆਰਟਿਸਟ ਨੂੰ ਯਾਦ ਕਰਦਿਆਂ

ਬਰਸੀ 28 ਮਈ ਨੂੰ

ਸੋਚ

ਨਦੀ ਤੋਂ
ਦਰਿਆ ਬਣ ਜਾਣਾ
ਫਿਰ, ਸਮੁੰਦਰ ’ਚ ਉਤਰ ਜਾਣਾ
ਇਹ ਮੈਂ ਸੋਚਿਆ ਤਾਂ ਸੀ
ਪਰ ਆਪਣਾ ਆਪ
ਖ਼ਤਮ ਕਰ ਦੇਣਾ
ਮਤਲਬ ਕਿ
ਵੱਡਾ ਬਣਨ ਦੀ ਦੌੜ ’ਚ
ਆਪਣੀ ਹੋਂਦ ਗਵਾ ਦੇਣਾ
ਇਹ ਮੈਂ ਨਹੀਂ ਸੋਚਿਆ
ਤੇ ਨਾ ਹੀ ਚਾਹਿਆ ਸੀ
ਇਕੱਲੇਪਣ ਦੇ ਅਹਿਸਾਸ ’ਚ
ਸੋਚ ਦੇ ਘੋੜੇ ਦੌੜਾਣਾ
ਬੁਰਾ ਨਹੀਂ ਹੁੰਦਾ
ਸੁਪਨਿਆਂ ਦਾ ਕੀ ਏ
ਬਣਦੇ ਨੇ ਟੁੱਟ ਜਾਂਦੇ ਨੇ
ਜਿਵੇਂ ਕੋਈ
ਦਿਨ ਦਿਹਾੜੇ ਲੁੱਟ ਜਾਂਦੇ ਨੇ
ਵੈਸੇ
ਦਰਿਆ ’ਚ ਤਾਂ ਕਦੀ ਵੀ ਉਤਰਿਆ
ਜਾ ਸਕਦਾ ਹੈ।

26 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਵਾਰਗੀ

ਉਸ ਨੂੰ ਬੜਾ ਚੰਗਾ ਲੱਗਦਾ ਹੈ
ਕਿਸੇ ਧੁੰਦ ਦਾ ਉਤਰ ਆਣਾ
ਗੁਣ-ਗੁਣਾਉਂਦੇ ਹੋਏ ਕੋਈ ਗੀਤ
ਦੂਰ ਤਕ ਨਿਕਲ ਜਾਣਾ
ਤੇ ਇਸ ਠਹਿਰੀ ਹੋਈ ਧੁੰਦ ’ਚ ਕਿਤੇ
ਆਪਣਾ ਆਪ ਗੁਆ ਦੇਣਾ
ਸੁੰਨਸਾਨ ਰਾਹਾਂ ’ਤੇ
ਲੜਖੜਾਉਂਦੇ ਚਲਦੇ ਹੋਏ
ਕਿਸੇ ਧੁੰਦ ’ਚ ਠਹਿਰ ਜਾਣਾ
ਇੱਕ ਇੰਤਜ਼ਾਰ ਲਈ
ਸ਼ਾਇਦ, ਕੋਈ ਗੀਤ ਉਤਰ ਆਏ
ਜੋ, ਮਨ ਨੂੰ ਗਰਮਾ ਜਾਏ
ਕੋਈ ਸੁਪਨਾ ਸਜਾ ਜਾਏ
ਸੋਚ ਨੂੰ ਭਰਮਾ ਜਾਏ
ਭਟਕਣ ਹੈ ਕਿ ਭਰਮਾਉਂਦੀ ਹੈ
ਇੱਕ ਟੀਸ ਹੈ ਜੋ
ਰਹਿ ਰਹਿ ਕੇ ਉਭਰ ਆਉਂਦੀ ਹੈ
ਠਹਿਰੀ ਹੋਈ ਧੁੰਦ ’ਚ
ਇੱਕ ਆਵਾਰਗੀ ਦੇ ਆਲਮ ’ਚ
ਪੱਥਰਾਂ ਨਾਲ ਟਕਰਾਉਂਦੇ ਹੋਏ
ਨਵੇਂ ਰਾਹ ਬਣਾਉਂਦੇ ਹੋਏ
ਸੁਪਨੇ ਸਜਾਉਂਦੇ ਹੋਏ
ਦੂਰ ਤਕ ਨਿਕਲ ਜਾਣਾ
ਸੁਪਨਾ ਤੇ ਫਿਰ ਸੁਪਨਾ ਹੈ
ਬਣਦਾ ਹੈ ਤੇ ਟੁੱਟ ਜਾਂਦਾ ਹੈ
ਉਹ ਫਿਰ ਸੁਪਨਾ ਸਜਾਉਂਦਾ ਹੈ
ਉਸ ਦੀ ਕਦੀ ਬੁੱਕਲ ਮਾਰਦਾ ਹੈ
ਤੇ ਕਦੀ ਵਿਛਾਉਂਦਾ ਹੈ
ਤੇ ਇਸੇ ਤਰ੍ਹਾਂ
ਠਹਿਰੀ ਹੋਈ ਧੁੰਦ ’ਚ
ਉਹ ਦੂਰ ਤਕ ਨਿਕਲ ਜਾਂਦਾ ਹੈ।
ਪਤਾ ਨਹੀਂ
ਇਨਸਾਨਾਂ ਦੇ ਜੰਗਲ ’ਚ
ਭਟਕਦਾ ਰਿਹਾ ਇਕੱਲਾ
ਆਪਣਾ ਹੀ ਪਰਛਾਵਾਂ ਲਈ
ਰਿਹਾ ਸੋਚਦਾ
ਕਿਸ ਪਾਸੇ ਜਾਵਾਂ
ਜਿੱਥੋਂ ਤਕ ਨਜ਼ਰ ਗਈ
ਹਨੇਰਾ ਹੀ ਹਨੇਰਾ ਸੀ
ਦਿਲ ਨੇ ਚਾਹਿਆ ਸੀ
ਰੋਸ਼ਨੀ ਬਣ ਖਿਲਰ ਜਾਵਾਂ
ਪਤਾ ਨਹੀਂ ਕਿਸ ਰਸਤੇ ਦੀ
ਤਲਾਸ਼ ਹੈ ਲੋਕਾਂ ਨੂੰ
ਅੱਗ ਹੱਥਾਂ ’ਚ ਲਈ ਫਿਰਦੇ ਨੇ
ਏਧਰ ਜਾਵਾਂ ਜਾਂ ਓਧਰ ਜਾਵਾਂ
ਘੁਟਨ ਹੈ, ਚੁੱਪ ਹੈ
ਅਤੇ ਅਜਨਬੀ ਜਿਹੇ ਲੋਕ
ਇਸ ਤਰ੍ਹਾਂ ਨਾ ਹੋਵੇ ਕਿਤੇ
ਕੋਹਰਾ ਬਣ ਕਿਤੇ
ਧੁੰਦ ’ਚ ਠਹਿਰ ਜਾਵਾਂ
ਚਾਹੋ ਲੱਖ ਭਾਵੇਂ ਤੁਸੀਂ
ਭੁੱਲਣਾ ਮੁਸ਼ਕਲ ਹੈ ਮੈਨੂੰ
ਮੈਂ ਉਹ ਨਹੀਂ, ਜਿਸ ਨੂੰ ਤੁਸੀਂ ਮਿਲੋ
ਤੇ ਫਿਰ ਤੁਹਾਡੇ ਜ਼ਿਹਨ ’ਚੋਂ
ਬਰਫ਼ ਦੀ ਤਰ੍ਹਾਂ ਪਿਘਲ ਜਾਵਾਂ।

26 May 2013

Reply