Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪਰਛਾਵੇਂ

ਜਦ ਵੀ ਨਜ਼ਰੀਂ ਪੈਂਦਾ, ਹੱਸਦਾ-ਗਾਉਂਦਾ ਹੈ,
ਮੁੱਕਿਆ-ਮਰਿਆ, ਜ਼ਿੰਦਾ-ਦਿਲੀ ਦਿਖਾਉਂਦਾ ਹੈ।

 

ਸੁਭਾ, ਦੁਪਿਹਰਾਂ, ਸ਼ਾਮਾਂ, ਰਾਤਾਂ ਬਾਤਾਂ ਪਾ,
ਏਦਾਂ ਹੀ ਵਕਤਾਂ ਦਾ ਜੀ ਪਰਚਾਉਂਦਾ ਹੈ।

 

ਜਾਣ-ਬੁੱਝ ਕੇ ਦੂਰੀ ਰੱਖੀ ਚੱਲ ਰਿਹੈ,
ਖੌਰੇ ਕਿੰਨੀ ਸ਼ਿੱਦਤ ਦੇ ਨਾਲ ਚਾਹੁੰਦਾ ਹੈ।

 

ਹੈਨ ਫ਼ਾਸਲੇ ਲੰਬੇ, ਰਾਹ ਵੀ ਜ਼ਖਮੀ ਨੇ,
ਫ਼ਿਰ ਵੀ ਹੌਲੀ-ਹੌਲੀ ਤੁਰਿਆ ਆਉਂਦਾ ਹੈ।

 

ਨੁਕਤਾ ਸਮਝ ਨਾ ਆਇਆ, ਸਿੱਧੇ ਖੜਿਆਂ ਦੇ,
ਟੇਢੇ ਜਹੇ ਪਰਛਾਵੇਂ ਕੌਣ ਬਣਾਉਂਦਾ ਹੈ।

 

 

© ਬਾਬਾ ਬੇਲੀ

30 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ......Tfs.....

30 Jan 2013

Reply