ਮੇਰੇ ਮਹਿਬੂਬਮੈਂ ਪਰਤਾਂਗਾ।ਪਰਤਾਂਗਾ ਉਨ੍ਹਾਂ ਲਈ…ਜੋ ਮੇਰੀਆਂ ਬਾਂਹਾਂ ਬਣੇਧੁੱਪਾਂ ਵਿੱਚ ਛਾਂਵਾਂ ਬਣੇਦੁੱਖਾਂ ਵਿੱਚ ਮਾਵਾਂ ਬਣੇ।ਤੇਬਚਾਈ ਰੱਖਿਆਮੈਨੂੰ, ਮੇਰੀ ਹੋਂਦ ਨੂੰਤੇਰੇ ਦਿੱਤੇ ਦੁੱਖਾਂ ਤੋਂਕੰਡਿਆਲੇ ਰੁੱਖਾਂ ਤੋਂਹਿਜਰ ਦੀਆਂ ਭੁੱਖਾਂ ਤੋਂ।ਪਰਤੂੰ ਨਾ ਸੋਚੀਂ।ਕਿਮੈਂ ਪਰਤਿਆਤੈਨੂੰ ਵੇਖਣ ਲਈਜੇ …ਤੂੰ ਅਜਿਹਾ ਸੋਚਿਆ ਤਾਂਗ਼ਲਤ ,ਬਿਲਕੁਲ ਗ਼ਲਤਮੈਨੂੰ ਵੀ ਸਰ ਗਿਆਮੇਰਾ ਊਣਾ ਪਾਸਾ ਭਰ ਗਿਆਮੈਂ ਡੁੱਬਦਾ ਡੁੱਬਦਾ ਤਰ ਗਿਆਜਿਨ੍ਹਾਂ ਦੀਆਂ ਦੁਆਵਾਂ ਨਾਲ।ਮੈਂ ਪਰਤਾਂਗਾ ਉਨ੍ਹਾਂ ਲਈਮੇਰੇ ਮਹਿਬੂਬਮੈਂ ਪਰਤਾਂਗਾ…।
ਸੁਖਪਾਲ ਕਿੰਗਰਾ-ਸੰਪਰਕ: 95696-41013