ਵਤਨ ਕਰਦਾ ਹੈ ਪੁਕਾਰ ਸਮਝ ਜਾਉ।
ਵਤਨ ਹੈ ਇੱਕ ਹਥਿਆਰ ਸਮਝ ਜਾਉ।ਲੋੜ ਸੀ ਵਤਨ ਨੂੰ ਅਸ਼ੀਂ ਲੱਭ ਲਏ ਨੇਤਾ,ਸ਼ਹੀਦਾਂ ਦੀ ਹੈ ਲਲਕਾਰ ਸਮਝ ਜਾਉ।ਰੋਟੀਆਂ ਦੀ ਨਹੀਂ ਘਾਟ ਗੱਲ ਸਨਮਾਨ ਦੀ,ਸ਼ਹਾਦਤ ਨਾ ਬਣੇ ਸੰਸਕਾਰ ਸਮਝ ਜਾਉ।ਧੰਦਿਆਂ ਦੀ ਹਰ ਇੱਕ ਨੂੰ ਲੋੜਕਾਰੋਬਾਰ ਕਰੋ,ਦੇਸ਼ ਨੂੰ ਨਾ ਜਾਇਉ ਡਕਾਰ ਸਮਝ ਜਾਉ।ਆਜ਼ਾਦ ਹੋ, ਆਬਾਦ ਰਹੋ ਤੇ ਰਹਿਣ ਦਿਉ,ਇੱਜ਼ਤ ਨਾ ਕਰਿਉ ਤਾਰ-ਤਾਰ ਸਮਝ ਜਾਉ।ਰਾਜ ਲਈ ਤਾਂ ਲੋੜ ਹੈ ਜਿਉਂਦੇ ਹੋਏ ਲੋਕਾਂ ਦੀ,ਰਾਜ ਦੀ ਖਾਤਰ ਨਾ ਦਿਉ ਮਾਰ ਸਮਝ ਜਾਉ।