|
 |
 |
 |
|
|
Home > Communities > Punjabi Poetry > Forum > messages |
|
|
|
|
|
ਪੁਖ਼ਰਾਜ਼ |
ਅਸਲ ਵਿੱਚ ਮੇਰੀ ਮਸ਼ੂਕ ਪਿੰਡ ਦੀ ਇੱਕ ਖ਼ਿਆਲੀ ਕੁੜ੍ਹੀ ਹੈ ਜਿਸਦਾ ਦਿਲ-ਅੰਦਰ ਕੁਦਰਤੀ ਸ਼ਕਤੀਆਂ ਵਾਲਾ ਪੁਖ਼ਰਾਜ਼ ਹੈ, ਮੈਂ ਇੱਟ ਬਾਲੇ ਦੀ ਪੁਰਾਣੀ ਸਵਾਤ ਵਿੱਚ ਲੇਟਿਆ, ਛੱਤ ਉੱਤੇ ਅੱਖਾਂ ਨਾਲ ਉਸ ਬਾਰੇ ਕੁਝ ਲਿਖ ਰਿਹਾਂ ਹਾਂ
ਸਵਾਤ ਵਿਚਲੀ ਟਾਕੀ ਵਿੱਚ ਹਰੇ ਰੰਗ ਦਾ ਫ਼ੁੱਲ ਬੂਟੀਆਂ ਵਾਲਾ ਸ਼ੀਸ਼ਾ ਜੜ੍ਹਿਆ ਹੋਇਆ ਹੈ, ਜਿਸ ਦੀ ਇੱਕ ਕੰਨੀ ਟੁੱਟੀ ਹੋਣ ਕਾਰਣ ਚੰਦ ਦਾ ਪੂਰਾ ਟੁੱਕੜਾ ਮੈਨੂੰ ਵਿੱਖ ਰਿਹਾ ਹੈ, ਜਿਸਨੇ ਮੇਰਾ ਧਿਆਨ ਕੁਝ ਸਮੇਂ ਲਈ ਆਪਣੇ ਵੱਲ ਖਿੱਚ ਲਿਆ ਹੈ, ਵਗਦੀ ਹਵਾ ਦੀ ਚੁਟਕੀ ਮੇਰੀ ਟਕਟਕੀ ਤੋੜਦੀ ਹੈ
ਅਚਾਨਕ ਉਹ ਲੱਕ ਦੀ ਪੇਟੀ ਉੱਤੇ, ਸੰਗਲੀਆਂ ਵਿੱਚ ਲਮਕਦੇ ਚਾਂਦੀ-ਸਿੱਕਿਆਂ ਵਾਲਾ ਝਾਲਰ ਪਾਈਂ ਮੇਰੇ ਅੱਗੋਂ ਦੀ ਗੁਜ਼ਰਦੀ ਹੈ, ਮੈਥੋਂ ਉਹਲੇ ਹੋਣ ਲਈ ਤੇਜ਼ ਹੋਏ ਪੈਰਾਂ ਕਾਰਣ ਦਮੜੀ ਸਿੱਕੇ ਇੱਕ ਦੂਜੇ ਵਿੱਚ ਵੱਜਦੇ ਹਨ ਜਿਸ ਨਾਲ ਅਜ਼ੀਬ ਕਿਸਮ ਦੀ ਧੁੰਨ ਨਿਕਲਦੀ ਹੈ, ਮੈਂ ਸੁਰ ਵਿੱਚ ਮਸਤ ਹੋਇਆ ਕੀਲਿਆ ਜਾਂਦਾ ਹਾਂ
ਦੀਵੇ ਦੀ ਬੱਤੀ ਰਾਤ ਵਾਂਗ ਸ਼ਾਂਤ ਹੈ, ਜੋ ਹਵਾ ਦੇ ਬੁੱਲ੍ਹੇ ਕਾਰਣ ਕਦੇ ਕਦੇ ਥੋੜੀ ਭਟਕ ਜਾਂਦੀ ਹੈ, ਦੀਵੇ ਦੀ ਰੌਸ਼ਨੀ ਵਲੋਂ ਪਹਿਲੀ ਵਾਰ ਉਹ ਆਪਣਾ ਮੁਖੜਾ ਲੈ ਕੇ ਸਾਹਮਣੇ ਆਈ ਹੈ, ਮੈਂ ਉਸਦੀਆਂ ਹਰੀਆਂ ਅੱਖਾਂ ਵਿੱਚ ਪਏ ਸੁਨਹਿਰੀ ਚੱਕਰਾਂ ਕਰਕੇ ਅੱਖ ਝਪਕਣ ਲਗਦਾ ਹਾਂ
ਉਸਦੇ ਬੁੱਲ੍ਹਾਂ ਉੱਤੇ ਮਿੱਠੇ ਸ਼ਹਿਦ ਦਾ ਛਿਲਕਾ ਉਤਾਰ ਆਇਆ ਹੈ, ਜਿਸ ਉੱਤੇ ਪਲ ਪਿਛੋਂ ਉਹ ਆਪਣੀ ਜੀਭ ਦਾ ਅਗਲਾ ਹਿੱਸਾ ਫੇਰ ਲੈਂਦੀ ਹੈ ਉਹ ਵਸ ਵਿੱਚ ਹੋਈ ਚਾਲ ਵਿੱਚ ਮੇਰੇ ਵੱਲ ਵੱਧਦੀ ਹੈ, ਤੇ ਮੈਂ ਉਸਦੀਆਂ ਅੱਖਾਂ ਵਿੱਚ ਭਸਮ ਹੁੰਦਾ ਹੁੰਦਾ ਆਪਣੀਆਂ ਅੱਖਾਂ ਉੱਤੇ ਹੱਥ ਰੱਖ ਲੈਂਦਾ ਹਾਂ
ਮੇਰੀ ਅੱਖ ਬੰਦ ਹੈ ਤੇ ਦਿਮਾਗ਼ ਵਿੱਚ ਘੁੰਮਨਘੇਰੀਆਂ ਪਈਆਂ ਹੋਈਆਂ ਹਨ ਜੋ ਦਾਣੇ ਮੰਗਣ ਵਾਲੀ ਦੀ ਫਿਰਕੀ ਵਾਂਗ ਬਾਹਰ ਨੂੰ ਆਉਂਦੀਆਂ ਹਨ, ਉਹ ਦੈਵੀ ਸ਼ਕਤੀਆਂ ਵਾਲਾ ਪੁਖ਼ਰਾਜ਼ ਲਾਹੀ ਮੇਰੇ ਸਿਰਹਾਣੇ ਬੈਠੀ ਹੈ, ਮੇਰੇ ਕੋਲ ਅੱਖ ਖੋਲ੍ਹਣ ਦੀ ਹਿੰਮਤ ਨਹੀਂ ਹੈ, ਤੇ ਮੈਂ ਫਿਰ ਸੁਪਨਿਆਂ ਵਿੱਚ ਉਸ ਖ਼ਿਆਲੀ ਕੁੜੀ ਬਾਰੇ ਲਿਖਣ ਲਈ ਏਧਰ ਓਧਰ ਕੁਝ ਲੱਭ ਰਿਹਾਂ ਹਾਂ
thanks to read previous posts
|
|
12 Dec 2010
|
|
|
|
ਬਾ-ਕਮਾਲ ,,,,,,,,,,
ਤੁਹਾਡੇ ਖਿਆਲਾਂ ਦੀ ਉਡਾਨ ਕਮਾਲ ਦੀ ਏ, ਬਹੁਤ ਖੂਬ ਸਰ ਜੀ ,,,,,,,,,,,,,,, ਸਾਂਝਾ ਕਰਦੇ ਰਹੋ ,,,,,,,,,,,,,,,,,, ਸ਼ੁਕਰੀਆ ,,,,,,,,,,,,
|
|
12 Dec 2010
|
|
|
|
bhut vadiya ..
bhut kamaal da likhde o tuci g.. lajwab
|
|
12 Dec 2010
|
|
|
|
bahut sohni post e tuhadi really ..............
|
|
12 Dec 2010
|
|
|
|
pukhraaz bhut ghaint hai veer....
|
|
13 Dec 2010
|
|
|
|
|
as usaual ...........awesome !!!
merian akhan agge poora scene ghum gya...........kmaal di shayri hai tuhadi.
|
|
13 Dec 2010
|
|
|
|
|
Hats off bai ji
kmaal krti tusi .....thanx..... hameshan di trha inni vadhia rachna sade naal sanjhia krn lai ....
|
|
13 Dec 2010
|
|
|
|
Harpreet veere as usual nice one...
|
|
13 Dec 2010
|
|
|
|
tusi apni kavita ch hee sabh lafz wart lainde ho.. sade kol tareef layi kujh bachda hee nahi... ;)
as usual veere.. awesome..!!
|
|
13 Dec 2010
|
|
|
|
|
|
|
|
 |
 |
 |
|
|
|