|
 |
 |
 |
|
|
Home > Communities > Punjabi Poetry > Forum > messages |
|
|
|
|
|
ਉਹ ਪੰਜਾਬ ਨਹੀਂ ਲੱਭਦਾ |
ਮੈਂ ਬੋਲੀ ਤੇਰੀ ਧਰਤ ਦੀ ਵੇ ਤੈਨੂੰ ਕਹਿੰਦੀ, ਲੱਗਦੈ ਹੁਣ ਕੁਝ ਸਾਲਾਂ ਤੱਕ ਮੈਂ ਨਾ ਜਿਊਂਦੀ ਰਹਿੰਦੀ। ਨਾ ਹੁਣ ਅੱਲ੍ਹੜ ਮਟਿਆਰਾਂ ਨਾ ਕੋਈ ਗੱਭਰੂ ਚੱਜ ਦਾ, ਦੱਸ ਕਿਧਰ ਨੂੰ ਜਾਵਾਂ ਉਹ ਪੰਜਾਬ ਨਹੀਂ ਲੱਭਦਾ
ਨਾ ਖੂਹ ਦੀਆਂ ਟਿੰਡਾਂ ਚੱਲਦੀਆਂ ਨਾ ਮਿੱਠੇ ਪਾਣੀ, ਲੋਕੀਂ ਫਿਰਦੇ ਮੱਛਰੇ ਨਾ ਕੋਈ ਸੁਣਦਾ ਬਾਣੀ। ਨਸ਼ਿਆਂ ਦੇ ਨਾਲ ਬੁਝ ਗਿਆ ਚਿਹਰਾ ਦਗਦਾ, ਦੱਸ ਕਿੱਧਰ ਨੂੰ ਜਾਵਾਂ ਉਹ ਪੰਜਾਬ ਨਹੀਂ ਲੱਭਦਾ।
ਸੱਭਿਆਚਾਰ ਨੂੰ ਭੁੱਲ ਗਏ ਪਾ ਅੰਗਰੇਜ਼ੀ ਬਾਣੇ, ਪੌਪ ਸੰਗੀਤ ’ਚ ਡੁੱਬ ਗਏ ਭੁੱਲ ਵਿਰਸੇ ਦੇ ਗਾਣੇ। ਮੇਰੇ ਦਿਲ ’ਤੇ ਚੋਟਾਂ ਲੱਗੀਆਂ ਦੁੱਖ ਜਾਂਦਾ ਵਧਦਾ, ਦੱਸ ਕਿੱਧਰ ਨੂੰ ਜਾਵਾਂ ਉਹ ਪੰਜਾਬ ਨਹੀਂ ਲੱਭਦਾ।
ਰੱਖ ਲਓ ਮੇਰੀ ਲਾਜ ਚੰਗੇ ਗੀਤਾਂ ਨੂੰ ਗਾ ਕੇ, ਲਾ ਕੇ ਚਾਦਰੇ, ਛੱਡ ਕੇ ਤੁਰਲੇ, ਗਲ ਵਿੱਚ ਕੈਂਠੇ ਪਾ ਕੇ। ਜੱਗ ਵਿੱਚ ਪੁੱਤ ਪੰਜਾਬ ਦਾ ਵੱਖਰਾ ਹੀ ਫੱਬਦਾ, ਦੱਸ ਕਿੱਧਰ ਨੂੰ ਜਾਵਾਂ ਉਹ ਪੰਜਾਬ ਨਹੀਂ ਲੱਭਦਾ।
ਇੰਦਰਪਾਲ ਸਿੰਘ ਊਰਨਾ
|
|
15 Jun 2012
|
|
|
|
ਬਹੁਤ ਸੋਹਣੀ ਰਚਨਾ ਬਿੱਟੂ ਬਾਈ ਜੀ, ਸ਼ੁਕਰੀਆ ਕਰਨ ਲਈ...........
ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ
|
|
15 Jun 2012
|
|
|
|
|
|
Loki firde machhre, na koi sunnda baani. :)
Bahut khoob. TFS. :)
|
|
16 Jun 2012
|
|
|
|
|
ਬਹੁਤ ਸੋਹਣਾ ਜੀ ........ਵਧੀਆ ਲਿਖਿਆ ਇੰਦਰਪਾਲ ਜੀ ਨੇ .......ਧੰਨਬਾਦ ਬਿੱਟੂ ਵੀਰ ਸਾਂਝਿਆ ਕਰਨ ਲਈ
ਬਹੁਤ ਸੋਹਣਾ ਜੀ ........ਵਧੀਆ ਲਿਖਿਆ ਇੰਦਰਪਾਲ ਜੀ ਨੇ .......ਧੰਨਬਾਦ ਬਿੱਟੂ ਵੀਰ ਸਾਂਝਿਆ ਕਰਨ ਲਈ
|
|
16 Jun 2012
|
|
|
|
bhout hi vadoian gajjal pass kiti hai verr j'
|
|
16 Jun 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|