ਪੰਜਾਬ ਨੂ ਨਜਰਾ ਲਾ ਨੂ ਗਿਆ
ਫੁੱਲਾ ਚੋ ਫੁੱਲ ਗੁਲਾਬ ਨੂ
ਸੋਹਣੇ ਰੰਗਲੇ ਪੰਜਾਬ ਨੂ
ਕੋN ਨਜ਼ਰਾ ਹੁਣ ਲਾ ਨੇ ਗਿਆ
ਇਕ ਪਿਤਾ ਏਕਸ ਕੇ ਹਮ ਬਾਰਿਕ , ਪ੍ਰੀਤ ਗੀਤ ਦੇ ਸਬ ਪ੍ਰਚਾਰਕ
ਕੋਣ ਉਨ੍ਹਾ ਦਿਯਾ ਅਕਲਾ ਚ ਫਿਤੂਰ ਪਾ ਨੀ ਗਿਆ
ਸਾਂਝੀ ਮਿੱਟੀ , ਸਾਂਝਾ ਪਾਣੀ , ਸਾਂਝਾ ਪਓ , ਸਾਂਝੀ ਮਾ ਰਾਨੀ
ਨਫਰਤਾ ਦੀ ਹਵਾ ਕੇਹੜਾ ਚੰਦ੍ਰਾ ਝੂਲਾ ਲਾ ਨੀ ਗਿਆ
ਉੱਡ ਗਿਆ ਅਮਨ ਇਮਾਨ ਨੀ ਸਾਡਾ
ਸਦਿਯਾ ਜਾ ਰਿਹਾ ਗੁਲਿਸਤਾਂ ਅਸਾਡਾ
ਖੂਨ ਖਰਾਬਾ ਰੋਜ਼ ਹੁੰਦਾ ਦੇਖ ਦੇਖ
ਲਗਦਾ ਮਿਰਚ ਦਾ ਛਿਤ
ਮਿਠੜੇ ਖੂਨ ਚ ਪਾਣੀ ਕੋਈ ਪਾ ਨੀ ਗਯਾ
ਪੰਜਾ ਪਨਿਯਾ ਦੀ ਆਬ ਪਹਲਾ ਰੁਲ ਗਈ
ਹੁਣ ਇਧਰ ਦਾ ਪਾਣੀ ਉਧਰੋ ਨਾ ਲੰਘੇ
ਮਿਸ਼ਰੀ ਜੇਹੇ ਪਾਣੀ ਚ ਜ਼ਹਰ ਕੇਹੜਾ ਪਾ ਨੀ ਗਯਾ
ਫੁੱਲਾ ਚੋ ਫੁੱਲ ਗੁਲਾਬ ਨੂ
ਸੋਹਣੇ ਰੰਗਲੇ ਪੰਜਾਬ ਨੂ
ਕੋੰ ਨਜ਼ਰਾ ਹੁਣ ਲਾ ਨੇ ਗਿਆ