ਪੰਜਾਬ
ਇੱਕ ਲਹਿੰਦਾ ਇੱਕ ਚੜ੍ਹਦਾ ਹੋਇਆ।
ਦਰਦ ਪੰਜਾਬ ਦਾ ਕਿਸ ਨੂੰ ਹੋਇਆ।
ਦੇਸ਼ ਆਜ਼ਾਦੀ ਲਈ ਸ਼ਹੀਦ ਜੋ ਹੋਏ,
ਪੰਜਾਬੀਆਂ ਨਾਲ ਇੰਨਸਾਫ਼ ਕੀ ਹੋਇਆ।
ਅੰਗਰੇਜਾਂ ਨਾਲ ਲੜਾਈਆਂ ਲੜਦੇ,
ਸਾੜਾ ਵਿਰਸਾ ਸਾਥੋਂ ਸਾਂਭ ਨਾ ਹੋਇਆ।
ਵੰਡ ਕਰਨੀ ਸੀ ਭਾਰਤ ਵੰਡ ਲੈਂਦੇ,
ਵੰਡ ਪੰਜਾਬ ਦੀ ਕੀ ਸਮਝੌਤਾ ਹੋਇਆ।
ਬਦਲ ਲੈਂਦੇ ਕਿੰਝ ਦੱਸ ਯਾਰ ਪੁਰਾਣੇ,
ਯਾਰੀਆਂ ਤੋੜਣ ਲਈ ਧੋਖਾ ਹੋਇਆ।
ਹਮਸਾਏ ਕਰ ਫਿਰ ਮਿਲਣ ਨਾ ਦੇਣਾ,
ਹਾਉਕੇ ਲੈਣੇ ਯਾਦਾਂ ਦਾ ਦਰਦ ਪ੍ਰੋਇਆ।
ਟੋਟੇ ਜਿਸਮ ਦੇ ਕਿਸਨੂੰ ਚੰਗੇ ਲਗਦੇ,
ਵੰਡ ਭਰਾਂਵਾਂ ਹਾਕਮ ਕਿੰਝ ਖੁਸ਼ ਹੋਇਆ।
ਸੁਹਿਰਦ ਨਾ ਪਹਿਲੇ ਨਾ ਹਾਕਮ ਹੁਣ ਦੇ,
ਪੰਜਾਬੀ ਹੱਕ ਨਾ ਕਿਸੇ ਨੂੰ ਪੋਹਿਆ।
ਲੋਕ ਪਾਣੀ ਧਰਤੀ ਅਕਾਸ਼ ਸੱਭ ਵੰਡਕੇ ਵੀ,
ਹਵਾ ਪੰਛੀ ਚੰਦ ਸੂਰਜ ਵੰਡ ਨਾ ਹੋਇਆ।
ਰਾਜ ਲਈ ਵੰਡਿਆ ਫਿਰ ਅੱਗੇ ਵੰਡ ਦਿਤਾ,
ਕੂਝ ਹਿਮਾਚਲ ਕੁਝ ਹਰਿਆਣਾ ਹੋਇਆ।
ਧਰਮ ਵਿਰਸਾ ਭਾਈਚਾਰਾ ਵੰਡ ਕੇ,
ਧਰਮੀ ਰਾਜਾ ਅੱਜੇ ਤਿ੍ਪਤ ਨਾ ਹੋਇਆ।
ਪੰਜਾਬੀਅਤ ਵਿਸਰੀ ਪੰਜਾਬੀਆਂ ਕੋਲੋਂ,
ਹਿੱੱਤ ਪ੍ਰਰਾਇਆ ਕਿੰਝ ਪਲੋਸੇ ਮੋਇਆ।
ਪੰਜਾਬ ਜੇ ਸੂਰਤ ਰੱਖ ਰੂਹ ਪੰਜਾਬੀ,
ਮਾਤ ਭਾਸ਼ਾ ਹੱਕ ਅਲੋਪ ਕਿਉਂ ਹੋਇਆ।
ਜੀਉਣ ਲਈ ਘਾਣ ਜੇ ਸੁਰਤ ਦਾ ਕੀਤਾ,
ਰਾਜ ਸਤ੍ਹਾ ਅੱਜੇ ਵੀ ਧਰਮੀ ਨਾ ਹੋਇਆ।
ਪੰਜਾਬ
ਇੱਕ ਲਹਿੰਦਾ ਇੱਕ ਚੜ੍ਹਦਾ ਹੋਇਆ।
ਦਰਦ ਪੰਜਾਬ ਦਾ ਕਿਸ ਨੂੰ ਹੋਇਆ।
ਦੇਸ਼ ਆਜ਼ਾਦੀ ਲਈ ਸ਼ਹੀਦ ਜੋ ਹੋਏ,
ਪੰਜਾਬੀਆਂ ਨਾਲ ਇੰਨਸਾਫ਼ ਕੀ ਹੋਇਆ।
ਅੰਗਰੇਜਾਂ ਨਾਲ ਲੜਾਈਆਂ ਲੜਦੇ,
ਸਾੜਾ ਵਿਰਸਾ ਸਾਥੋਂ ਸਾਂਭ ਨਾ ਹੋਇਆ।
ਵੰਡ ਕਰਨੀ ਸੀ ਭਾਰਤ ਵੰਡ ਲੈਂਦੇ,
ਵੰਡ ਪੰਜਾਬ ਦੀ ਕੀ ਸਮਝੌਤਾ ਹੋਇਆ।
ਬਦਲ ਲੈਂਦੇ ਕਿੰਝ ਦੱਸ ਯਾਰ ਪੁਰਾਣੇ,
ਯਾਰੀਆਂ ਤੋੜਣ ਲਈ ਧੋਖਾ ਹੋਇਆ।
ਹਮਸਾਏ ਕਰ ਫਿਰ ਮਿਲਣ ਨਾ ਦੇਣਾ,
ਹਾਉਕੇ ਲੈਣੇ ਯਾਦਾਂ ਦਾ ਦਰਦ ਪ੍ਰੋਇਆ।
ਟੋਟੇ ਜਿਸਮ ਦੇ ਕਿਸਨੂੰ ਚੰਗੇ ਲਗਦੇ,
ਵੰਡ ਭਰਾਂਵਾਂ ਹਾਕਮ ਕਿੰਝ ਖੁਸ਼ ਹੋਇਆ।
ਸੁਹਿਰਦ ਨਾ ਪਹਿਲੇ ਨਾ ਹਾਕਮ ਹੁਣ ਦੇ,
ਪੰਜਾਬੀ ਹੱਕ ਨਾ ਕਿਸੇ ਨੂੰ ਪੋਹਿਆ।
ਲੋਕ ਪਾਣੀ ਧਰਤੀ ਅਕਾਸ਼ ਸੱਭ ਵੰਡਕੇ ਵੀ,
ਹਵਾ ਪੰਛੀ ਚੰਦ ਸੂਰਜ ਵੰਡ ਨਾ ਹੋਇਆ।
ਰਾਜ ਲਈ ਵੰਡਿਆ ਫਿਰ ਅੱਗੇ ਵੰਡ ਦਿਤਾ,
ਕੂਝ ਹਿਮਾਚਲ ਕੁਝ ਹਰਿਆਣਾ ਹੋਇਆ।
ਧਰਮ ਵਿਰਸਾ ਭਾਈਚਾਰਾ ਵੰਡ ਕੇ,
ਧਰਮੀ ਰਾਜਾ ਅੱਜੇ ਤਿ੍ਪਤ ਨਾ ਹੋਇਆ।
ਪੰਜਾਬੀਅਤ ਵਿਸਰੀ ਪੰਜਾਬੀਆਂ ਕੋਲੋਂ,
ਹਿੱੱਤ ਪ੍ਰਰਾਇਆ ਕਿੰਝ ਪਲੋਸੇ ਮੋਇਆ।
ਪੰਜਾਬ ਜੇ ਸੂਰਤ ਰੱਖ ਰੂਹ ਪੰਜਾਬੀ,
ਮਾਤ ਭਾਸ਼ਾ ਹੱਕ ਅਲੋਪ ਕਿਉਂ ਹੋਇਆ।
ਜੀਉਣ ਲਈ ਘਾਣ ਜੇ ਸੁਰਤ ਦਾ ਕੀਤਾ,
ਰਾਜ ਸਤ੍ਹਾ ਅੱਜੇ ਵੀ ਧਰਮੀ ਨਾ ਹੋਇਆ।