|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਆਰੀ ਆਰੀ ਆਰੀ, ਵਿਚ ਜਗਰਾਵਾਂ ਦੇ ਲਗਦੀ ਰੋਸ਼ਨੀ ਭਾਰੀ
ਵੈਲੀਆ ਦਾ ਕੱਠ ਹੋ ਗਿਆ ਬੋਤਲਾਂ ਮੰਗਾ ਲਈਆਂ ਚਾਲੀ
ਚਾਲੀਆਂ ਚੋ ਇਕ ਬੱਚ ਗਈ ਥਾਣੇਦਾਰ ਦੇ ਮੱਥੇ ਵਿਚ ਮਾਰੀ
ਥਾਣੇਦਾਰ ਇਉ ਡਿੱਗਿਆ ਜੀਵੇਂ ਹੱਲ ਤੋਂ ਡਿੱਗੇ ਪੰਜਾਲੀ
|
|
30 Nov 2012
|
|
|
|
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਰੜਕੇ
ਥੋੜਾ-ਥੋੜਾ ਖਾਓ ਮਿੱਤਰੋ ਨਹੀਂ ਤਾਂ ਉੱਠਣਾ ਪਉਗਾ ਤੜਕੇ
|
|
30 Nov 2012
|
|
|
|
ਹਵਾ ਦੇ ਵਿਚ ਉਡਦੀ ਫਿਰੇ ਨੀ ਤੇਰੀ ਤਿੱਤਰਾਂ ਵਾਲੀ ਫੁੱਲਕਾਰੀ
ਨੀ ਅੱਗੇ ਅੱਗੇ ਤੂੰ ਚੱਲਦੀ ਤੇਰੇ ਮਗਰੇ ਮਗਰ ਸ਼ਿਕਾਰ
|
|
01 Dec 2012
|
|
|
|
ਆਰੇ ਆਰੇ ਆਰੇ
ਕਾਲੇ ਕਾਲੇ ਬੱਦਲਾ ਵਿਚ ਬਿਜਲੀ ਲਿਸ਼ਕਾ ਮਾਰੇ
ਗੋਰੇ-ਗੋਰੇ ਹੱਥ ਜੱਟੀ ਦੇ ਮਹਿੰਦੀ ਨਾਲ ਸ਼ਿੰਗਾਰੇ
ਰੂਪ ਜੱਟੀ ਦਾ ਇਓੁ ਲਿਸ਼ਕਦਾ, ਜਿਓੁਂ ਅੰਬਰੀ ਤਾਰੇ
ਖੁੱਲ ਕੇ ਨੱਚ ਲੈ ਨੀ ਸਉਣ ਸੈਨਤਾ ਮਾਰੇ.....
|
|
01 Dec 2012
|
|
|
|
ਛੜਾ ਛੜੇ ਨਾਲ ਕਰੇ ਦਲੀਲਾਂ ਆਪਾਂ ਵਿਆਹ ਕਰਵਾਈਏ ਵਿਆਹ ਕਰਵਾਈਏ ਬਹੂ ਲਿਆਈਏ ਛੱਜ ਟੂਮਾਂ ਦਾ ਪਾਈਏ ਗੱਡੀ ਵਿੱਚ ਰੋਦੀਂ ਨੂੰ ਘੁੱਟ ਕੇ ਕਾਲਜੇ ਲਾਈਏ...
ਗੱਡੀ ਵਿੱਚ ਰੋਦੀਂ ਨੂੰ ਘੁੱਟ ਕੇ ਕਾਲਜੇ ਲਾਈਏ...
|
|
01 Dec 2012
|
|
|
|
|
ਬਾਰ੍ਹੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਪਾਵੇ। ਨੀਂ ਸੁਰਮਾ ਤਾਂ ਪਾਈਏ, ਜੇ ਮਟਕਾਉਣਾ ਆਵੇ।
|
|
01 Dec 2012
|
|
|
|
ਆਰੀ-ਆਰੀ-ਆਰੀ, ਮੇਲਾ ਛਪਾਰ ਲੱਗਦਾ, ਲੱਗਦਾ ਜਰਗ ਤੋਂ ਭਾਰੀ, ’ਕੱਠ ਮੁਸ਼ਟੰਡਿਆਂ ਦਾ ਬੋਤਲਾਂ ਮਗਾ ਲਈਆਂ ਚਾਲੀ, ਤਿੰਨ ਸੇਰ ਸੋਨਾ ਲੁੱਟਿਆ ਭਾਨ ਲੁੱਟੀ ਹੱਟੀ ਦੀ ਸਾਰੀ, ਠਾਣੇਦਾਰਾ ਚੜ੍ਹ ਘੋੜੀ ਤੇਰਾ ਯਾਰ ਕੁੱਟਿਆ ਪਟਵਾਰੀ, ਠਾਣੇਦਾਰ ਤਿੰਨ ਚੜ੍ਹ ਗਏ ਲੈ ਕੇ ਨਫਰੀ ਭਾਰੀ, ਮੁੰਡਿਆਂ ਨੇ ਘੇਰ ਲਿਆ ਹੋ ਗਈ ਝੜੱਪ ਕਰਾਰੀ, ਸਿਰ ਵਿੱਚ ਠਾਣੇਦਾਰ ਦੇ ਪੈਰ ਜੋੜ ਗੰਡਾਸੀ ਮਾਰੀ, ਵਾਕਾ ਹੋ ਜਾਂਦਾ ਜੇ ਆਉਂਦੀ ਨਾ ਪੁਲੀਸ ਸਰਕਾਰੀ…।
|
|
01 Dec 2012
|
|
|
|
ਆਉਣ ਜਾਣ ਨੂੰ ਨੌਂ ਦਰਵਾਜ਼ੇ ਖਿਸਕ ਜਾਣ ਨੂੰ ਮੋਰੀ ਕੱਢ ਕਾਲਜਾ ਤੈਨੂੰ ਦਿੱਤਾ ਮਾਈ ਬਾਪ ਤੋਂ ਚੋਰੀ ਦਰਸ਼ਨ ਦੇ ਕੁੜੀਏ ਦੇ ਘਰਦਿਆਂ ਤੋਂ ਚੋਰੀ...
ਦਰਸ਼ਨ ਦੇ ਕੁੜੀਏ ਦੇ ਘਰਦਿਆਂ ਤੋਂ ਚੋਰੀ...
|
|
01 Dec 2012
|
|
|
|
ਆਉਣ ਜਾਣ ਨੂੰ ਨੌਂ ਦਰਵਾਜੇ ,
ਖਿਸਕ ਜਾਣ ਨੂੰ ਟਾਕੀ ,
ਸੋਹਣੀ ਸੂਰਤ ਦੀ
ਕਰਨੀ ਪਊਗੀ ਰਾਖੀ ।
ਆਉਣ ਜਾਣ ਨੂੰ ਨੌਂ ਦਰਵਾਜੇ ,
ਖਿਸਕ ਜਾਣ ਨੂੰ ਟਾਕੀ ,
ਸੋਹਣੀ ਸੂਰਤ ਦੀ
ਕਰਨੀ ਪਊਗੀ ਰਾਖੀ ।
|
|
02 Dec 2012
|
|
|
|
ਛੜੇ ਛੜੇ ਕਰਨ ਦਲੀਲਾਂ
ਆਪਾਂ ਵਿਆਹ ਕਰਾਈਏ ,
ਵਿਆਹ ਕਰਵਾਈਏ ਬਹੂ ਲਿਆਈਏ
ਛੱਜ ਟੂਮਾਂ ਦਾ ਪਾਈਏ ,
ਗੱਡੀ ਵਿੱਚ ਰੋਂਦੀ ਨੂੰ
ਘੁੱਟ ਕੇ ਕਾਲਜੇ ਲਾਈਏ ...
ਛੜੇ ਛੜੇ ਕਰਨ ਦਲੀਲਾਂ
ਆਪਾਂ ਵਿਆਹ ਕਰਾਈਏ ,
ਵਿਆਹ ਕਰਵਾਈਏ ਬਹੂ ਲਿਆਈਏ
ਛੱਜ ਟੂਮਾਂ ਦਾ ਪਾਈਏ ,
ਗੱਡੀ ਵਿੱਚ ਰੋਂਦੀ ਨੂੰ
ਘੁੱਟ ਕੇ ਕਾਲਜੇ ਲਾਈਏ ...
|
|
02 Dec 2012
|
|
|
|
|
|
|
|
|
|
 |
 |
 |
|
|
|