ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ,
ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ
ਨਾਲ ਮੰਤਰਾਂ ਨਹੀ ਮਿਸ਼ਾਲ ਮਚਦੀ,
ਤੇਲ ਮੁੱਕਿਆਂ ਦੀਵਾ ਹੋ ਗੁੱਲ ਜਾਵੇ
ਬਾਝ ਮਾਲੀ ਦੇ ਬਾਗ਼ ਵੀਰਾਨ ਹੋ ਜਾਏ,
ਬਿਨਾਂ ਪਾਣੀਆਂ ਤੋਂ ਫਸਲ ਹੁੱਲ ਜਾਵੇ
ਲੱਖਾਂ ਯਤਨ ਕਰੀਏ ਮੁੜ ਨਾ ਪਵੇ ਭਾਂਡੇ,
ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ
ਮਾਰਿਆਂ ਮੂਲ ਨਾ ਮਰਦੀ ਕੌਮ ਕੋਈ,
ਜੇਕਰ ਢਹਿ ਜਬਰ ਜਹਾਨ ਦਾ ਕੁੱਲ ਜਾਵੇ
'ਪਾਰਸ' ਮਿਟ ਜਾਂਦੀ ਅੱਖਰ ਗਲਤ ਵਾਗੂੰ,
ਜਿਹੜੀ ਕੌਮ ਮਾਂ ਬੋਲੀ ਨੂੰ ਭੁੱਲ ਜਾਵੇ .....................................................ਕਰਨੈਲ ਸਿੰਘ 'ਪਾਰਸ'