|
 |
 |
 |
|
|
Home > Communities > Punjabi Poetry > Forum > messages |
|
|
|
|
|
ਚਰਖੀ ਰਾਂਗਲੀ |
ਚਰਖੀ ਰਾਂਗਲੀ ਬਹਿ ਗਈ ਵਿਹੜੇ ਵਿੱਚ ਡਾਹ ਕੇ ਤੇਰੇ ਨਾਂ ਤੰਦ ਤੰਦ ਕੱਤਦੀ ਵੇਖ ਚੰਨਾ ਕੋਲੇ ਆ ਕੇ ਕੱਤ ਕੱਤ ਕਮਲੀ ਹੋਈ ਤੇ ਮੁਕਾ ਦਿੱਤੀਆ ਪੂਣੀਆਂ ਆਜਾ ਵੇ ਆਜਾ ਮਾਹੀ ਤੇਰੇ ਲਈ ਕੱਤਾਂ ਪੂਣੀਆਂ
ਤੈਨੂੰ ਕੋਲ ਬੈਠਾ ਮੰਨ ਤੰਦ ਨਾਲ ਤੰਦ ਜੋੜੀ ਜਾਵਾਂ ਤੱਕਲਾ ਵੀ ਵਿੰਗਾ ਹੋ ਗਿਆ ਕਿੰਨੂ ਹੁਣ ਮੈ ਵਿਖਾਵਾ ਸਿਖਰ ਦੁਪਹਿਰੇ ਬਾਲ ਬੈਠੀ ਯਾਦਾ ਦੀਆ ਧੂਣੀਆ ਆਜਾ ਵੇ ਆਜਾ ਕੈਂਠੇ ਵਾਲਿਆ ਪਈ ਕੱਤਦੀ ਪੂਣੀਆਂ
ਕਰਨ ਪਏ ਮਖੌਲ ਬਾਹੀ ਪਾਏ ਲਾਲ ਸੂਹੇ ਗੱਜਰੇ ਗਿਓ ਪਰਦੇਸ ਛੱਡ ਅਧੂਰੇ ਮੁਕਲਾਵੇ ਦੇ ਚਾਅ ਸੱਜਰੇ ਘੜੀਆਂ ਜੋ ਸ਼ਹਿਦ ਨਾਲੋ ਮਿੱਠੀਆ ਕੀਤੀਆ ਲੂਣੀਆ ਆਜਾ ਵੇ ਆਜਾ ਪਰਦੇਸੀਆ ਬੈਠੀ ਕੱਤਾਂ ਪੂਣੀਆਂ
ਉੱਤੋ ਸਾਉਣ ਮਹੀਨਾ ਬੱਦਲ ਵੀ ਮਾਰਦਾ ਫਿਰੇ ਗੇੜੇ ਭੱਜ ਗਲੀ ਵੱਲ ਤੱਕਾ ਪਰ ਮਾਹੀ ਦਿਸਦਾ ਨਾ ਨੇੜੇ ਡੁੱਬ ਜਾਣੀਆਂ ਕਣੀਆਂ ਆ ਗਈਆਂ ਜਿੰਦ ਲੂਣੀਆ ਆਜਾ ਵੇ ਆਜਾ ਛਮਲੇ ਵਾਲਿਆ ਥੱਕੀ ਕੱਤ ਪੂਣੀਆਂ
ਬੱਦਲ ਗਰਜ ਗਰਜ ਆ ਗਏ ਸਾਉਣ ਦੇ ਛਰਾਟੇ ਸਣੇ ਚਰਖੀ ਤੇ ਪੂਣੀਆ ਸਾਂਭ ਦੀ ਫਿਰਾਂ ਮੈ ਆਪੇ ਤਿਲਕ ਕੇ ਡਿੱਗ ਮੈ ਛਿੱਲਾ ਲਈ ਨਾਜੁਕ ਕੂਹਣੀਆ ਆਜਾ ਵੇ ਆਜਾ ਸੰਧੂਆ ਤੇਰੇ ਲਈ ਕੱਤਾਂ ਪੂਣੀਆਂ
|
|
23 Apr 2015
|
|
|
|
Hmm !
ਸੋਹਣੀ ਕਿਰਤ - ਸੱਜਰੇ ਚਾਵਾਂ ਦੀ ਆਵਾਜ਼ ਪਹੁੰਚਣ ਦੀ ਹਰ ਕੋਸ਼ਿਸ਼ ਕਰਦੀ ਹੈ, ਪਰ ਪਾਪੀ ਪੇਟ ਦੀ ਖਾਤਰ ਸੰਧੂ ਜੀ ਤਾਂ ਸੁਦੂਰ ਪਰਦੇਸ ਬੈਠੇ ਨੇ | ਰੱਬ ਛੇੱਤੀ ਸੁਣੇ...
ਸ਼ੇਅਰ ਕਰਨ ਲਈ ਧੰਨਵਾਦ ਸਤਵਿੰਦਰ ਜੀ |
ਸੋਹਣੀ ਕਿਰਤ - ਸੱਜਰੇ ਚਾਵਾਂ ਦੀ ਆਵਾਜ਼ ਚਰਖੀ ਦੀ ਘੂਕਰ ਦੇ ਰਾਹੀਂ ਪਹੁੰਚਣ ਦੀ ਹਰ ਕੋਸ਼ਿਸ਼ ਕਰਦੀ ਹੈ, ਪਰ ਪਾਪੀ ਪੇਟ ਦੀ ਖਾਤਰ ਸਾਥੀ ਤਾਂ ਸੁਦੂਰ ਪਰਦੇਸ ਬੈਠੇ ਨੇ | ਰੱਬ ਛੇੱਤੀ ਸੁਣੇ...
ਸ਼ੇਅਰ ਕਰਨ ਲਈ ਧੰਨਵਾਦ ਸਤਵਿੰਦਰ ਜੀ |
|
|
23 Apr 2015
|
|
|
|
|
ਇਕ ਸੂਖਮ ਅਹਿਸਾਸ ਤੇ ਸਧਰਾਂ ਦਾ ਬਹੁਤ ਖੂਬਸੂਰਤੀ ਨਾਲ ਪ੍ਰਗਟਾਵਾ :-)
God bless ਸਤਵਿੰਦਰ ਜੀ
ਇਕ ਸੂਖਮ ਅਹਿਸਾਸ ਤੇ ਸਧਰਾਂ ਦਾ ਬਹੁਤ ਖੂਬਸੂਰਤੀ ਨਾਲ ਪ੍ਰਗਟਾਵਾ :-)
God bless ਸਤਵਿੰਦਰ ਜੀ
|
|
25 Apr 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|