|
 |
 |
 |
|
|
Home > Communities > Punjabi Poetry > Forum > messages |
|
|
|
|
|
ਰੱਬ ਵਰਗੀ ਮਾਂ |
1. ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i
2. ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ i ਉਹ ਆਖਰੀ ਸਾਹ ਲੈਣ ਤਾਂ ਤੁਸੀਂ ਕੋਲ ਹੋਵੋ i
3 .ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ i
4. ਪੰਜ ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ ਵੀ ਤੁਹਾਡੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ i
5. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਂ-ਬਾਪ ਨੂੰ ਧੋਖਾ ਨਾ ਦੇਣਾ i
6. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ i ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ i
7. ਮਾਂ-ਬਾਪ ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i
8. ਮਾਂ-ਬਾਪ ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ i ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ i
9. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ, ਸ਼ਰਮ ਦੀ ਗੱਲ ਹੈ. . . !!!!
By: Preet
|
|
07 Jan 2011
|
|
|
great thoughts |
ਬਹੁਤ ਹੀ ਸੋਹਣਾਂ ਲਿਖਿਆ,ਬਿਲਕੁੱਲ ਸੱਚ ਆਖਿਆ ਤੁਸੀਂ..ਤੁਹਾਡੀ ਇਹ ਲਿਖਤ ਪੜ ਕੇ ਮੈਨੂੰ ਬਾਈ ਮਨਜੋਧਨ ਜੀ ਦੀ ਰਚਨਾਂ " ਬਾਪੂ ਤਾਂ ਬੁੜਾ ਹੋ ਕੇ ਰਹਿ ਗਿਆ " ਯਾਦ ਆ ਗਈ..
ਸਾਝਿਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀ,,ਖੁਸ਼ ਰਹੋ
|
|
07 Jan 2011
|
|
|
|
ਬਹੁਤ ਬਹੁਤ ਧੰਨਵਾਦ ਜੀ..........:)
|
|
07 Jan 2011
|
|
|
|
likhde rehna sohna likhde oh punjabizm naal sanj rakheyo ji
|
|
08 Jan 2011
|
|
|
|
ਹਾਂ ਜੀ ਜਰੂਰ ਜੀ ਧੰਨਵਾਦ..........:)
|
|
08 Jan 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|