|
 |
 |
 |
|
|
Home > Communities > Punjabi Poetry > Forum > messages |
|
|
|
|
|
ਦਿਲ ਕੱਲਾ ਰਹਿ ਗਿਆ..:( |
ਸਾਡਾ ਸਾਥ ਨਹੀਓ ਕੋਈ, ਸਾਡੀ ਬਾਤ ਨਹੀਂਓ ਕੋਈ ਟੁੱਟੇ ਤਾਰਿਆਂ ਦੇ ਵਾਗੂੰ ਸਾਡੀ ਰਾਤ ਨਹੀਂਓ ਕੋਈ ਪਾਣੀ ਅੱਖੀਓ'ਚ ਖਾਰਾ ਮੱਲੋ-ਮੱਲੀ ਵਹਿ ਗਿਆ ਤੂੰ ਵੀ ਰੁੱਸ ਗਇਓ ਯਾਰਾ, ਦਿਲ ਕੱਲਾ ਰਹਿ ਗਿਆ ਤੂੰ ਵੀ ਰੁੱਸ ਗਇਓ ਯਾਰਾ...
ਅਫਸੋਸ ਨਹੀਂ ਹੋਣਾ ਸੀ, ਕੁਝ ਦੱਸ ਕੇ ਜੇ ਜਾਂਦਾ ਰਹਿੰਦੀ ਮਨ ਨੂੰ ਤਸੱਲੀ, ਥੋੜ੍ਹਾ ਡੱਸ ਜੇ ਕੇ ਜਾਂਦਾ ਤੇਰਾ ਚੁੱਪ-ਚਾਪ ਜਾਣਾ ਸਾਡੀ ਜਾਨ ਲੈ ਗਿਆ ਤੂੰ ਵੀ ਰੁੱਸ ਗਇਓ ਯਾਰਾ, ਦਿਲ ਕੱਲਾ ਰਹਿ ਗਿਆ ਤੂੰ ਵੀ ਰੁੱਸ ਗਇਓ ਯਾਰਾ...
ਹੌਲ ਕਾਲਜੇ 'ਚ ਪੈਂਦੇ, ਤੈਨੂੰ ਪਤਾ ਵੀ ਨੀਂ ਹੋਣਾ ਸਾਡੀ ਯਾਦ ਤੇ ਖਿਆਲ, ਤੈਨੂੰ ਰਤਾ ਵੀ ਨੀਂ ਹੋਣਾ ਦੱਸ ਕੇਹੜੀ ਗੱਲੋਂ ਹੋਕੇ ਸਾਥੋਂ ਦੂਰ ਬਹਿ ਗਿਆ ਤੂੰ ਵੀ ਰੁੱਸ ਗਇਓ ਯਾਰਾ, ਦਿਲ ਕੱਲਾ ਰਹਿ ਗਿਆ ਤੂੰ ਵੀ ਰੁੱਸ ਗਇਓ ਯਾਰਾ...
ਬਿਨ ਤੇਰੇ ਪਤਾ ਨਹੀਓ ਕਦੋਂ ਰੁੱਕ ਜਾਣੀ ਜਿੰਦ ਸ਼ਹਿਰ ਪਟਿਆਲੇ'ਚ ਖੌਰੇ ਕਿੱਥੇ ਮੁੱਕ ਜਾਣੀ ਜਿੰਦ ਸਾਡੇ ਖਿੜ੍ਹਿਆ ਬਾਗਾਂ ਤੇ ਕਾਹਤੋਂ ਕਹਿਰ ਠਹਿ ਗਿਆ ਤੂੰ ਵੀ ਰੁੱਸ ਗਇਓ ਯਾਰਾ, ਦਿਲ ਕੱਲਾ ਰਹਿ ਗਿਆ ਤੂੰ ਵੀ ਰੁੱਸ ਗਇਓ ਯਾਰਾ.....
By: Preet
|
|
08 Jan 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|