Punjabi Poetry
 View Forum
 Create New Topic
  Home > Communities > Punjabi Poetry > Forum > messages
°ღ•℘ℛΞΞŤ●•٠· ..
°ღ•℘ℛΞΞŤ●•٠·
Posts: 104
Gender: Female
Joined: 06/Jan/2011
Location: patiala
View All Topics by °ღ•℘ℛΞΞŤ●•٠·
View All Posts by °ღ•℘ℛΞΞŤ●•٠·
 
ਕੋਈ ਮਜਬੂਰੀ ਨਹੀਂ

ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ
ਰਿਸ਼ਤਿਆਂ ਦੀ ਭੀੜ ‘ਚੋਂ ਫ਼ੁਰਸਤ ਮਿਲੇ ਤਾਂ ਖ਼ਤ ਲਿਖੀਂ

ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ
ਤੇਰੇ ਆਙਣ ਵਿੱਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ

ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ
ਜ਼ਿੰਦਗੀ ਵਿੱਚ ਜਦ ਕਦੇ ਤਲਖ਼ੀ ਵਧੇ ਤਾਂ ਖ਼ਤ ਲਿਖੀਂ

ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ ‘ਚੋਂ
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ

ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤਕ ਆਉਣਾ ਨਹੀਂ
ਜਦ ਤਿਰੀ ਮਿੱਟੀ ‘ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ

ਮਹਿਫ਼ਲਾਂ ਵਿੱਚ, ਚਾਰ ਯਾਰੀ ਵਿੱਚ, ਉਤਸਵ ‘ਚ ਵੀ
ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖ਼ਤ ਲਿਖੀਂ

ਜੋ ਤਿਰਾ ਤੀਰਥ, ਇੱਕ ਇਬਾਦਤ, ਦੀਨ ਦੁਨੀਆ ਸੀ ਕਦੇ
ਹੁਣ ਕਦੇ ‘ਜਗਤਾਰ’ ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ।

 

 

 

 

ਡਾ. ਜਗਤਾਰ ਦੀ- ਗ਼ਜ਼ਲ

08 Jan 2011

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

http://www.punjabizm.com/forums-dr-jagtar-20071-1-1.html

 

DR. jagtar diyan ghazals tusi es forum te share kar sakde ho!! thanx for sharing.

08 Jan 2011

°ღ•℘ℛΞΞŤ●•٠· ..
°ღ•℘ℛΞΞŤ●•٠·
Posts: 104
Gender: Female
Joined: 06/Jan/2011
Location: patiala
View All Topics by °ღ•℘ℛΞΞŤ●•٠·
View All Posts by °ღ•℘ℛΞΞŤ●•٠·
 

ohkkkk g.......thnxxxxx 4 telling... :)

08 Jan 2011

Reply